Skip to content

ਭਾਰਤੀ ਮੂਲ ਦਾ ਕੈਨੇਡੀਅਨ ਪਰਬਤਾਰੋਹੀ ਅਮਰੀਕੀ ਚੋਟੀ ਤੋਂ ਡਿੱਗਿਆ

Share this story

ਕੈਨੇਡਾ ਵਿਚ ਰਹਿਣ ਵਾਲਾ ਭਾਰਤੀ ਮੂਲ ਦਾ 16 ਸਾਲਾ ਇਕ ਪਰਬਤਾਰੋਹੀ ਅਮਰੀਕਾ ਦੇ ਤੱਟੀ ਰਾਜ ਓਰੇਗਨ ਦੀ ਸਭ ਤੋਂ ਉੱਚੀ ਪਰਬਤ ਚੋਟੀ ਮਾਊਂਟ ਹੁਡ ਤੋਂ 500 ਫੁੱਟ ਹੇਠਾਂ ਡਿੱਗਣ ਦੇ ਬਾਅਦ ਵੀ ਚਮਤਕਾਰੀ ਤਰੀਕੇ ਨਾਲ ਬਚ ਗਿਆ। ਸਥਾਨਕ ਮੀਡੀਆ ਮੁਤਾਬਕ ਕੈਨੇਡਾ ਦਾ ਸਰੀ ਨਿਵਾਸੀ ਗੁਰਬਾਜ਼ ਸਿੰਘ ਮੰਗਲਵਾਰ ਨੂੰ ਆਪਣੇ ਦੋਸਤਾਂ ਦੇ ਨਾਲ ਹਾਈਕਿੰਗ ਕਰ ਰਿਹਾ ਸੀ। ਇਹ ਉਸ ਦੀ 90ਵੀਂ ਹਾਈਕਿੰਗ ਦੀ ਕੋਸ਼ਿਸ਼ ਸੀ। ਇਸੇ ਦੌਰਾਨ ਬਰਫ ‘ਤੇ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਪਰਬਤ ਦੇ ‘ਦੀ ਪੀਯਰਲੀ ਗੇਟਸ’ ਨਾਮ ਦੇ ਹਿੱਸੇ ਤੋਂ ‘ਡੇਵੀਲਸ ਕਿਚਨ’ ਖੇਤਰ ਵਿਚ ਡਿੱਗ ਪਿਆ।ਗੁਰਬਾਜ਼ ਸਿੰਘ ਇਸ ਖਤਰਨਾਕ ਹਾਦਸੇ ਵਿਚ ਵਾਲ-ਵਾਲ ਬਚ ਗਿਆ ਪਰ ਉਸ ਦੀ ਇਕ ਲੱਤ ਟੁੱਟ ਗਈ। ਬਚਾਅ ਅਤੇ ਤਲਾਸ਼ ਕਰਮੀਆਂ ਦੇ ਇਕ ਦਲ ਨੇ ਲੱਗਭਗ 10,500 ਫੁੱਟ ਦੀ ਉਚਾਈ ‘ਤੇ ਫਸੇ ਗੁਰਬਾਜ਼ ਨੂੰ ਬਚਾਇਆ। ਇਸ ਮੁਹਿੰਮ ਵਿਚ ਕਾਫੀ ਸਮਾਂ ਲੱਗਾ। ਗੌਰਤਲਬ ਹੈ ਕਿ ਮਾਊਂਟ ਹੁਡ ਅਮਰੀਕਾ ਦੇ ਓਰੇਗਨ ਸੂਬੇ ਦੀ ਸਭ ਤੋਂ ਉੱਚੀ ਪਰਬਤ ਲੜੀ ਹੈ।ਅਮਰੀਕੀ ਜੰਗਲੀ ਸੇਵਾ ਵਿਭਾਗ ਦੇ ਮੁਤਾਬਕ ਇਹ ਦੇਸ਼ ਦੀ ਬਰਫ ਨਾਲ ਢਕੀ ਅਜਿਹੀ ਪਰਬਤ ਲੜੀ ਹੈ ਜਿੱਥੇ ਸਭ ਤੋਂ ਜ਼ਿਆਦਾ ਲੋਕ ਹਾਈਕਿੰਗ ਕਰਨ ਪਹੁੰਚਦੇ ਹਨ।

Share this story
WRITTEN BY

BREAKING