Skip to content

ਡੀ.ਸੀ ਜਲੰਧਰ ਵੱਲੋਂ ਸੀ.ਐਨ.ਜੀ ਗੈਸ ਸਟੇਸ਼ਨ ਲੋਕ ਸਮਰਪਿਤ

Share this story

ਜਲੰਧਰ – ਵਾਤਾਵਰਣ ਪੱਥੀ ਇੱਕ ਵਿਸ਼ੇਸ਼ ਪਹਿਲਕਦਮੀ ਕਰਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਥਿੰਕ ਗੈਸ ਦੇ ਪਹਿਲੇ ਸੀ.ਐਨ.ਜੀ ਸਟੇਸ਼ਨ ਲੋਕਾਂ ਨੂੰ ਸਮਰਪਿਤ ਕੀਤਾ ਜਿਥੇ ਖਪਤਕਾਰਾਂ ਲਈ ਸਸਤੀ ਸੀ.ਐਨ.ਜੀ 68.50 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਉਪਲੱਬਧ ਹੋਵੇਗੀ। ਡਿਪਟੀ ਕਮਿਸ਼ਨਰ ਨੇ ਅੱਜ ਅਜੀਤ ਅਖਬਾਰ ਗਰੁੱਪ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨਾਲ ਮਿਲ ਕੇ ਇਹ ਗੈਸ ਸਟੇਸ਼ਨ ਲੋਕਾਂ ਨੂੰ ਸਮਰਪਿਤ ਕੀਤਾ। ਇਹ ਥਿੰਕ ਗੈਸ ਸਟੇਸ਼ਨ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਜਿਸ ਵਿੱਚ ਡਿਪਟੀ ਜਨਰਲ ਮੈਨੇਜਰ ਸ਼੍ਰੀ ਅਤੁਲ ਗੁਪਤਾ, ਮੁੱਖ ਮੈਨੇਜਰ ਸ਼੍ਰੀ ਇਕਬਾਲ ਸਿਦੀਕੀ, ਸ਼੍ਰੀ ਸੁਰਿੰਦਰਪਾਲ ਸਿੰਘ ਗਵਾਲੀਅਰ, ਸ੍ਰੀ ਹਰਪ੍ਰੀਤ ਸਿੰਘ ਚੇਅਰਮੈਨ ਲਵਲੀ ਗਰੁੱਪ ਸ਼੍ਰੀ ਰਮੇਸ਼ ਮਿੱਤਲ , ਸੈਲ ਅਧਿਕਾਰੀ ਇੰਡੀਅਲ ਆਇਲ ਸ਼੍ਰੀ ਸਾਹਿਲ ਰਾਜ, ਵਾਈਸ ਪ੍ਰੈਜ਼ੀਡੈਂਟ ਪੰਜਾਬ ਸ਼੍ਰੀ ਬ੍ਰਜੇਸ਼ ਕੁਮਾਰ ਸਿੰਘ ਦੀ ਮੌਜੂਦੀ ਵਿੱਚ ਜਲੰਧਰ-ਨਕੋਦਰ ਰੋਡ ‘ਤੇ ਕੰਵਰ ਪੈਟਰੋ ਵਲਡ ਵਿੱਚ ਸਥਾਪਤ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖਪਤਕਾਰਾਂ ਨੂੰ ਸਸਤੇ ਅਤੇ ਵਧਿਆ ਸੀ.ਐਨ.ਜੀ ਯਕੀਨੀ ਬਣਾਉਣ ਲਈ ਇਕ ਪਹਿਲਕਦਮੀ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਪਾਸੇ ਵਾਤਾਵਰਣ ਦੇ ਪ੍ਰਦੂਸ਼ਣ ਨੁੰ ਰੋਕੇਗਾ ਅਤੇ ਦੂਜੇ ਪਾਸੇ ਖਪਤਕਾਰਾਂ ਨੂੰ ਸਸਤੀ ਸੀ.ਐਨ.ਜੀ ਮੁਹੱਈਆ ਕਰਵਾਏਗਾ।

Share this story
WRITTEN BY

BREAKING