ਬਰਨਾਲਾ ਪੁਲਿਸ ਵੱਲੋਂ 46 ਡੱਬੇ ਨਾਜਾਇਜ ਸ਼ਰਾਬ ਸਮੇਤ ਇੱਕ ਕਾਬੂ
ਬਰਨਾਲਾ – ਬਰਨਾਲਾ ਪੁਲੀਸ ਨੇ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ 46 ਡੱਬੇ ਨਜ਼ਾਇਜ ਸ਼ਰਾਬ ਬਰਾਮਦ ਕਰਨ ਸਮੇਤ ਇੱਕ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਜਿਸ ਖਿਲਾਫ਼ ਥਾਣਾ ਬਰਨਾਲਾ ਵਿਖੇ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਥ. ਹਰਜਿੰਦਰ ਸਿੰਘ ਇੰਚਾਰਜ ਐਕਸਾਈਜ ਸੈਲ ਜਿਲਾ ਬਰਨਾਲਾ ਨੇ ਦੱਸਿਆ ਕਿ ਪੁਲੀਸ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਮੁਤਾਬਿਕ ਨਸ਼ਿਆ ਦੇ ਸਮੱਗਲਰਾ ਖਿਲਾਫ ਛੇੜੀ ਮੁਹਿੰਮ ਤਹਿਤ ਮੁਖਬਰੀ ਦੇ ਅਧਾਰ ‘ਤੇ ਸ. ਥ. ਪਰਮਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਧਨੌਲਾ- ਬਰਨਾਲਾ ਨੈਸ਼ਨਲ ਹਾਈਵੇ ਨੰਬਰ 07 ‘ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਅਰਟਿਗਾ ਕਾਰ ਨੰਬਰ ਡੀਐਲ-ਐਲਵਾਈਡੀ- 8623 ਨੂੰ ਰੋਕ ਕੇ ਕਾਰ ਚਾਲਕ ਉਡੀਕ ਸਿੰਘ ਉਕਤ ਦੇ ਕਬਜੇ ਵਿੱਚੋਂ 20 ਡੱਬੇ ਸ਼ਰਾਬ ਠੇਕਾ ਅੰਗਰੇਜੀ ਮਾਰਕਾ 555 ਗੋਲਡ ਵਿਸਕੀ ਚੰਡੀਗੜ, 10 ਡੱਬੇ ਸ਼ਰਾਬ ਠੇਕਾ ਦੇਸੀ ਮਾਰਕਾ ਸੌਂਫ ਰਸ ਚੰਡੀਗੜ ਅਤੇ 16 ਡੱਬੇ ਸ਼ਰਾਬ ਠੇਕਾ ਦੇਸੀ ਮਾਰਕਾ ਸ਼ੌਕੀਨ ਸੰਤਰਾਂ ਚੰਡੀਗੜ ਬਰਾਮਦ ਕਰਕੇ ਦੋਸ਼ੀ ਉਡੀਕ ਸਿੰਘ ਉਰਫ ਟਿੰਕੂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਡੀਕ ਸਿੰਘ ਉਰਫ ਟਿੰਕੂ, ਦਵਿੰਦਰ ਸਿੰਘ ਉਰਫ ਮਨੀ ਵਾਸੀਆਨ ਲੌਗੋਵਾਲ ਅਤੇ ਖੁਸ਼ਪ੍ਰੀਤ ਸਿੰਘ ਉਰਫ ਖੁਸੀ ਵਾਸੀ ਬਡਰੁੱਖਾ ਦੇ ਖਿਲਾਫ ਐਕਸ਼ਾਇਜ ਐਕਟ ਤਹਿਤ ਥਾਣਾ ਬਰਨਾਲਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦੋਸੀਆਨ ਦਵਿੰਦਰ ਸਿੰਘ ਉਰਫ ਮਨੀ ਅਤੇ ਖੁਸਪ੍ਰੀਤ ਸਿੰਘ ਉਕਤਾਨ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਇਸ ਮੌਕੇ ਪੁਲਿਸ ਪਾਰਟੀ ਵਿੱਚ ਹੌਲ. ਗੁਰਮੇਜ ਸਿੰਘ , ਹੌਲ. ਹਰਪ੍ਰੀਤ ਸਿੰਘ , ਹੌਲ. ਸਤਨਾਮ ਸਿੰਘ , ਚੰਨਪ੍ਰੀਤ ਸਿੰਘ, ਮਹਿਲਾ ਸਿਪਾਹੀ ਰਣਜੀਤ ਕੌਰ ਅਤੇ ਗੁਰਬਖਸ਼ੀਸ਼ ਸਿੰਘ ਆਦਿ ਹਾਜ਼ਰ ਸਨ।






