Skip to content

ਗਣਤੰਤਰ ਦਿਵਸ ਦੀ ਪਰੇਡ ਵਿੱਚ ਬੰਗਾਲ ਦੀ ਝਾਕੀ ਨੂੰ ਨਹੀਂ ਮਿਲੀ ਮਨਜ਼ੂਰੀ

Share this story

ਕੋਲਕਾਤਾ – ਗਣਤੰਤਰ ਦਿਵਸ ਤੇ ਪੱਛਮੀ ਬੰਗਾਲ ਅਤੇ ਮਹਾਰਾਸ਼ਟਰ ਦੀ ਝਾਕੀ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਨਾ ਮਿਲਣ ਨੂੰ ਲੈ ਕੇ ਤ੍ਰਿਣਮੂਲ ਕਾਂਗਰਸ ਅਤੇ ਐਨ. ਸੀ. ਪੀ. ਨੇ ਕੇਂਦਰ ਸਰਕਾਰ ਤੇ ਹਮਲਾ ਬੋਲਿਆ ਹੈ| ਪੱਛਮੀ ਬੰਗਾਲ ਭਾਜਪਾ ਨੇ ਕਿਹਾ ਹੈ ਕਿ ਸੂਬਾ ਸਰਕਾਰ ਨੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ| ਬੰਗਾਲ ਸਰਕਾਰ ਕੁੜੀਆਂ ਲਈ ਚਲਾਈ ਜਾਣ ਵਾਲੀ ਯੋਜਨਾ ‘ਕੰਨਿਆਸ਼੍ਰੀ’ ਨੂੰ ਗਣਤੰਤਰ ਦਿਵਸ ਪਰੇਡ ਵਿੱਚ ਵਿਖਾਉਣਾ ਚਾਹੁੰਦੀ ਸੀ| ਇਸ ਨਾਲ ਸਬੰਧਤ ਪ੍ਰਸਤਾਵ ਨੂੰ ਰੱਖਿਆ ਮੰਤਰਾਲਾ ਨੇ ਰੱਦ ਕਰ ਦਿੱਤਾ ਹੈ| ਐਨ. ਸੀ. ਪੀ. ਦੇ ਐਮ. ਪੀ. ਸੁਪ੍ਰਿਯਾ ਸੂਲੇ ਨੇ ਦੋਸ਼ ਲਾਇਆ ਹੈ ਕਿ ਕੇਂਦਰ ਨੇ ਗਣਤੰਤਰ ਦਿਵਸ ਪਰੇਡ ਲਈ ਗੈਰ-ਭਾਜਪਾ ਸ਼ਾਸਿਤ ਸੂਬਿਆਂ ਦੀਆਂ ਝਾਕੀਆਂ ਨੂੰ ਪ੍ਰਵਾਨਗੀ ਦੇਣ ਤੋਂ ਨਾਂਹ ਕਰ ਦਿੱਤੀ ਹੈ|ਗਣਤੰਤਰ ਦਿਵਸ ਪਰੇਡ ਲਈ 8 ਵਿਭਾਗਾਂ, ਮੰਤਰਾਲਿਆਂ, 16 ਸੂਬਿਆਂ ਅਤੇ ਕੇਂਦਰ ਸ਼ਾਸਿਤ ਖੇਤਰਾਂ ਦੀਆਂ ਝਾਕੀਆਂ ਚੁਣੀਆਂ ਗਈਆਂ ਹਨ| ਇਨ੍ਹਾਂ ਵਿੱਚ ਉਦਯੋਗ ਅਤੇ ਅੰਦਰੂਨੀ ਵਪਾਰ ਵਿਭਾਗ, ਪੀਣ ਵਾਲਾ ਪਾਣੀ ਅਤੇ ਸਵੱਛਤਾ ਵਿਭਾਗ, ਵਿੱਤੀ ਸੇਵਾ ਵਿਭਾਗ, ਗ੍ਰਹਿ ਮੰਤਰਾਲਾ ਦੀ ਰਾਸ਼ਟਰੀ ਹੰਗਾਮੀ ਫੋਰਸ, ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਬਾਰੇ ਕੇਂਦਰੀ ਲੋਕ ਨਿਰਮਾਣ ਵਿਭਾਗ ਅਤੇ ਜਹਾਜ਼ਰਾਣੀ ਮੰਤਰਾਲਾ ਦੀਆਂ ਝਾਕੀਆਂ ਸ਼ਾਮਲ ਹਨ| ਸੂਬਿਆਂ ਅਤੇ ਕੇਂਦਰ ਸ਼ਾਸਿਤ ਖੇਤਰਾਂ ਵਿਚ ਆਂਧਰਾ ਪ੍ਰਦੇਸ਼, ਆਸਾਮ, ਛੱਤੀਸਗੜ੍ਹ, ਗੋਆ, ਗੁਜਰਾਤ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਕਰਨਾਟਕ, ਮੱਧ ਪ੍ਰਦੇਸ਼, ਮੇਘਾਲਿਆ, ਓਡਿਸ਼ਾ, ਪੰਜਾਬ, ਰਾਜਸਥਾਨ, ਤਾਮਿਲਨਾਡੂ, ਤੇਲੰਗਾਨਾ ਅਤੇ ਉੱਤਰ ਪ੍ਰਦੇਸ਼ ਦੀਆਂ ਝਾਕੀਆਂ ਨੂੰ ਚੁਣਿਆ ਗਿਆ ਹੈ|

Share this story
WRITTEN BY

BREAKING