Skip to content

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਸਾਹਮਣੇ ਹੁੜਦੰਗ ਮੰਦਭਾਗਾ ਕਰਾਰ

Share this story

ਕਿਹਾ ਪਾਕਿਸਤਾਨ ਮਸਲੇ ’ਤੇ ਦਖਲ ਦੇਣ ਵਾਲੇ ਕੈਪਟਨ ਮੱਧ ਪ੍ਰਦੇਸ਼ ’ਚ ਸਿੱਖਾਂ ਦੇ ਉਜਾੜੇ ਸਬੰਧੀ ਕਮਲਨਾਥ ਨਾਲ ਵੀ ਕਰਨ ਗੱਲ

ਤਲਵੰਡੀ ਸਾਬੋ – ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਅਤੇ ਸਿੱਖਾਂ ਦੇ ਸਭ ਤੋਂ ਪਾਵਨ ਸਥਾਨਾਂ ਵਿੱਚੋਂ ਇੱਕ ਗੁਰਦੁਆਰਾ ਨਨਕਾਣਾ ਸਾਹਿਬ (ਪਾਕਿਸਤਾਨ) ਦੇ ਬਾਹਰ ਉੱਥੋਂ ਦੇ ਕੁਝ ਫਿਰਕੂ ਲੋਕਾਂ ਵੱਲੋਂ ਕੀਤੇ ਹੁੜਦੰਗ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਅਤਿ ਮੰਦਭਾਗਾ ਦੱਸਦਿਆਂ ਕਿਹਾ ਕਿ ਅਜਿਹੀਆਂ ਹਰਕਤਾਂ ਕੌਮ ਦੇ ਬਰਦਾਸ਼ਤ ਤੋਂ ਬਾਹਰ ਹਨ।ਉਨਾਂ ਇਹ ਵੀ ਕਿਹਾ ਕਿ ਸਿੱਖਾਂ ਤੇ ਅੰਦਰੋਂ ਬਾਹਰੋਂ ਹੋ ਰਹੇ ਹਮਲੇ ਸਿੱਖਾਂ ਦੀ ਆਪਸੀ ਪਾਟੋਧਾੜ ਦਾ ਨਤੀਜਾ ਹਨ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖਾਂ ਉੱਤੇ ਲਗਾਤਾਰ ਹਮਲੇ ਹੋ ਰਹੇ ਨੇ ਜਿੱਥੇ ਗੁ:ਜਨਮਅਸਥਾਨ ਨਨਕਾਣਾ ਸਾਹਿਬ ਵਿਖੇ ਫਿਰਕੂ ਲੋਕਾਂ ਵੱਲੋਂ ਹੁੜਦੰਗ ਕਰਦਿਆਂ ਗੁਰਦੁਆਰਾ ਸਾਹਿਬ ਦਾ ਨਾਮ ਬਦਲਣ ਦੀ ਅਤੇ ਸਿੱਖਾਂ ਨੂੰ ਉੱਥੇ ਨਾ ਰਹਿਣ ਦੇਣ ਦੀ ਧਮਕੀ ਦਿੰਦਿਆਂ ਸਿੱਖਾਂ ਨੂੰ ਚੁਣੌਤੀ ਦਿੱਤੀ ਹੈ ਉੱਥੇ ਦੂਜੀ ਵੱਡੀ ਘਟਨਾ ਮੱਧ ਪ੍ਰਦੇਸ਼ ਵਿੱਚ ਵਾਪਰੀ ਹੈ ਜਿੱਥੋਂ ਸਿੱਖਾਂ ਨੂੰ ਲਗਾਤਾਰ ਉਜਾੜਿਆ ਜਾ ਰਿਹਾ ਹੈ ਤੇ ਉਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ।ਉਨਾਂ ਕਿਹਾ ਕਿ ਇਹ ਸਾਰੀਆਂ ਘਟਨਾਵਾਂ ਸਿੱਖਾਂ ਦੀ ਪਾਟੋਧਾੜ ਦਾ ਨਤੀਜਾ ਹਨ ਤੇ ਸਿੱਖਾਂ ਨੂੰ ਚਾਹੀਦਾ ਹੈ ਕਿ ਇਸ ਮਾੜੇ ਵਕਤ ਵਿੱਚ ਵਿਚਾਰਕ ਮਤਭੇਦਾਂ ਨੂੰ ਛੱਡ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਝੰਡੇ ਹੇਠ ਇਕੱਤਰ ਹੋ ਕੇ ਕੌਮੀ ਮਸਲਿਆਂ ਦਾ ਹੱਲ ਕਰਨਾ ਚਾਹੀਦਾ ਹੈ।ਸਿੰਘ ਸਾਹਿਬ ਨੇ ਨਨਕਾਣਾ ਸਾਹਿਬ ਮਸਲੇ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਟਵੀਟ ਕਰ ਕੇ ਸਿੱਖਾਂ ਦੀ ਰਾਖੀ ਯਕੀਨੀ ਬਣਾਉਣ ਦੇ ਉਠਾਏ ਮਸਲੇ ਦੀ ਜਿੱਥੇ ਸ਼ਲਾਘਾ ਕੀਤੀ ਉੱਥੇ ਉਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਹ ਵੀ ਚਾਹੀਦਾ ਹੈ ਕਿ ਉਹ ਆਪਣੇ ਸਾਥੀ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨਾਲ ਵੀ ਗੱਲ ਕਰਕੇ ਉੱਥੋਂ ਸਿੱਖਾਂ ਦੇ ਹੋ ਰਹੇ ਉਜਾੜੇ ਨੂੰ ਰੁਕਵਾਉਣ।ਸਿੰਘ ਸਾਹਿਬ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੀ ਕਿਹਾ ਕਿ ਉਹ ਗੁਰਦੁਆਰਾ ਸਾਹਿਬ ਤੇ ਹਮਲੇ ਦੇ ਮੁੱਖ ਦੋਸ਼ੀ ਨੂੰ ਤੁਰੰਤ ਗ੍ਰਿਫਤਾਰ ਕਰਕੇ ਮਿਸਾਲੀ ਸਜਾ ਦਵਾਉਣ ਤਾਂਕਿ ਸਿੱਖ ਹਿਰਦੇ ਸ਼ਾਂਤ ਹੋ ਸਕਣ।

Share this story
WRITTEN BY

BREAKING