Skip to content

ਝੋਨੇ ਦੀ ਰਿਕਾਰਡ ਪੈਦਾਵਾਰ ਲਈ ਪੰਜਾਬ ਨੂੰ ਮਿਲਿਆ ‘ਕ੍ਰਿਸ਼ੀ ਕਰਮਨ ਐਵਾਰਡ’

Share this story

ਚੰਡੀਗੜ੍ – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਵਿਸ਼ਵਾਜੀਤ ਖੰਨਾ ਵਧੀਕ ਮੁੱਖ ਸਕੱਤਰ (ਵਿਕਾਸ) ਪੰਜਾਬ ਦੀ ਕੁਸ਼ਲ ਰਹਿਨੁਮਾਈ ਹੇਠ ਪੰਜਾਬ ਨੂੰ ਸਾਲ 2017-18 ਦੌਰਾਨ 199.65 ਲੁੱਖ ਮੀਟ੍ਰਕ ਟਨ ਝੋਨੇ ਦੀ ਪੈਦਾਵਾਰ ਕਰਕੇ ਕ੍ਰਿਸ਼ੀ ਕਰਮਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਡਾ. ਸੁਤੰਤਰ ਕੁਮਾਰ ਐਰੀ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਪੰਜਾਬ ਦੇ ਮਿਹਨਤੀ ਕਿਸਾਨਾਂ ਅਤੇ ਵਿਭਾਗ ਦੇ ਕਰਮਚਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੇ ਖੇਤੀ ਲਾਗਤਾਂ ਨੂੰ ਘੱਟ ਕਰਨ ਲਈ ਉਤਮ ਤਕਨੀਕਾਂ ਆਪਣਾਉਣ ਦੀ ਅਪੀਲ ਕੀਤੀ।।ਉਨ੍ਹਾਂ ਨੇ ਝੋਨੇ ਦੀ ਪੈਦਾਵਾਰ ਲਈ ਉਤਮ ਖੇਤੀ ਤਕਨੀਕਾਂ ਅਤੇ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਖੇਤੀ ਕਰਨ ਲਈ ਦੋ ਅਗਾਂਹਵਧੂ ਕਿਸਾਨ ਸ੍ਰੀ ਸੁਰਜੀਤ ਸਿੰਘ, ਸਾਧੂਗੜ੍ਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਸ੍ਰੀਮਤੀ ਹਰਿੰਦਰ ਕੌਰ, ਪਿੰਡ ਬੀਰਬੱਲ, ਵੇਰਕਾ ਜਿਲਾ ਅੰਮ੍ਰਿਤਸਰ ਨੂੰ ਕੌਮੀ ਪੱਧਰ ਤੇ ਕ੍ਰਿਸ਼ੀ ਕਰਮਨ ਐਵਾਰਡ ਮਿਲਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਕ੍ਰਿਸ਼ੀ ਕਰਮਨ ਐਵਾਰਡ ਕਰਨਾਟਕਾ ਦੇ ਤੁਮਕਰੁ ਬੈਂਗਲੋਰ ਵਿਖੇ ਕੌਮੀ ਪੱਧਰ ਦੇ ਸਮਾਗਮ ਵਿੱਚ ਪ੍ਰਦਾਨ ਕੀਤੇ ਗਏ। ਪੰਜਾਬ ਵੱਲੋਂ ਮਾਨਯੌਗ ਵਿਸਵਾਜੀਤ ਖੰਨਾ, ਵਧੀਕ ਮੁੱਖ ਸਕੱਤਰ (ਵਿਕਾਸ), ਪੰਜਾਬ ਅਤੇ ਸੁਤੰਤਰ ਕੁਮਾਰ ਐਰੀ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਨੇ ਇਹ ਮਹੱਤਵਪੂਰਨ ਐਵਾਰਡ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ, ਪਾਸੋਂ ਪਾ੍ਰਪਤ ਕੀਤਾ। ਇਸ ਮੌਕੇ ‘ਤੇ ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਨਰਿੰਦਰ ਸਿੰਘ ਤੌਮਰ, ਮੁੱਖ ਮੰਤਰੀ ਕਰਨਾਟਕਾ ਅਤੇ ਸਮੂਹ ਰਾਜਾਂ ਦੇ ਮੰਤਰੀ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।
ਇਸ ਐਵਾਰਡ ਵਿੱਚ ਦੋ ਕਰੋੜ ਰੁਪਏ ਨਗਦ ਰਾਸ਼ੀ, ਸਨਮਾਨ ਪੱਤਰ ਅਤੇ ਸ਼ੀਲਡ ਪ੍ਰਦਾਨ ਕੀਤੀ ਗਈ। ਅਗਾਂਹਵਧੂ ਕਿਸਾਨਾਂ ਨੂੰ ਚੰਗੀ ਕਾਰਗੁਜਾਰੀ ਲਈ ਦੋ-ਦੋ ਲੱਖ ਦੀ ਰਾਸ਼ੀ ਅਤੇ ਸਨਮਾਨ ਪੱਤਰ ਨਾਲ ਨਿਵਾਜਿਆ ਗਿਆ।

Share this story
WRITTEN BY

BREAKING