May 6, 2026
#ਦੇਸ਼ ਦੁਨੀਆਂ

ਇਰਾਨ ਵਿੱਚ ਬੋਇੰਗ ਜਹਾਜ਼ ਹਾਦਸੇ ਵਿੱਚ 180 ਯਾਤਰੀਆਂ ਦੀ ਮੌਤ

ਤੇਹਰਾਨ – ਇਰਾਨ ਦੀ ਰਾਜਧਾਨੀ ਤੇਹਰਾਨ ਵਿੱਚ ਖੁਮੈਨੀ ਹਵਾਈ ਅੱਡੇ ਨੇੜੇ ਅੱਜ ਸਵੇਰੇ ਵੱਡਾ ਜਹਾਜ਼ ਹਾਦਸਾ ਵਾਪਰਿਆ| ਬੋਇੰਗ 737 ਦਾ ਇਹ ਜਹਾਜ਼ ਯੂਕਰੇਨ ਦਾ ਸੀ ਅਤੇ ਇਸ ਵਿੱਚ 180 ਵਿਅਕਤੀ ਸਵਾਰ ਸਨ, ਜਿਹਨਾਂ ਦੌਰਾਨ ਚਾਲਕ ਦਲ ਦੇ ਮੈਂਬਰ ਵੀ ਸਨ| ਹਾਦਸੇ ਵਿਚ ਜਹਾਜ਼ ਵਿੱਚ ਸਵਾਰ ਸਾਰੇ 180 ਯਾਤਰੀ ਮਾਰੇ ਗਏ ਹਨ| ਇਰਾਨੀ ਸਮਾਚਾਰ ਏਜੰਸੀ ਨੇ ਦੱਸਿਆ ਕਿ ਤਕਨੀਕੀ ਖਰਾਬੀ ਕਾਰਨ ਜਹਾਜ਼ ਉਡਾਣ ਭਰਨ ਤੋਂ ਬਾਅਦ ਹੀ ਕਰੈਸ਼ ਹੋ ਗਿਆ| ਦੱਸਿਆ ਜਾ ਰਿਹਾ ਹੈ ਕਿ ਫਲਾਈਟ ਨੰਬਰ ਪੀ.ਐਸ. 752 ਜਹਾਜ਼ ਜਦੋਂ ਹਾਦਸੇ ਦਾ ਸ਼ਿਕਾਰ ਹੋਇਆ ਤਾਂ ਉਹ 7900 ਫੁੱਟ ਦੀ ਉੱਚਾਈ ਤੇ ਸੀ| ਫਿਲਹਾਲ ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ| ਜਾਣਕਾਰੀ ਮੁਤਾਬਕ ਯੂਕਰੇਨ ਏਅਰਲਾਈਨਜ਼ ਦਾ ਜਹਾਜ਼ ਤੇਹਰਾਨ ਤੋਂ ਯੂਕਰੇਨ ਦੇ ਕੀਵ ਜਾ ਰਿਹਾ ਸੀ| ਹਵਾਬਾਜ਼ੀ ਵਿਭਾਗ ਦੀ ਇਕ ਟੀਮ ਘਟਨਾਸਥਲ ਤੇ ਜਾਂਚ ਲਈ ਮੌਜੂਦ ਹੈ|ਫਲਾਈਟ ਰਡਾਰ 24 ਵੈਬਸਾਈਟ ਨੇ ਹਵਾਈ ਅੱਡੇ ਦੇ ਡਾਟਾ ਦੇ ਆਧਾਰ ਤੇ ਦੱਸਿਆ ਕਿ ਯੂਕਰੇਨ ਦੇ ਬੋਇੰਗ 737-800 ਜਹਾਜ਼ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ 5:15 ਤੇ ਉਡਾਣ ਭਰਨੀ ਸੀ| ਭਾਵੇਂਕਿ ਇਸ ਨੂੰ 6:12 ਤੇ ਰਵਾਨਾ ਕੀਤਾ ਗਿਆ| ਉਡਾਣ ਭਰਨ ਦੇ ਕੁਝ ਹੀ ਦੇਰ ਬਾਅਦ ਫਲਾਈਟ ਨੇ ਡਾਟਾ ਭੇਜਣਾ ਬੰਦ ਕਰ ਦਿੱਤਾ| ਏਅਰਲਾਈਨ ਨੇ ਇਮ ਮਾਮਲੇ ਵਿੱਚ ਹੁਣ ਤੱਕ ਕੋਈ ਬਿਆਨ ਨਹੀਂ ਦਿੱਤਾ ਹੈ| ਇਰਾਨ ਦੀ ਇਰਨਾ ਨਿਊਜ਼ ਏਜੰਸੀ ਵੱਲੋਂ ਪੋਸਟ ਕੀਤੇ ਗਏ ਵੀਡੀਓ ਵਿੱਚ ਜਹਾਜ਼ ਦੇ ਹਨੇਰੇ ਵਿਚ ਕਰੈਸ਼ ਹੋਣ ਦੇ ਬਾਅਦ ਧਮਾਕਾ ਹੁੰਦੇ ਦੇਖਿਆ ਜਾ ਸਕਦਾ ਹੈ| ਇਰਨਾ ਨੇ ਘਟਨਾਸਥਾਨ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ| ਇਹਨਾਂ ਵਿਚ ਜਹਾਜ਼ ਦੇ ਮਲਬੇ ਨੂੰ ਜ਼ਮੀਨ ਤੇ ਖਿਲਰਿਆ ਦੇਖਿਆ ਜਾ ਸਕਦਾ ਹੈ|