May 6, 2026
#ਪੰਜਾਬ

ਸੰਗਰੂਰ ਪੁਲਿਸ ਵੱਲੋਂ ਕਤਲ ਸਣੇ 40 ਤੋਂ ਵਧੇਰੇ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 8 ਮੈਂਬਰ ਗ੍ਰਿਫਤਾਰ

ਸੰਗਰੂਰ – ਸੰਗਰੂਰ ਪੁਲਸ ਨੇ ਕਤਲ ਸਣੇ 40 ਤੋਂ ਵਧੇਰੇ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 8 ਮੈਂਬਰਾਂ ਗ੍ਰਿਫਤਾਰ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਡਾ. ਸੰਦੀਪ ਗਰਗ ਐਸ.ਐਸ.ਪੀ. ਸੰਗਰੂਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਗੁਰਮੀਤ ਸਿੰਘ ਪੀ.ਪੀ.ਐਸ. ਐਸ.ਪੀ. (ਪੀ.ਬੀ.ਆਈ.) ਸੰਗਰੂਰ ਮੋਹਿਤ ਅਗਰਵਾਲ ਪੀ.ਪੀ.ਐਸ., ਡੀ.ਐਸ.ਪੀ. (ਡੀ) ਦੀ ਨਿਗਰਾਨੀ ਹੇਠ ਇੰਚਾਰਜ ਸੀ.ਆਈ.ਏ. ਸਟਾਫ਼ ਬਹਾਦਰ ਸਿੰਘ ਵਾਲਾ ਅਤੇ ਉਨ੍ਹਾਂ ਦੀ ਟੀਮ ਨੇ ਕਤਲ, ਡਕੈਤੀ, ਲੁੱਟ-ਖੋਹ ਅਤੇ ਚੋਰੀ ਵਰਗੇ ਸੰਗੀਨ ਜ਼ੁਰਮ ਕਰਨ ਵਾਲੇ 10 ਮੈਂਬਰੀ ਗਿਰੋਹ ਦੇ 8 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦਕਿ ਦੋ ਮੈਂਬਰ ਪਹਿਲਾਂ ਤੋਂ ਹੀ ਜੇਲ ਵਿਚ ਬੰਦ ਹਨ।ਗਰਗ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗਿਰੋਹ ‘ਚ ਸ਼ਾਮਲ ਸੁਖਪ੍ਰੀਤ ਸਿੰਘ ਸੁੱਖੀ ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਚਾਂਗਲੀ, ਬਲਜਿੰਦਰ ਸਿੰਘ ਉਰਫ਼ ਕਾਲਾ ਪੁੱਤਰ ਹਰਜੀਤ ਸਿੰਘ, ਮਨਿੰਦਰ ਸਿੰਘ ਉਰਫ਼ ਵੱਟ ਪੁੱਤਰ ਮਿੱਠੂ ਸਿੰਘ, ਜਸਪ੍ਰੀਤ ਸਿੰਘ ਉਰਫ ਜੱਸੀ ਪੁੱਤਰ ਗੁਰਤੇਜ ਸਿੰਘ, ਪ੍ਰਭਜੋਤ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਪਿੰਡ ਚਾਂਗਲੀ ਥਾਣਾ, ਸੁਖਚੈਨ ਸਿੰਘ ਉਰਫ਼ ਚੈਨੀ ਪੁੱਤਰ ਬਿੰਦਰ ਸਿੰਘ ਵਾਸੀ ਤੋਲੇਵਾਲ, ਗੁਰਪ੍ਰੀਤ ਸਿੰਘ ਉਰਫ਼ ਕਾਲੀ ਪੁੱਤਰ ਕੇਵਲ ਸਿੰਘ ਵਾਸੀ ਤੋਲੇਵਾਲ ਥਾਣਾ ਅਮਰਗੜ੍ਹ, ਹਰਵਿੰਦਰ ਪਾਲ ਉਰਫ਼ ਨਿੱਕਾ ਪੁੱਤਰ ਜਗਦੀਸ਼ ਰਾਮ ਵਾਸੀ ਕੁਲਾਰ ਖੁਰਦ ਥਾਣਾ ਸਦਰ ਸੰਗਰੂਰ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਪਾਸੋਂ ਰਾਇਫਲ, 12 ਬੋਰ ਦੋਨਾਲੀ ਸਮੇਤ 2 ਜਿੰਦਾ ਕਾਰਤੂਸ, ਚਾਕੂ, 2 ਕਿਰਚਾਂ, ਲੋਹਾ, 2 ਰਾਡ ਲੋਹਾ, ਇਕ ਲੱਕੜੀ ਦਾ ਡੰਡਾ ਬਰਾਮਦ ਕੀਤਾ ਗਿਆ ਹੈ, ਜਦਕਿ ਗਿਰੋਹ ਦੇ 2 ਮੈਂਬਰ ਮੁਹੰਮਦ ਅਰਸਦ ਉਰਫ ਫੌਜੀ ਪੁੱਤਰ ਅਬਦੁਲ ਰਸੀਦ ਵਾਸੀ ਬਰਕਤਪੁਰ ਸੰਦੌੜ ਤੇ ਸਿੰਦਰ ਸਿੰਘ ਉਰਫ਼ ਲਾਲੀ ਪੁੱਤਰ ਰਾਮ ਸਿੰਘ ਵਾਸੀ ਚਾਂਗਲੀ ਥਾਣਾ ਸਦਰ ਧੂਰੀ ਦੋਵੇਂ ਜਾਣੇ ਪਹਿਲਾਂ ਹੀ ਜੇਲ ਵਿਚ ਬੰਦ ਹਨ।