ਮਾਰਕਿਟ ਕਮੇਟੀ ਝਬਾਲ ਦੇ ਚੈਅਰਮੇਨ ਬਲਵਿੰਦਰ ਸਿੰਘ ਗੱਗੋਬੂਹਾ ਦੀ ਤਾਜਪੋਸ਼ੀ ਸਮਾਗਮ ‘ਚ ਪੁੱਜੇ ਪੰਜਾਬ ਮੰਡੀ ਬੋਰਡ ਦੇ ਚੈਅਰਮੇਨ ਲਾਲ ਸਿੰਘ
ਝਬਾਲ – ਵਿਧਾਨ ਸਭਾ ਹਲਕਾ ਤਰਨ ਤਾਰਨ ਅਧੀਨ ਆਉਦੀ ਮਾਰਕਿਟ ਕਮੇਟੀ ਝਬਾਲ ਦੇ ਨਵ ਨਿਯੁਕਤ ਚੈਅਰਮੇਨ ਉੱਘੇ ਉਦਯੋਗਪਤੀ ਸ੍ਰ.ਬਲਵਿੰਦਰ ਸਿੰਘ ਗੱਗੋਬੂਹਾ ਦੇ ਤਾਜਪੋਸੀ ਸਮਾਗਮ ਮੌਕੇ ਵਿਸੈਸ ਤੌਰ ਤੇ ਪੁੱਜੇ ਪੰਜਾਬ ਮੰਡੀ ਬੋਰਡ ਦੇ ਚੈਅਰਮੇਨ ਲਾਲ ਸਿੰਘ, ਹਲਕਾ ਵਿਧਾਇਕ ਡਾਕਟਰ ਧਰਮਬੀਰ ਅਗਨੀਹੋਤਰੀ, ਹਲਕਾ ਪੱਟੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਮਾਰਕਿਟ ਕਮੇਟੀ ਝਬਾਲ ਦੇ ਚੈਅਰਮੇਨ ਦੀ ਕੁਰਸੀ ਬਲਵਿੰਦਰ ਸਿੰਘ ਗੱਗੋਬੂਹਾ ਅਤੇ ਉਪਚੈਅਰਮੇਨ ਦੀ ਕੁਰਸੀ ਤੇ ਬਿਕਰਮਜੀਤ ਸਿੰਘ ਰਾਣਾ ਭੁੱਚਰ ਨੂੰ ਬਿਠਾ ਕੇ ਉਨਾ ਦਾ ਮੂੰਹ ਮਿੱਠਾ ਕਰਵਾ ਕੇ ਉਨਾਂ ਨੂੰ ਅਸੀਰਵਾਦ ਦੈਦਿੰਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹਮੇਸਾ ਉਹ ਉਨਾਂ ਦੇ ਨਾਲ ਖੜੇ ਰਹਿਣਗੇ। ਚੈਅਰਮੇਨ ਤੇ ਉਪਚੈਅਰਮੇਨ ਨੇ ਅਪਣੇ ਨੇਤਾਵਾ ਦਾ ਧੰਨਵਾਦ ਕਰਦਿਆ ਭਰੋਸਾ ਦਿਵਾਇਆ ਕਿ ਉਹ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।ਇਸ ਸਮੇ ਉਪਰੋਕਤ ਨੇਤਾਵਾ ਨੂੰ ਤਸਵੀਰ, ਸਿਰੀ ਸਾਹਿਬ ਤੇ ਲੋਈ ਦੇ ਕੇ ਸਨਮਨਿਆ ਗਿਆ।ਜਦ ਕਿ ਇਸ ਮੌਕੇ ਬਲਾਕ ਸੰਮਤੀ ਚੈਅਰਮੇਨ ਰਣਜੀਤ ਸਿੰਘ ਰਾਣਾ ਗੰਡੀਵਿੰਡ,ਸਾਬਕਾ ਚੈਅਰਮੇਨ ਗੁਰਬਖਸ ਸਿੰਘ ਬੁਰਜ,ਚੈਅਰਮੇਨ ਜਿਲਾ ਸਿਕਾਇਤ ਨਿਵਾਰਣ ਕਮੇਟੀ ਹਰਜੀਤ ਸਿੰਘ ਗੱਗੋਬੂਹਾ,ਅਸੋਕ ਕੁਮਾਰ ਝਬਾਲ,ਬਲਾਕ ਸੰਮਤੀ ਮੈਬਰ ਰਮਨ ਕੁਮਾਰ,ਬਲਾਕ ਪ੍ਰਧਾਨ ਸੋਨੂੰ ਦੋਦੇ,ਭੋਲਾ ਸਿੰਘ ਸ਼ਕਰੀ,ਜਿਲਾ ਮੰਡੀ ਅਫਸਰ ਅਜੈਪਾਲ ਸਿੰਘ ਰੰਧਾਵਾ ਬੀ ਡੀ ਪੀ ਉ,ਮਾਰਕਿਟ ਕਮੇਟੀ ਝਬਾਲ ਸਕੱਤਰ ਹਰਪਰੀਤ ਸਿੰਘ ਭੁੱਲਰ, ਲੇਖਾਕਾਰ ਬਿਕਰਮਜੀਤ ਸਿੰਘ, ਮੰਡੀ ਸੁਪਰਵਾਇਜਰ ਹਰਮਨਪਾਲ ਸਿੰਘ ਚੀਮਾ, ਭੁਪਿੰਦਰ ਸਿੰਘ ਭਿੰਦਾ, ਮਨਜਿੰਦਰ ਸਿੰਘ, ਹਰਚੰਦ ਸਿੰਘ, ਸਰਪੰਚ ਨਰਿੰਦਰ ਕੁਮਾਰ ਝਬਾਲ ਖਾਮ, ਸਰਪੰਚ ਗੁਰਬਚਨ ਸਿੰਘ ਕਸੇਲ,ਸਰਪੰਚ ਗੁਰਮੀਤ ਸਿੰਘ ਭੂਸੇ, ਸਾਬਕਾ ਸਰਪੰਚ ਬੀਬੀ ਸਰਬਜੀਤ ਕੋਰ ਮਾਹਣੇ ਮੱਲੀਆਂ,ਜਥੇਦਾਰ ਤਰਲੋਚਨ ਸਿੰਘ ਸੋਹਲ ਸਤਿਕਾਰ ਕਮੇਟੀ,ਉਂਪਕਾਰ ਸਿੰਘ,ਡਾਕਟਰ ਅਮਰਬੀਰ ਸਿੰਘ ਸੋਨਾ,ਗੁਲਜਾਰ ਸਿੰਘ ਦੋਬਲੀਆਂ ਪ੍ਰਧਾਨ ਆੜਤੀ ਐਸੋਸੀਏਸਨ ਮੰਡੀ ਗੱਗੋਬੂਹਾ, ਆੜਤੀ ਬਲਜਿੰਦਰ ਸਿੰਘ ਭੁੱਚਰ, ਆੜਤੀ ਲਾਲੀ ਨੰਦਾ,ਆੜਤੀ ਕਰਮਜੀਤ ਸਿੰਘ ਗੱਗੋਬੂਹਾ, ਆਦਿ ਸਮੇਤ ਆੜਤੀ ਭਾਈਚਾਰੇ ਤੇ ਕਾਂਗਰਸ਼ੀ ਵਰਕਰਾਂ ਵੱਲੋ ਚੈਅਰਮੇਨਾਂ ਅਤੇ ਨਾਮਜਦ ਮੈਂਬਰ ਸਹਿਬਾਨ ਨੂੰ ਫੁੱਲਾਂ ਦੇ ਬੁੱਕੇ,ਹਾਰ ਤੇ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ।






