Skip to content

ਮੋਰਿਡਾ ਬੱਸ ਸਟੈਂਡ ਦੇ ਕੋਲ 20 ਕਰੋੜ ਦੀ ਲਾਗਤ ਨਾਲ ਬਣੇਗਾ ਅੰਡਰ ਪਾਸ: ਕੈਬਨਿਟ ਮੰਤਰੀ ਚੰਨੀ

Share this story

20 ਜਨਵਰੀ, 2020 ਤੋਂ ਅੰਡਰ ਪਾਸ ਦੀ ਉਸਾਰੀ ਦਾ ਕੰਮ ਹੋਵੇਗਾ ਸ਼ੁਰੂ

ਚੰਡੀਗੜ੍ਹ – ਮੋਰਿੰਡਾ ਬੱਸ ਸਟੈਂਡ ਦੇ ਕੋਲ 20 ਕਰੋੜ ਦੀ ਲਾਗਤ ਨਾਲ ਬਣੇਗਾ ਅੰਡਰ ਪਾਸ, ਜਿਸ ਦਾ ਕੰਮ 20 ਜਨਵਰੀ ਤੋਂ ਸ਼ੁਰੂ ਹੋ ਜਾਵੇਗਾ।ਅੱਜ ਇਥੇ ਲੋਕ ਨਿਰਮਾਣ ਵਿਭਾਗ ਦੇ ਅੀਧਕਾਰੀਆਂ ਨਾਲ ਮੀਟਿੰਗ ਕਰਕੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੋਰਿੰਡਾ ਵਿਖੇ ਸ੍ਰੀ ਚਮਕੌਰ ਸਾਹਿਬ ਹਲਕੇ ਨਾਲ ਸਬੰਧਿਤ ਲੋਕ ਨਿਰਮਾਣ ਵਿਭਾਗ ਅਧੀਨ ਚਲ ਰਹੇ ਕੰਮਾਂ ਬਾਰੇ ਜਾਇਜਾ ਲਿਆ ਅਤੇ ਮੀਟਿੰਗ ਉਪਰੰਤ ਇਹ ਜਾਣਕਾਰੀ ਸਾਂਝੀ ਕੀਤੀ।ਸ. ਚੰਨੀ ਨੇ ਦੱਸਿਆ ਕਿ ਮੋਰਿੰਡਾ ਸਹਿਰ ਵਿੱਚ ਪੁਰਾਣੀ ਲੁਧਿਆਣਾ- ਚੰਡੀਗੜ੍ਹ ਸੜਕ ਨੂੰ ਕਰੋਸ ਕਰਦੀ ਸਰਹਿੰਦ-ਨੰਗਲ ਡੈਮ ਰੇਲਵੇ ਲਾਈਨ ਵਿਖੇ ਬਣਨ ਵਾਲੇ ਅੰਡਰ ਪਾਸ ਦੀ ਉਸਾਰੀ ਦੇ ਕੰਮ 20 ਜਨਵਰੀ ਤੋਂ ਸ਼ੁਰੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਾਰੀ ਪ੍ਰਕ੍ਰਿਆ ਪੂਰੀ ਕਰ ਲਈ ਗਈ ਹੈ। ਇਸ ਅੰਡਰ ਪਾਸ ਦੀ ਲੰਬਾਈ 1580 ਫੁੱਟ ਅਤੇ ਚੌੜਾਈ 46 ਫੁੱਟ ਹੋਵੇਗੀ। ਇਸ ਅੰਡਰ ਪਾਸ ਦੇ ਨਾਲ ਦੋਨੋਂ ਪਾਸੇ ਸਰਵਿਸ ਰੋਡ ਦੀ ਉਸਾਰੀ ਵੀ ਕੀਤੀ ਜਾਵੇਗੀ। ਇਸ ਆਰ. ਯੂ. ਬੀ. ਨੂੰ ਸੈਡ ਨਾਲ ਕਵਰ ਕੀਤਾ ਜਾਵੇਗਾ ਅਤੇ ਇਸ ਦੇ ਅੰਦਰ ਲਾਇਟਾਂ ਵੀ ਲਗਾਈਆਂ ਜਾਣਗੀਆਂ।ਕੈਬਨਿਟ ਮੰਤਰੀ ਚੰਨੀ ਨੇ ਨਾਲ ਹੀ ਦੱਸਿਆ ਕਿ ਓਲਡ ਮੋਰਿੰਡਾ-ਰੋਪੜ ਸੜਕ (ਮੋਰਿਡਾ ਤੋਂ ਕਾਈਨੌਰ ਤੱਕ) ਦੀ ਮਜ਼ਬੂਤੀ ਲਈ ਵੀ ਤਿੰਨ ਕਰੋੜ ਰੁਪਏ ਮੰਨਜੂਰ ਹੋ ਚੁੱਕੇ ਹਨ। ਇਸ ਸੜਕ ਨੂੰ ਮਜਬੂਤ ਕਰਨ ਲਈ ਕਾਰਵਾਈ ਆਰੰਭੀ ਜਾ ਚੁੱਕੀ ਹੈ ਅਤੇ ਜਲਦੀ ਹੀ ਇਸ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਜਾਵੇਗਾ। ਜਿਕਰਯੋਗ ਹੈ ਕਿ ਇਸ ਸੜਕ ਉੱਤੇ ਭਾਰੀ ਅਤੇ ਓਵਰਲੋਡ ਟ੍ਰੈਫਿਕ ਦੀ ਆਵਾਜਾਈ ਬਹੁਤ ਜਿਆਦਾ ਵੱਧ ਗਈ ਹੈ ਕਿਉਂਕਿ ਰੋਪੜ ਤੋਂ ਕੁਰਾਲੀ ਅਤੇ ਰੋਪੜ ਤੋਂ ਸ੍ਰੀ ਚਮਕੌਰ ਸਾਹਿਬ ਸੜਕ ਤੋਂ ਟੋਲ ਲੱਗਿਆ ਹੋਣ ਕਰਕੇ ਖਾਸ ਤੌਰ ‘ਤੇ ਵੱਡੇ ਟਰਾਲਿਆਂ ਅਤੇ ਟਿਪਰਾਂ ਵੱਲੋਂ ਇਸ ਸੜਕ ਦੀ ਵਰਤੋਂ ਜਿਆਦਾ ਕੀਤੀ ਜਾਂਦੀ ਹੈ। ਜਿਸ ਕਾਰਨ ਇਹ ਸੜਕ ਵਾਰ-2 ਖਰਾਬ ਹੋ ਰਹੀ ਹੈ, ਪਰ ਜਲਦ ਹੀ ਇਸ ਨੂੰ ਮਜ਼ਬੂਤ ਕੀਤਾ ਜਾਵੇਗਾ।ਸ. ਚੰਨੀ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ ਦਿੱਤੇ ਕਿ ਮੋਰਿੰਡਾ ਸ਼ਹਿਰ ਵਾਲੇ ਹਿੱਸੇ ਵਿੱਚ ਸੜਕ ਦੇ ਨਾਲ-ਨਾਲ ਦੋਵੇਂ ਪਾਸੇ ਦੁਕਾਨਾਂ ਤੱਕ ਪੈਵਰ ਬਲਾਕ ਲਗਾਉਣ ਦਾ ਅਨੁਮਾਨ ਸਰਕਾਰ ਦੀ ਮੰਨਜੂਰੀ ਲਈ ਵੱਖਰੇ ਤੌਰ ‘ਤੇ ਜਲਦ ਭੇਜਿਆ ਜਾਵੇ।

Share this story
WRITTEN BY

BREAKING