Skip to content

ਪੱਛਮੀ ਬੰਗਾਲ ’ਚ ਮਮਤਾ ਬੈਨਰਜੀ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ

Share this story

ਸੀ.ਏ.ਏ, ਐੱਨ.ਪੀ.ਆਰ. ਅਤੇ ਐੱਨ.ਆਰ.ਸੀ. ਵਾਪਸ ਲੈਣ ਲਈ ਕਿਹਾ

ਕੋਲਕਾਤਾ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ’ਚ ਸ਼ਨਿੱਚਰਵਾਰ ਸ਼ਾਮ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ। ਪੀ.ਐੱਮ. ਕੋਲਕਾਤਾ ਪੋਰਟ ਟਰੱਸਟ ਦੇ 150ਵੇਂ ਸਾਲਾਨਾ ਸਮਾਰੋਹ ’ਚ ਹਿੱਸਾ ਲੈਣ ਲਈ ਇੱਥੇ ਆਏ ਹੋਏ ਹਨ। ਰਾਜਭਵਨ ’ਚ ਪੀ.ਐੱਮ. ਮੋਦੀ ਨਾਲ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਅਸੀਂ ਸੀ.ਏ.ਏ, ਐੱਨ.ਆਰ.ਸੀ. ਅਤੇ ਐੱਨ.ਪੀ.ਆਰ. ਦੇ ਖ਼ਿਲਾਫ਼ ਹਾਂ। ਮੈਂ ਪੀ.ਐੱਮ. ਨੂੰ ਕਿਹਾ ਕਿ ਉਹ ਸੀ.ਏ.ਏ, ਐੱਨ.ਪੀ.ਆਰ. ਅਤੇ ਐੱਨ.ਆਰ.ਸੀ. ਵਾਪਸ ਲੈਣ। ਪੱਛਮੀ ਬੰਗਾਲ ਇਸ ਦੇ ਖ਼ਿਲਾਫ਼ ਹੈ। ਇਸ ਦਾ ਜਵਾਬ ਦਿੰਦਿਆਂ ਪੀ.ਐੱਮ. ਮੋਦੀ ਨੇ ਕਿਹਾ ਕਿ ਉਹ ਇੱਥੇ ਕਿਸੇ ਹੋਰ ਪ੍ਰੋਗਰਾਮ ’ਚ ਸ਼ਾਮਿਲ ਹੋਣ ਆਏ ਹਨ। ਇਸ ਮੁੱਦੇ ’ਤੇ ਦਿੱਲੀ ’ਚ ਗੱਲ ਹੋਵੇਗੀ। ਨਾਲ ਹੀ ਪੀ.ਐੱਮ. ਨੇ ਮਮਤਾ ਨੂੰ ਦਿੱਲੀ ਆਉਣ ਲਈ ਵੀ ਕਿਹਾ। ਪੀ.ਐੱਮ. ਮੋਦੀ ਨਾਲ ਮੁਲਾਕਾਤ ਤੋਂ ਬਾਅਦ ਮਮਤਾ ਬੈਨਰਜੀ ਨੇ ਸੀ.ਏ.ਏ. ਖ਼ਿਲਾਫ਼ ਕੋਲਕਾਤਾ ’ਚ ਈ.ਐੱਮ.ਸੀ. ਵਿਦਿਆਰਥੀਆਂ ਵੱਲੋਂ ਦਿੱਤੇ ਗਏ ਧਰਨੇ ਪ੍ਰਦਰਸ਼ਨ ’ਚ ਹਿੱਸਾ ਲਿਆ।

Share this story
WRITTEN BY

BREAKING