Skip to content

ਬਰਫ਼ੀਲੇ ਤੂਫ਼ਾਨਾਂ ਦੀ ਲਪੇਟ ਵਿੱਚ ਆਉਣ ਨਾਲ 10 ਦੀ ਗਈ ਜਾਨ

Share this story

4 ਫ਼ੌਜੀ, 1 ਬੀ.ਐਸ.ਐਫ਼. ਅਤੇ 5 ਸਥਾਨਕ ਨਾਗਰਿਕ ਬਰਫ਼ ਦੇ ਤੋਦਿਆਂ ਹੇਠ ਦੱਬੇ

ਸ੍ਰੀਨਗਰ – ਜੰਮੂ-ਕਸ਼ਮੀਰ ‘ਚ ਲਗਾਤਾਰ ਹੋ ਰਹੀ ਬਰਫਬਾਰੀ ਹੁਣ ਜਾਨਲੇਵਾ ਸਾਬਿਤ ਹੋਣ ਲੱਗੀ ਹੈ। ਇੱਥੇ ਬਰਫ ਦੇ ਤੋਦੇ ਡਿੱਗਣ ਕਾਰਨ ਭਾਰਤੀ ਫੌਜ ਦੇ 4 ਜਵਾਨ ਸ਼ਹੀਦ ਹੋ ਗਏ। ਜਦੋਂ 1 ਬੀ.ਐਸ.ਐਫ਼. ਦਾ ਜਵਾਨ ਅਤੇ 5 ਸਥਾਨਕ ਨਾਗਰਿਕਾਂ ਨੂੰ ਵੀ ਤੋਦਿਆਂ ਹੇਠ ਦੱਬੇ ਜਾਣ ਕਾਰਨ ਆਪਣੀ ਜਾਨ ਗਵਾਨੀ ਪਈ। ਇੱਕ ਹੋਰ ਜਵਾਨ ਨੂੰ ਜ਼ਿੰਦਾ ਬਚਾ ਲਿਆ ਗਿਆ ਹੈ। ਫੌਜ ਦੇ ਸੂਤਰਾਂ ਮੁਤਾਬਿਕ ਪਿਛਲੇ 48 ਘੰਟੇ ‘ਚ ਹੋਈ ਭਾਰੀ ਬਰਫਬਾਰੀ ਕਾਰਨ ਉੱਤਰੀ ਕਸ਼ਮੀਰ ‘ਚ ਕਈ ਥਾਵਾਂ ‘ਤੇ ਬਰਫ ਦੇ ਤੋਦੇ ਡਿੱਗਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਜੰਮੂ-ਕਸ਼ਮੀਰ ਦੇ ਮਾਛਿਲ ਸੈਕਟਰ ‘ਚ ਫੌਜ ਦੀ ਇੱਕ ਚੌਕੀ ‘ਤੇ ਬਰਫ ਦਾ ਤੋਦਾ ਡਿੱਗ ਗਿਆ ਸੀ। ਇਸ ਘਟਨਾ ‘ਚ 4 ਫੌਜੀਆਂ ਨੇ ਆਪਣੀ ਜਾਨ ਗੁਆਈ ਹੈ, ਜਦੋਂ ਕਿ ਇੱਕ ਜਵਾਨ ਨੂੰ ਜ਼ਿੰਦਾ ਬਚਾ ਲਿਆ ਗਿਆ। ਬਰਫਬਾਰੀ ‘ਚ ਫਸੇ ਕਈ ਜਵਾਨਾਂ ਨੂੰ ਬਚਾਇਆ ਗਿਆ ਹੈ। ਦੂਜੇ ਪਾਸੇ ਨੌਗਾਂਮ ਸੈਕਟਰ ਵਿੱਚ ਐਲ.ਓ.ਸੀ. ‘ਤੇ ਤਾਇਨਾਤ ਬੀ.ਐਸ.ਐਫ਼. ਦੀ ਇੱਕ 7 ਜਵਾਨਾਂ ਦੀ ਟੁੱਕੜੀ ‘ਤੇ ਬਰਫ਼ ਦਾ ਤੋਦਾ ਡਿੱਗਾ, ਜਿਸ ਦੀ ਲਪੇਟ ‘ਚ ਆਏ ਸਾਰੇ ਜਵਾਨਾਂ ‘ਚੋਂ 6 ਨੂੰ ਬਚਾ ਲਿਆ ਗਿਆ। ਜਦੋਂ ਇੱਕ ਜਵਾਨ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਮੱਧ ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ ‘ਚ ਸੋਨਮਰਗ ਦੇ ਗਗੇਨੇਰ ਖੇਤਰ ਨੇੜੇ ਕੁਲਾਨ ਪਿੰਡ ‘ਚ ਬਰਫਬਾਰੀ ਦੀ ਲਪੇਟ ਵਿੱਚ ਆਉਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਘਰ ਨੁਕਸਾਨੇ ਗਏ ਹਨ। ਫੌਜ ਨੇ ਇਸ ਖੇਤਰ ‘ਚ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪੂਰਾ ਇਲਾਕਾ ਸ੍ਰੀਨਗਰ ਤੋਂ ਸੜਕੀ ਰਸਤੇ ਤੋਂ ਕੱਟ ਚੁੱਕਾ ਹੈ। ਜਿਸ ਕਾਰਨ ਬਚਾਅ ਟੀਮ ਨੂੰ ਇੱਥੇ ਪੈਦਲ ਹੀ ਪਹੁੰਚਣਾ ਪਿਆ। ਦੱਸ ਦਈਏ ਕਿ ਜੰਮੂ-ਕਸਮੀਰ ਦੇ ਕਈ ਹਿੱਸਿਆਂ ਵਿੱਚ ਅਜੇ ਵੀ ਬਰਫਬਾਰੀ ਹੋ ਰਹੀ ਹੈ। ਸ੍ਰੀਨਗਰ ਵਿੱਚ ਹੋਈ ਬਰਫਬਾਰੀ ਨੇ ਲੋਕਾਂ ਦੀਆਂ ਮੁਸਕਲਾਂ ਵਿੱਚ ਵਾਧਾ ਕੀਤਾ ਹੈ। ਸ੍ਰੀਨਗਰ ਵਿੱਚ ਆਵਾਜਾਈ ਵੀ ਪ੍ਰਭਾਵਤ ਹੋਈ ਹੈ। ਆਲਮ ਇਹ ਹੈ ਕਿ ਸ੍ਰੀਨਗਰ ਵਿੱਚ 6 ਇੰਚ ਬਰਫ ਦੀ ਪਰਤ ਜੰਮ ਗਈ ਹੈ। ਮੀਂਹ ਅਤੇ ਬਰਫਬਾਰੀ ਕਾਰਨ ਜੰਮੂ-ਕਸਮੀਰ ਵਿੱਚ ਤਾਪਮਾਨ ਹੇਠਾਂ ਆ ਗਿਆ ਹੈ। ਸ੍ਰੀਨਗਰ ਵਿੱਚ ਤਾਪਮਾਨ ਜੀਰੋ ਡਿਗਰੀ ਉੱਤੇ ਪਹੁੰਚ ਗਿਆ ਹੈ। ਬਰਫਬਾਰੀ ਕਾਰਨ ਸ੍ਰੀਨਗਰ ਆਉਣ ਜਾਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸ੍ਰੀਨਗਰ ਵਿੱਚ ਅੱਜ ਵੀ ਭਾਰੀ ਬਰਫਬਾਰੀ ਹੋ ਸਕਦੀ ਹੈ।

Share this story
WRITTEN BY

BREAKING