May 4, 2026
#ਖੇਡਾਂ

ਪਿੰਡ ਸਿੱਧਵਾਂ ਦੋਨਾਂ ਵਿਖੇ ਭਾਈ ਪੰਜਾਬ ਸਿੰਘ ਖੇਡ ਸਟੇਡੀਅਮ ‘ਚ ਕਬੱਡੀ ਕੱਪ ਦੀ ਸ਼ੁਰੂਆਤ

ਪਿੰਡ ਸਿੱਧਵਾਂ ਦੋਨਾਂ ਵਿਖੇ ਭਾਈ ਪੰਜਾਬ ਸਿੰਘ ਖੇਡ ਸਟੇਡੀਅਮ ‘ਚ ਕਬੱਡੀ ਖਿਡਾਰੀ ਸਵ. ਲੱਡੂ ਸਿੱਧਵਾਂ ਨੂੰ ਸਮਰਪਿਤ ਕਬੱਡੀ ਕੱਪ ਦੇ ਮੈਚਾਂ ਦੀ ਸ਼ੁਰੂਆਤ ਹੋ ਗਈ ਹੈ। ਇਸ ਦੌਰਾਨ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਸ.ਮੱਸਾ ਸਿੰਘ ਸਿੱਧੂ ਅਤੇ ਪਿੰਡ ਦੇ ਮੋਹਤਬਰਾਂ ਵੱਲੋਂ ਟੂਰਨਾਮੈਂਟ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ 40 ਕਿੱਲੋ ਭਾਰ ਵਰਗ ਦੇ ਬੱਚਿਆਂ ਦੇ ਮੈਚ ਦਾ ਉਦਘਾਟਨੀ ਮੈਚ ਕਰਵਾਇਆ ਗਿਆ। ਇਸ ਮੌਕੇ 63 ਅਤੇ 75 ਕਿੱਲੋ ਭਾਰ ਵਰਗ ਦੇ ਮੁਕਾਬਲੇ ਕਰਵਾਏ ਗਏ। ਅੱਜ ਮਿਤੀ 15 ਜਨਵਰੀ ਨੂੰ ਅੱਠ ਅੰਤਰਰਾਸ਼ਟਰੀ ਕਬੱਡੀ ਕਲੱਬਾਂ ਦਾ ਮੈਚ ਕਰਵਾਏ ਜਾਣਗੇ। ਇਸ ਮੌਕੇ ਸਰਵਣ ਸਿੰਘ ਸਿੱਧੂ, ਬਲਵੀਰ ਸਿੰਘ ਬੱਲੀ ਚੇਅਰਮੈਨ, ਲਖਵੀਰ ਸਿੰਘ ਯੂ.ਕੇ ਬਹਾਦਰ ਸਿੰਘ ਸਿੱਧੂ, ਬਲਵੀਰ ਸਿੰਘ ਕਨੇਡਾ, ਇਕਬਾਲ ਸਿੰਘ ਸਿੱਧੂ ਯੂ.ਐਸ.ਏ, ਲੱਖਾ ਸਿੱਧਵਾਂ ਕਨੇਡਾ, ਗੁਰਜੀਤ ਸਿੰਘ ਸਿੱਧੁ, ਪੱਪੀ ਸਿੱਧੂ, ਦਲਬੀਰ ਸਿੰਘ ਸਿੱਧੂ, ਭੂਰ ਸਿੰਘ, ਡਾ. ਪ੍ਰੇਮ ਲਾਲ, ਬਿੰਦਰ ਮਹਾਜਨ, ਮੋਨੂੰ ਸਿੱਧੂ, ਗੋਰਾ ਗਿੱਲ, ਸੋਮਨਾਥ ਗਿੱਲ, ਡਿੰਪਲ, ਅਵਤਾਰ ਸਿੰਘ ਸਿੱਧੂ, ਮੋਹਣ ਸਿੰਘ ਯੂ.ਕੇ, ਰਿੰਕੂ ਸਰਨਾ, ਸੰਦੀਪ ਬਾਬਾ, ਹਰਦੀਪ ਸਿੱਧੂ, ਸੋਨੂੰ ਸਿੱਧੂ, ਲੰਬੜ ਸਿੱਧਵਾਂ ਕਬੱਡੀ ਖਿਡਾਰੀ, ਹਨੀ ਆਦਿ ਹਾਜਰ ਸਨ।