Skip to content

ਫਿੰਚ-ਵਾਰਨਰ ਦੀ ਸ਼ਾਨਦਾਰ ਪਾਰੀ, 10 ਵਿਕਟਾਂ ਨਾਲ ਹਾਰਿਆ ਭਾਰਤ

Share this story

ਭਾਰਤ ਤੇ ਆਸਟਰੇਲੀਆ ਵਿਚਾਲੇ ਵਾਨਖੇੜੇ ਸਟੇਡੀਅਮ ਵਿਚ ਖੇਡੀ ਜਾ ਰਹੀ ਇਕ ਦਿਨਾਂ ਲੜੀ ਵਿਚ ਆਸਟਰੇਲੀਆ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਇਸ ਤੋਂ ਪਹਿਲਾਂ ਆਸਟਰੇਲੀਆ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਆਸਟਰੇਲੀਆ ਨੂੰ 256 ਦੌਡ਼ਾਂ ਦਾ ਚੁਣੌਤੀਪੂਰਨ ਟੀਚਾ ਦਿੱਤਾ।ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆ ਦੀ ਸਲਾਮੀ ਜੋਡ਼ੀ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਐਰੋਨ ਫਿੰਚ ਅਤੇ ਡੇਵਿਡ ਵਾਰਨਰ ਨੇ ਮੈਦਾਨ ਦੇ ਚਾਰੇ ਪਾਸੇ ਸ਼ਾਟ ਖੇਡੇ। ਦੋਵਾਂ ਨੇ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਆਪਣੇ-ਆਪਣੇ ਸੈਂਕਡ਼ੇ ਪੂਰੇ ਕੀਤੇ।ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਟੀਮ ਨੂੰ ਪਹਿਲਾ ਝਟਕਾ ਰੋਹਿਤ ਸ਼ਰਮਾ ਦੇ ਰੂਪ ‘ਚ ਲੱਗਾ। ਰੋਹਿਤ 10 ਦੌਡ਼ਾਂ ਦੇ ਨਿਜੀ ਸਕੋਰ ‘ਤੇ ਮਿਸ਼ੇਲ ਸਟਾਰਕ ਦੀ ਗੇਂਦ ‘ਤੇ ਡੇਵਿਡ ਵਾਰਨਰ ਨੂੰ ਕੈਚ ਦੇ ਬੈਠੇ। ਰੋਹਿਤ ਦੇ ਆਊਟ ਹੋਣ ਤੋਂ ਬਾਅਦ ਮੁਸ਼ਕਲ ‘ਚ ਫਸੀ ਟੀਮ ਇੰਡੀਆ ਨੂੰ ਸ਼ਿਖਰ ਧਵਨ ਨੇ ਬਾਹਰ ਕੱਢਿਆ ਅਤੇ ਅਰਧ ਸੈਂਕਡ਼ਾ ਬਣਾ ਟੀਮ ਦਾ ਸਕੋਰ 100 ਦੇ ਪਾਰ ਪਹੁੰਚਾਇਆ।ਇਸ ਦੌਰਾਨ ਕੇ. ਐਲ ਰਾਹੁਲ ਨੇ ਵੀ ਧਵਨ ਦਾ ਚੰਗਾ ਸਾਥ ਦਿੱਤਾ ਪਰ ਉਹ ਆਪਣਾ ਅਰਧ ਸੈਂਕਡ਼ਾ ਬਣਾਉਣ ਤੋਂ ਖੁੰਝ ਗਏ ਅਤੇ 47 ਦੌਡ਼ਾਂ ਬਣਾ ਪਵੇਲੀਅਨ ਪਰਤ ਗਏ। ਕਪਤਾਨ ਕੋਹਲੀ ਵੀ ਇਸ ਵਾਰ ਕਪਤਾਨੀ ਪਾਰੀ ਨਾ ਖੇਡ ਸਕੇ ਅਤੇ 16 ਦੌਡ਼ਾਂ ਬਣਾ ਐਡਮ ਜ਼ਾਂਪਾ ਦੀ ਗੇਂਦ ‘ਤੇ ਆਊਟ ਹੋ ਗਏ। ਇਸ ਤੋਂ ਬਾਅਦ ਵਿਕਟਾਂ ਡਿੱਗਣ ਦਾ ਸਿਲਸਿਲਾ ਜਾਰੀ ਰਿਹਾ।

Share this story
WRITTEN BY

BREAKING