May 4, 2026
#ਪੰਜਾਬ

ਮੱਧ ਪ੍ਰਦੇਸ਼ ਵਿਚ ਵਸਦੇ ਸਿੱਖ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਪੰਜਾਬ ਸਰਕਾਰ ਵਚਨਬੱਧ: ਕਾਂਗੜ

ਮੱਧ ਪ੍ਰਦੇਸ਼ ਦੇ ਸਿੳਪੁਰ ਜ਼ਿਲੇ ਦੇ ਸਿੱਖ ਕਿਸਾਨਾਂ ਨਾਲ ਧੱਕੇਸਾਹੀ ਦਾ ਜਾਇਜ਼ਾ ਲੈਣ ਗਿਆ ਵਫਦ ਗਵਾਲੀਅਰ ਪੁੱਜਾ
ਚੰਡੀਗੜ – ਮੱਧ ਪ੍ਰਦੇਸ਼ ਵਿਚ ਵਸਦੇ ਸਿੱਖ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਪੰਜਾਬ ਸਰਕਾਰ ਵਚਨਬੱਧ ਹੈ,ਉਕਤ ਪ੍ਰਗਟਾਵਾ ਮਾਲ ਮੰਤਰੀ ਪੰਜਾਬ ਸ.ਗੁਰਪ੍ਰੀਤ ਸਿੰਘ ਕਾਂਗੜ ਵਲੋਂ ਮੱਧ ਪ੍ਰਦੇਸ਼ ਦੇ ਸਿੳਪੁਰ ਜ਼ਿਲੇ ਵਿੱਚ ਸਿੱਖਾਂ ਕਿਸਾਨਾਂ ਨਾਲ ਹੋੲ ਧੱਕੇ ਦਾ ਜਾਇਜ਼ਾ ਲੈਣ ਉਪਰੰਤ ਕੀਤਾ।ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਲ ਮੰਤਰੀ ਪੰਜਾਬ ਸ.ਗੁਰਪ੍ਰੀਤ ਸਿੰਘ ਕਾਂਗੜ ਇਕ ਵਫਦ ਸਮੇਤ ਸਿੳਪੁਰ ਗੲ ਹਨ।ਵਫਦ ਵਿੱਚ ਸ੍ਰੀ ਕਾਂਗੜ ਤੋਂ ਇਲਾਵਾ ਹਰਮਿੰਦਰ ਸਿੰਘ ਗਿੱਲ ਐਮ.ਐਲ.ਏ, ਸਾਬਕਾ ਐਮ ਪੀ ਐਚ.ਐਸ.ਹੰਸਪਾਲ, ਕਮਿਸ਼ਨਰ ਪਟਿਆਲਾ ਡਵੀਜਨ ਦੀਪਿੰਦਰ ਸਿੰਘ, ਨਰਿੰਦਰ ਸਿੰਘ ਮੈਂਬਰ ਰੈਵੀਨਿਊ ਕਮਿਸ਼ਨ, ਕੈਪਟਨ ਕਰਨੈਲ ਸਿੰਘ ਐਡੀਸ਼ਨਲ ਸਕੱਤਰ ਮਾਲ ਸ਼ਾਮਲ ਹਨ।ਵਫਦ ਵਲੋ ਅੱਜ ਕੁਝ ਪੀੜਤ ਕਿਸਾਨਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਘਟਨਾ ਸਬੰਧੀ ਮੁੱਢਲੀ ਜਾਣਕਾਰੀ ਹਾਸਲ ਕੀਤੀ ਗਈ।ਪੀੜਤ ਸਿੱਖ ਕਿਸਾਨਾਂ ਨੇ ਦੱਸਿਆ ਕਿ ੳਹ ਸਿੳਪੁਰ ਵਿਚ 1980 ਤੋਂ ਪਹਿਲਾਂ ਦੇ ਖੇਤੀ ਕਰ ਰਹੇ ਹਨ ਅਤੇ ਘਟਨਾ ਵਾਲੀ ਰਾਤ ਉਨਾਂ ਨੂੰ ਬਿਨਾਂ ਅਗਾਊ ਸੂਚਨਾ ਦੇ ਉਨਾਂ ਦੇ ਘਰਾਂ ਨੂੰ ਢਾਹ ਦਿੱਤਾ ਗਿਆ ਅਤੇ ਫ਼ਸਲ ਉਜਾੜ ਦਿੱਤੀ ਗਈ।ਵਫਦ ਵਲੋਂ ਭਲਕੇ ਸਾਰੇ ਪੀੜਤ ਸਿੱਖ ਕਿਸਾਨਾਂ ਨਾਲ ਮੁਲਾਕਾਤ ਕੀਤੀ ਜਾਵੇਗੀ ਅਤੇ ਦੂਸਰੀ ਧਿਰ ਨਾਲ ਵੀ ਮੁਲਾਕਾਤ ਕਰਨ ਉਪਰੰਤ ਮਾਲ ਵਿਭਾਗ ਦਾ ਰਿਕਾਰਡ ਵੀ ਦੇਖਿਆ ਜਾਵੇਗਾ।ਇਸ ਤੋਂ ਇਲਾਵਾ ਜ਼ਿਲਾ ਪ੍ਰਸ਼ਾਸਨ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ।ਮਾਲ ਮੰਤਰੀ ਕਾਂਗੜ ਨੇ ਪੀੜਤ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ੳਨਾਂ ਨੂੰ ਪੂਰਾ ਇਨਸਾਫ ਦੁਆਇਆ ਜਾਵੇਗਾ ਅਤੇ ਉਨਾਂ ਦੇ ਮੁੜ ਵਸੇਬਾ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗਾ।