ਜੇ.ਪੀ. ਨੱਡਾ ਸਰਬਸੰਮਤੀ ਨਾਲ ਬਣੇ ਭਾਜਪਾ ਦੇ ਕੌਮੀ ਪ੍ਰਧਾਨ
ਨਵੀਂ ਦਿੱਲੀ – ਸ਼੍ਰੀ ਜੇਪੀ ਨੱਡਾ ਨੂੰ ਅੱਜ ਬਾਕਾਇਦਾ ਭਾਜਪਾ ਦੇ ਮੁਕੰਮਲ ਤੌਰ ‘ਤੇ ਬਿਨਾ ਮੁਕਾਬਲਾ ਪ੍ਰਧਾਨ ਚੁਣ ਲਿਆ ਗਿਆ ਹੈ। ਭਾਰਤੀ ਜਨਤਾ ਪਾਰਟੀ ਦੀ ਹੁਣ ਤੱਕ ਦੀ ਇਹੋ ਰਵਾਇਤ ਰਹੀ ਹੈ ਕਿ ਪ੍ਰਧਾਨ ਦੀ ਚੋਣ ਸਰਸੰਮਤੀ ਨਾਲ ਹੀ ਕੀਤੀ ਜਾਂਦੀ ਹੈ। ਸ਼੍ਰੀ ਨੱਡਾ ਦੇ ਪ੍ਰਧਾਨ ਚੁਣੇ ਜਾਣ ਦੇ ਤੁਰੰਤ ਬਾਅਦ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ। ਸ਼੍ਰੀ ਨੱਡਾ ਪਿਛਲੇ ਇੱਕ ਸਾਲ ਤੋਂ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਚੱਲੇ ਆ ਰਹੇ ਸਨ ਪਰ ਅੱਜ ਉਹ ਸੰਪੂਰਨ ਤੌਰ ‘ਤੇ ਪ੍ਰਧਾਨ ਬਣ ਗਏ ਹਨ।






