24 ਫਰਵਰੀ ਨੂੰ ਦੋ ਦਿਨੀਂ ਯਾਤਰਾ ਲਈ ਭਾਰਤ ਆਉਣਗੇ ਅਮਰੀਕੀ ਰਾਸ਼ਟਰਪਤੀ ਟਰੰਪ
ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 24 ਅਤੇ 25 ਫਰਵਰੀ ਨੂੰ ਭਾਰਤ ਯਾਤਰਾ ਤੇ ਆ ਰਹੇ ਹਨ| ਟਰੰਪ ਦੀ ਇਸ ਯਾਤਰਾ ਤੋਂ ਵਪਾਰੀ ਵਰਗ ਨੂੰ ਕਾਫੀ ਆਸ ਹੈ| ‘ਹਾਊਡੀ ਮੋਦੀ’ ਵਾਂਗ ਇਹ ਮੀਟਿੰਗ ਵੀ ਬਹੁਤ ਖਾਸ ਰਹੇਗੀ| ਮਾਹਿਰਾਂ ਦਾ ਕਹਿਣਾ ਹੈ ਕਿ ਟਰੰਪ ਚੋਣਾਂ ਤੋਂ ਪਹਿਲਾਂ ਭਾਰਤੀਆਂ ਨੂੰ ਖੁਸ਼ ਕਰਨ ਲਈ ਇਹ ਯਾਤਰਾ ਕਰ ਰਹੇ ਹਨ| ਟਰੰਪ ਦੀ ਯਾਤਰਾ ਤੋਂ ਪਹਿਲਾਂ ਸਟੇਟ ਡਿਪਾਰਟਮੈਂਟ ਦਾ ਵਫਦ ਭਾਰਤ ਦਾ ਦੌਰਾ ਜਲਦ ਹੀ ਕਰ ਸਕਦਾ ਹੈ| ਪਿਛਲੇ ਮਹੀਨੇ ਭਾਰਤੀ ਵਿਦੇਸ਼ ਮੰਤਰੀ ਅਤੇ ਰੱਖਿਆ ਮੰਤਰੀ ਵਲੋਂ 2+2 ਵਾਰਤਾ ਲਈ ਅਮਰੀਕਾ ਦਾ ਦੌਰਾ ਕੀਤਾ ਗਿਆ ਸੀ| ਇਸ ਤੋਂ ਇਲਾਵਾ ਭਾਰਤੀ ਅੰਬੈਸਡਰ ਹਰਸ਼ ਵਰਧਨ. ਸ਼੍ਰਿੰਗਲਾ ਵੀ ਟਰੰਪ ਨਾਲ ਮੁਲਾਕਾਤ ਕਰਕੇ ਭਾਰਤ ਵਾਪਸ ਆਏ ਹਨ|ਟਰੰਪ ਦੀ ਇਸ ਫੇਰੀ ਨਾਲ ਅਮਰੀਕਾ ਤੇ ਭਾਰਤ ਦੇ ਰਿਸ਼ਤੇ ਹੋਰ ਵੀ ਮਜ਼ਬੂਤ ਹੋਣਗੇ| ਜਦ ਮੋਦੀ ਹਿਊਸਟਨ ਵਿਖੇ ‘ਹਾਊਡੀ ਮੋਦੀ’ ਸੰਮੇਲਨ ਦੌਰਾਨ ਟਰੰਪ ਨੂੰ ਮਿਲੇ ਸਨ ਤਾਂ ਇਸ ਜੋੜੀ ਨੂੰ ਮੀਡੀਆ ਤੇ ਲੋਕਾਂ ਵਲੋਂ ਕਾਫੀ ਉਤਸ਼ਾਹਿਤ ਕੀਤਾ ਗਿਆ ਸੀ| ਵੱਡੀ ਗਿਣਤੀ ਵਿੱਚ ਭਾਰਤੀ ਭਾਈਚਾਰਾ ਅਮਰੀਕਾ ਰਹਿੰਦਾ ਹੈ ਤੇ ਆਸ ਹੈ ਕਿ ਟਰੰਪ ਦੀ ਫੇਰੀ ਬਹੁਤ ਖਾਸ ਰਹੇਗੀ|






