ਸੂਬੇ ਵਿਚ ਜਲਦ ਹੀ 2592 ਸਹਾਇਕ ਪ੍ਰੋਫੈਸਰਾਂ ਦੀਆਂ ਆਸਾਮੀਆਂ ਭਰੀਆਂ ਜਾਣਗਿਆਂ – ਸਿੱਖਿਆ ਮੰਤਰੀ
ਚੰਡੀਗੜ – ਹਰਿਆਣਾ ਦੇ ਸਿਖਿਆ ਮੰਤਰੀ ਕੰਵਰ ਪਾਲ ਨੇ ਦਸਿਆ ਕਿ ਸੂਬੇ ਦੇ ਸਰਕਾਰੀ ਕਾਲਜਾਂ ਵਿਚ ਜਲਦੀ ਹੀ 2592 ਸਹਾਇਕ ਪ੍ਰੋਫੈਸਰਾਂ ਦੀਆਂ ਆਸਾਮੀਆਂ ਭਰੀਆਂ ਜਾਣਗਿਆਂ, ਇਸ ਤੋਂ ਬਾਅਦ ਕਾਲਜਾਂ ਵਿਚ ਵਿਦਿਅਕ ਅਮਲੇ ਦੀ ਕਮੀ ਨਹੀਂ ਰਹੇਗੀ| ਸਿਖਿਆ ਮੰਤਰੀ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਉਚੇਰੀ ਸਿਖਿਆ ਵਿਭਾਗ ਦੇ ਤਹਿਤ ਆਉਣ ਵਾਲੇ ਸਰਕਾਰੀ ਕਾਲਜਾਂ ਦੇ ਲਈ ਸਹਾਇਕ ਪ੍ਰੋਫੈਸਰਾਂ ਦੇ 2592 ਨਵੀਂ ਆਸਾਮੀਆਂ ਸਿਰਜਿਤ ਕਰਨ ਦੀ ਮੰਜੂਰੀ ਦੇ ਦਿੱਤੀ ਹੈ| ਉਨਾਂ ਨੇ ਦਸਿਆ ਕਿ ਹਰਿਅਣਾ ਦੇ ਗਠਨ ਤੋਂ ਲੈ ਕੇ ਅੱਜ ਤਕ ਦੇ ਇਤਿਹਾਸ ਵਿਚ ਸਹਾਇਕ ਪ੍ਰੋਫੈਸਰਾਂ ਦੇ ਇਕੱਠੇ ਇੰਨੀ ਆਸਾਮੀਆਂ ਨੂੰ ਪਹਿਲੀ ਵਾਰ ਸਰਕਾਰ ਵੱਲੋਂ ਮੰਜੂਰੀ ਦਿੱਤੀ ਗਈ ਹੈ|ਉਨਾਂ ਨੇ ਦਸਿਆ ਕਿ ਮੌਜੂਦਾ ਵਿਚ ਸੂਬੇ ਵਿਚ ਕੁੱਲ 157 ਕਾਲਜ ਹਨ ਜਿਨਾਂ ਵਿਚ ਲਗਭਗ 1.90 ਲੱਖ ਵਿਦਿਆਰਥੀ ਉੱਚੇਰੀ ਸਿਖਿਆ ਪ੍ਰਾਪਤ ਕਰ ਰਹੇ ਹਨ| ਇੰਨਾਂ ਕਾਲਜਾਂ ਲਈ ਪਹਿਲਾਂ ਤੋਂ ਹੀ 4975 ਸਹਾਇਕ ਪ੍ਰੋਫੈਸਰਾਂ ਦੀ ਮੰਜੂਰ ਆਸਾਮੀਆਂ ਹਨ| ਹਰਿਆਣਾ ਸਰਕਾਰ ਵੱਲੋਂ ਹੁਣ ਵੱਖ-ਵੱਖ 33 ਵਿਸ਼ਿਆਂ ਦੇ ਸਹਾਹਿਕ ਪ੍ਰੋਫੈਸਰਾਂ ਦੇ 2592 ਨਵੀਂ ਆਸਾਮੀਆਂ ਮੰਜੂਰ ਕਰਨ ਨਾਲ ਪ੍ਰਵਾਨ ਆਸਾਮੀਆਂ ਦੀ ਕੁੱਲ ਗਿਣਤੀ 7567 ਹੋ ਜਾਵੇਗੀ| ਉਨਾਂ ਨੇ ਦਸਿਆ ਕਿ ਖਾਲੀ ਅਹੁੱਦਿਆਂ ‘ਤੇ ਜਲਦੀ ਹੀ ਭਰਤੀ ਕੀਤੀ ਜਾਵੇਗੀ|ਸਿਖਿਆ ਮੰਤਰੀ ਕੰਵਰ ਪਾਲ ਨੇ ਰਾਜ ਸਰਕਾਰ ਦੇ ਇਸ ਕਦਮ ਨੂੰ ਇਤਿਹਾਸਿਕ ਤੇ ਸਿਖਿਆ ਦੇ ਖੇਤਰ ਵਿਚ ਫੈਸਲਾਕੁਨ ਦੱਸਦੇ ਹੋਏ ਕਿਹਾ ਕਿ ਹਰਿਆਣਾ ਸਰਕਾਰ ਸੂਬੇ ਦੀ ਉਚੇਰੀ ਸਿਖਿਆ ਵਿਭਾਗ ਦੇ ਸੰਸਥਾਨਾਂ ਵਿਚ ਸਾਰੇ ਵਿਦਿਆਰਥੀਆਂ ਨੂੰ ਗੁਣਵੱਤਾਪਰਕ ਸਿਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ| ਉਨਾਂ ਨੇ ਦਸਿਆ ਕਿ ਪਿਛਲੇ 5 ਸਾਲਾਂ ਦੌਰਾਨ ਸਰਕਾਰ ਨੇ ਸਿਖਿਆ ਦੇ ਖੇਤਰ ਵਿਚ ਜੋ ਕੰਮ ਕੀਤੇ ਹਨ ਉਨਾਂ ਦੀ ਬਦੌਲਤ ਅੱਜ ਗੁਆਂਢੀ ਹੀ ਨਹੀਂ ਦੂਰ-ਦਰਾਜ ਦੇ ਸੂਬੇ ਦੇ ਵਿਦਿਆਰਥੀ ਵੀ ਹਰਿਆਣਾ ਦੇ ਵਿਦਿਅਕ ਸੰਸਥਾਨਾਂ ਵਿਚ ਪੜਨ ਲਈ ਆਉਂਦੇ ਹਨ| ਉਨਾਂ ਨੇ ਦਸਿਆ ਕਿ ਹਰਿਆਣਾ ਦੀ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਸੁਧਾਰਤਾਮਕ ਕਦਮ ਚੁੱਕਣ ਲਈ ਰਾਜ ਸਰਕਾਰ ਵੱਲੋਂ ਹਰਿਆਣਾ ਰਾਜ ਉੱਚੇਰੀ ਸਿਖਿਆ ਪਰਿਸ਼ਦ ਦਾ ਵੀ ਗਠਨ ਕੀਤਾ ਹੈ|






