ਸਿਸੋਦੀਆ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਨੂੰ ਚੁਣੌਤੀ
ਨਵੀਂ ਦਿੱਲੀ – ਦਿੱਲੀ ਦੇ ਉਪ ਮੁੱਖ ਮੰਤਰੀ ਤੇ ‘ਆਪ’ ਨੇਤਾ ਮਨੀਸ਼ ਸਿਸੋਦੀਆ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚੁਣੌਤੀ ਦਿੱਤੀ ਕਿ ਉਹ ਭਾਜਪਾ ਸ਼ਾਸਨ ਵਾਲੇ ਕਿਸੇ ਵੀ ਰਾਜ ‘ਚ ਇੱਕ ਅਜਿਹਾ ਸਰਕਾਰੀ ਸਕੂਲ ਵਿਖਾਉਣ ਜੋ ਕੌਮੀ ਰਾਜਧਾਨੀ ਦੇ ਸਰਕਾਰੀ ਸਕੂਲਾਂ ਦੇ ਮੁਕਾਬਲੇ ਦਾ ਹੈ। ਸ਼ਾਹ ਨੇ ‘ਆਪ’ ਉੱਤੇ ਹਮਲਾ ਕਰਦਿਆਂ ਪੁੱਛਿਆ ਕਿ ਇਸ ਦੀ ਸਰਕਾਰ ਨੇ ਦਿੱਲੀ ਵਿੱਚ ਕਿੰਨੇ ਸਕੂਲ ਬਣਾਏ ਸਨ। ਸ਼ਾਹ ਨੂੰ ਜਵਾਬ ਦਿੰਦਿਆਂ ਸਿਸੋਦੀਆ ਨੇ ਸਾਬਕਾ ਭਾਜਪਾ ਪ੍ਰਧਾਨ ਨੂੰ ਆਪਣੇ ਵਿਧਾਨ ਸਭਾ ਹਲਕੇ ਵਿੱਚ ਉਥੇ ਨਵੇਂ ਬਣੇ ‘ਸਕੂਲ ਆਫ ਐਕਸੀਲੈਂਸ’ ਦਾ ਦੌਰਾ ਕਰਨ ਲਈ ਬੁਲਾਇਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਉਹ ਆਪਣੀ ਦੂਰਬੀਨ ਦੀ ਵਰਤੋਂ ਕਰਕੇ ਦਿੱਲੀ ’ਚ ਇੱਕ ਸਕੂਲ ਦੀ ਭਾਲ ਕਰ ਕਰ ਰਹੇ ਹਨ। ਅਸੀਂ ਸਿਰਫ ਨਵੇਂ ਸਕੂਲ ਨਹੀਂ ਬਣਾਏ ਬਲਕਿ ਪੁਰਾਣੇ ਨੂੰ ਕਾਫ਼ੀ ਹੱਦ ਤੱਕ ਠੀਕ ਕੀਤੇ ਹਨ । ਉਨ੍ਹਾਂ ਦੋਸ਼ ਲਾਇਆ ਕਿ ਜੇ ਦਿੱਲੀ ਦੇ ਸੱਤ ਭਾਜਪਾ ਸੰਸਦ ਮੈਂਬਰਾਂ ਨੇ ਲੋਕਾਂ ਲਈ ਕੋਈ ਕੰਮ ਕੀਤਾ ਹੁੰਦਾ ਤਾਂ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੂੰ ਅਰਵਿੰਦ ਕੇਜਰੀਵਾਲ ਸਰਕਾਰ ’ਤੇ ਹਮਲਾ ਕਰਨ ਲਈ ‘ਜੁਮਲੇ’ ਨਹੀਂ ਸਨ ਵਰਤਣੇ ਪੈਣੇ।






