May 6, 2026
#ਪੰਜਾਬ

ਪੰਚਾਇਤੀ ਜ਼ਮੀਨਾਂ ਬਚਾਓ ਐਕਸ਼ਨ ਕਮੇਟੀ ਵੱਲੋਂ ਮੰਗ ਪੱਤਰ ਦਿੱਤਾ

ਮਹਿਲ ਕਲਾਂ – ਪੰਜਾਬ ਦੀਆ 8 ਕ੍ਰਾਤੀਕਾਰੀ ਪੇਡੂ ਮਜਦੂਰ ਯੂਨੀਆਨਾ ਵੱਲੋ ਪੰਚਾਇਤੀ ਜਮੀਨਾਂ ਬਚਾ ਐਕਸਨ ਕਮੇਟੀ ਵੱਲੋ ਸੱਤਾਧਾਰੀ ਪਾਰਟੀ ਐੰਮ ਐਲ ਏ ਅਤੇ ਜਿਲਾਂ ਤੇ ਹਲਕਾ ਇੰਨਚਾਰਜਾ ਨੂੰ ਮੁਜਾਹਰੇ ਕਰਕੇ ਮੰਗ ਪੱਤਰ ਦੇਣ ਦਾ ਪ੍ਰੋਗਰਾਮ ਅਨੁਸਾਰ ਹਲਕਾ ਮਹਿਲ ਕਲਾਂ ਦੇ ਇੰਨਚਾਰਜ ਬੀਬੀ ਹਰਚੰਦ ਕੌਰ ਘੌਨਰੀ ਨੂੰ ਦਿਹਾਤੀ ਮਜਦੂਰ ਸਭਾ ਅਤੇ ਮਜਦੂਰ ਮੁੱਕਤੀ ਮੋਰਚੇ ਦੇ ਆਗੂਆ ਤੇ ਵਰਕਰਾਂ ਵੱਲੋ ਬੀ.ਡੀ.ਪੀ ਦਫਤਰ ਮਹਿਲ ਕਲਾਂ ਵਿੱਚ ਇਕੱਤਰ ਹੋ ਕੇ ਬਜਾਰ ਵਿੱਚ ਮੁਜਾਹਰਾ ਕਰਕੇ ਉਹਨਾਂ ਦੀ ਰਿਹਾਇਸ ਤੇ ਜਾਕੇ ਮੰਗ ਪੱਤਰ ਦਿੱਤਾ ਗਿਆ। ਮੁਜਾਹਰੇ ਵਿੱਚ ਵਰਕਰਾ ਨੂੰ ਸੰਬੋਧਨ ਕਰਦਿਆ ਦਿਹਾਤੀ ਮਜਦੂਰ ਸਭਾ ਦੇ ਜਿਲਾ ਜਰਨਲ ਸਕੱਤਰ ਭੋਲਾ ਸਿੰਘ ਕਲਾਲਮਾਜਰਾ ਮਜਦੂਰ ਮੁਕਤੀ ਮੋਰਚੇ ਦੇ ਸੂਬਾ ਆਗੂ ਗੁਰਪ੍ਰੀਤ ਸਿੰਘ ਰੂੜੇਕੇ ਨੇ ਕਿਹਾ ਕਿ ਪੰਜਾਬ ਸਰਕਾਰ ਉਦਯੋਗਿਕ ਵਿਕਾਸ ਦੇ ਨਾਅ ਹੇਠ ਪਿੰਡਾ ਦੀਆ ਸਾਝੀਆ ਸਾਮਲਾਟ, ਪੰਚਾਇਤੀ ਜਮੀਨਾਂ ਸੱਨਅਨਤ- ਕਾਰਾ ਨੂੰ ਵੇਚਣ ਦਾ ਫੇਸਲਾ ਲਿਆ ਗਿਆ ਹੈ। ਪੰਜਾਬ ਸਰਕਾਰ ਵੱਲੋ ਕਾਂਮਨ ਲੈਡ ਐਡ ਵਿਲੇਜ ਐਕਟ 1964 ਵਿੱਚ ਸੋਧ ਕਰਕੇ ਇਸ ਕਦਮ ਨੂੰ ਅਮਲ ਵਿੱਚ ਲਿਆਉਣ ਲਈ ਕਾਹਲੀ ਹੋ ਚੁੱਕੀ ਹੈ। ਮਜਦੂਰ ਆਗੂਆ ਨੇ ਕਿਹਾ ਕਿ ਬੇਜਮੀਨੀ, ਬੇਘਰਾ, ਦਲਿਤਾ ਮਜਦੂਰਾ ਨੂੰ ਪਿੰਡਾ ਦੀਆ ਸਾਝੀਆ ਸਾਮਲਾਟ,ਪੰਚਾਇਤੀ ਜਮੀਨਾਂ ਵਿੱਚੋ ਰਿਹਾਇਸੀ ਪਲਾਟ ਅਤੇ ਤੀਜੇ ਹਿਸੇ ਦੀ ਪੰਚਾਇਤੀ ਜਮੀਨ ਵਾਹੁਣ ਬੀਜਣ ਲਈ ਕਾਨੂੰਂਨੀ ਹੱਕ ਹਾਸਲ ਹੈ। ਆਜਾਦੀ ਤੋ ਬਾਅਦ ਕੇਦਰ ਤੇ ਸੂਬੇ ਅੰਦਰ ਬਦਲ ਬਦਲ ਕੇ ਰਾਜ ਕਰਦੀਆ ਸਰਕਾਰਾ ਨੇ ਚੋਣਾ ਸਮੇ ਰਿਹਾਇਸੀ ਪਲਾਟ ਕੱਟ ਕੇ ਕਲੋਨੀਆ ਬਣਾਕੇ ਦੇਣ ਦੇ ਝੂਠੇ ਲਾਰੇ ਤੇ ਵਾਅਦਿਆ ਤੋ ਮੁਕਰਦੀਆ ਰਹੀਆ ਹਨ। ਹੁਣ ਕੈਪਟਨ ਸਰਕਾਰ ਵੀ ਵਾਅਦੇ ਤੋ ਮੁਕਰ ਕੇ ਪਿੰਡ ਦੀਆ ਸਾਝੀਆ ਸਾਮਲਾਟਾ ਤੇ ਪੰਚਾਇਤੀ ਜਮੀਨਾਂ ਸਰਮਾਏਦਾਰ ਨੂੰ ਵੇਚਣ ਜਾ ਰਹੀ ਹੈ। ਜਿਸ ਦਾ ਮਜਦੂਰ ਜੱਥੇਬੰਦੀਆ ਦੇ ਸਾਝੇ ਮੰਚ ਵੱਲੋ ਦਲਿਤਾ ਤੇ ਪਛੜੇ ਵਰਗ ਦੇ ਬੇਜਮੀਨੇ ਗਰੀਬ ਮਜਦੂਰਾ ਨੂੰ ਨਾਲ ਲੈ ਕੇ ਪੰਜਾਬ ਸਰਕਾਰ ਨੂੰ ਮੂੰਹ ਤੋੜ ਜਬਾਬ ਦਿੱਤਾ ਜਾਵੇਗਾ। ਇਸ ਮੌਕੇ ਭਾਨ ਸਿੰਘ ਸੰਘੇੜਾ, ਕੌਰ ਸਿੰਘ ਸਹਿਜੜਾ, ਚਰਨ ਸਿੰਘ, ਸਾਧੂ ਸਿੰਘ, ਹਰਚਰਨ ਸਿੰਘ, ਪ੍ਰਮਜੀਤ ਸਿੰਘ, ਮਹਿੰਦਰ ਸਿੰਘ, ਦਰਸਨ ਸਿੰਘ, ਮਨਜੀਤ ਸਿੰਘ, ਪਿਆਰਾ ਸਿੰਘ, ਹਰਬੰਸ ਸਿੰਘ, ਬਲਦੇਵ ਸਿੰਘ, ਜਸਵਿੰਦਰ ਸਿੰਘ, ਗੁਰਦਿਆਲ ਸਿੰਘ ਆਦਿ ਹਾਜ਼ਰ ਸਨ।