ਆਰੀਅਨਜ਼ 28 ਜਨਵਰੀ ਨੂੰ ਖੂਨਦਾਨ ਅਤੇ ਸਿਹਤ ਜਾਂਚ ਕੈਂਪ ਆਰੀਅਨਜ਼ ਕੈਂਪਸ ਵਿਖੇ ਆਯੋਜਿਤ ਕਰੇਗਾ
ਪੀਜੀਆਈ ਖੂਨ ਸੰਚਾਰ ਟੀਮ ਖੂਨਦਾਨ ਕੈਂਪ ਲਈ ਆਰੀਅਨਜ਼ ਦਾ ਦੌਰਾ ਕਰੇਗੀ
ਮੋਹਾਲੀ – ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐਸਆਰ) ਯੋਜਨਾ ਦੇ ਅਧੀਨ ਆਰੀਅਨਜ਼ ਗਰੁੱਪ ਆਫ ਕਾਲਜਿਜ਼, ਰਾਜਪੁਰਾ, ਨੇੜੇ ਚੰਡੀਗੜ 28 ਜਨਵਰੀ ਨੂੰ ਆਰੀਅਨਜ਼ ਕੈਂਪਸ ਵਿਖੇ ਖੂਨਦਾਨ ਕੈਪ ਅਤੇ ਮੁਫਤ ਮੈਡੀਕਲ ਸਿਹਤ ਜਾਂਚ ਕੈਂਪ ਦਾ ਆਯੋਜਨ ਕਰਨ ਜਾ ਰਿਹਾ ਹੈ। ਡਾ ਸਰਬਜੀਤ ਸਿੰਘ, ਐਮਡੀ, ਸਿਮਰਿਤਾ ਨਰਸਿੰਗ ਹੋਮ, ਰਾਜਪੁਰਾ ਇਸ ਮੋਕੇ ਮੁੱਖ ਮਹਿਮਾਨ ਹੋਣਗੇ।ਖੂਨਦਾਨ ਕੈਪ ਪੋਸਟ ਗਰੇਜੁਏਸ਼ਨ ਇੰਸਟੀਚਿਊਟ ਆਫ ਮੈਡੀਕਲ ਅੇਜੁਕੇਸ਼ਨ ਅਤੇ ਰਿਸਰਚ (ਪੀਜੀਆਈਐਮਈਆਰ), ਚੰਡੀਗੜ ਦੀ ਸਹਿਯੋਗ ਨਾਲ ਅਤੇ ਸਿਹਤ ਜਾਂਚ ਕੈਂਪ ਸਿਮਰਿਤਾ ਨਰਸਿੰਗ ਹੋਮ, ਰਾਜਪੁਰਾ ਦੇ ਸਹਿਯੋਗ ਨਾਲ ਲਗਾਇਆ ਜਾਵੇਗਾ, ਜਿਸ ਵਿੱਚ ਡਾਕਟਰਾਂ ਅਤੇ ਖੂਨ ਸੰਚਾਰ, ਆਰਥੌਪੈਡਿਕਸ, ਦੰਦਾਂ, ਦਵਾਈਆਂ ਆਦਿ ਦੇ ਮਾਹਿਰ ਖੂਨਦਾਨ ਅਤੇ ਮੁਫਤ ਡਾਕਟਰੀ ਸਿਹਤ ਜਾਂਚ ਲਈ ਅਤੇ ਨੇੜੇ ਪਿੰਡ ਦੇ ਲੋਕਾਂ ਨੂੰ ਨੁਸਖਿਆਂ ਬਾਰੇ ਦੱਸਣ ਲਈ ਆਰੀਅਨਜ਼ ਕੈਂਪਸ ਦਾ ਦੌਰਾ ਕਰਨਗੇ।ਆਰੀਅਨਜ਼ ਗਰੁੱਪ ਦੇ ਚੈਅਰਮੈਨ, ਡਾ.ਅੰਸ਼ੂ ਕਟਾਰੀਆ ਨੇ ਵਿਦਿਆਰਥੀਆਂ ਅਤੇ ਸਥਾਨਕ ਵਸਨੀਕਾਂ ਨੂੰ ਅਜਿਹੇ ਨੇਕ ਕੰਮਾਂ ਦੇ ਲਈ ਅੱਗੇ ਆਉਣ ਲਈ ਕਿਹਾ। ਉਸ ਨੇ ਉਹਨਾਂ ਨੂੰ ਸਿਹਤ ਜਾਂਚ ਕੈਪ ਦੀ ਮੁਫਤ ਸੇਵਾਂਵਾਂ ਪ੍ਰਾਪਤ ਕਰਨ ਲਈ ਵੀ ਉਤਸ਼ਾਹਿਤ ਕੀਤਾ ਜਿੱਥੇ ਮਾਹਰ ਉਹਨਾਂ ਨੂੰ ਸਿਹਤ ਦੇ ਉਪਾਵਾਂ ਲਈ ਮਾਰਗ ਦਰਸ਼ਨ ਕਰਨਗੇ।






