May 7, 2026
#ਪ੍ਰਮੁੱਖ ਖ਼ਬਰਾਂ #ਭਾਰਤ

ਕੇਂਦਰੀ ਗ੍ਰਹਿ ਮਤੰਰੀ ਸ੍ਰੀ ਅਮਿਤ ਸ਼ਾਹ ਦੀ ਹਾਜ਼ਰੀ ‘ਚ ਭਾਰਤ ਸਰਕਾਰ ਵੱਲੋਂ ਬੋਡੋਲੈਂਡ ਗਰੁੱਪਾਂ ਨਾਲ ਸ਼ਾਂਤੀ ਸਮਝੌਤਾ

ਨਵੀਂ ਦਿੱਲੀ – ਗ੍ਰਹਿ ਮੰਤਰਾਲੇ ‘ਚ ਪਾਬੰਦੀਸ਼ੁਦਾ ਸੰਗਠਨ ਨੈਸ਼ਨਲ ਡੈਮੋਕ੍ਰੇਟਿਕ ਫ਼ਰੰਟ ਆਫ਼ ਬੋਡੋਲੈਂਡ (ਐੱਨ. ਡੀ. ਐੱਫ. ਬੀ.) ਦੇ ਸਾਰੇ ਗੁੱਟਾਂ ਦੇ ਪ੍ਰਤੀਨਿਧੀਆਂ ਨਾਲ ਇੱਕ ਤ੍ਰੈਪੱਖੀ ਸਮਝੌਤੇ ‘ਤੇ ਹਸਤਾਖ਼ਰ ਕੀਤੇ ਗਏ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਸਬੰਧੀ ਕਿਹਾ ਕਿ ਅੱਜ ਭਾਰਤ ਸਰਕਾਰ, ਆਸਾਮ ਸਰਕਾਰ ਅਤੇ ਬੋਡੋ ਪ੍ਰਤੀਨਿਧੀਆਂ ਨੇ ਇੱਕ ਮਹੱਤਵਪੂਰਨ ਸਮਝੌਤੇ ‘ਤੇ ਹਸਤਾਖ਼ਰ ਕੀਤੇ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਆਸਾਮ ਲਈ ਅਤੇ ਬੋਡੋ ਲੋਕਾਂ ਲਈ ਇੱਕ ਸੁਨਹਿਰਾ ਭਵਿੱਖ ਯਕੀਨੀ ਬਣਾਏਗਾ। ਗ੍ਰਹਿ ਮੰਤਰੀ ਅਮਿਤ ਸ਼ਾਹ, ਅਸਾਮ ਦੇ ਮੁੱਖ ਮੰਤਰੀ ਸਰਬਨੰਦ ਸੋਨੋਵਾਲ ਅਤੇ ਹੇਮੰਤ ਵਿਸ਼ਵ ਸ਼ਰਮਾ ਦੀ ਮੌਜੂਦਗੀ ‘ਚ ਇਸ ਸ਼ਾਂਤੀ ਸਮਝੌਤੇ ‘ਤੇ ਹਸਤਾਖਰ ਹੋਏ। ਇਸ ਦੌਰਾਨ ਬੋਡੋ ਅੰਦੋਲਨ ਨਾਲ ਜੁੜੇ ਵੱਡੇ ਨੇਤਾ ਸ਼ਾਮਿਲ ਸਨ। ਇਸ ਮੌਕੇ ਅਮਿਤ ਸ਼ਾਹ ਨੇ ਦੱਸਿਆ ਕਿ 30 ਜਨਵਰੀ ਨੂੰ 1535 ਕੈਡਰ ਹਥਿਆਰਾਂ ਸਮੇਤ ਸਮਰਪਣ ਕਰਨਗੇ। ਉਨ੍ਹਾਂ ਦੱਸਿਆ ਕਿ ਬੋਡੋਲੈਂਡ ਅੰਦੋਲਨ ‘ਚ 2900 ਨਾਗਰਿਕ, 239 ਸੁਰੱਖਿਆ ਕਰਮੀ ਅਤੇ 900 ਦੇ ਕਰੀਬ ਬੋਡੋਲੈਂਡ ਅੰਦੋਲਨ ਨਾਲ ਜੁੜੇ ਲੋਕਾਂ ਨੇ ਜਾਨ ਗਵਾਈ ਹੈ। ਉੱਤਰ ਪੂਰਬ ਦੇ ਲੋਕ ਪਹਿਲਾਂ ਖੁਦ ਨੂੰ ਕੱਟਿਆ ਹੋਇਆ ਸਮਝਦੇ ਸਨ, ਪਰ ਹੁਣ ਮੋਦੀ ਸਰਕਾਰ ਨੇ ਇਸ ਇਲਾਕੇ ਦੇ ਵਿਕਾਸ ਲਈ ਕੰਮ ਕੀਤਾ ਹੈ। ਕੁਝ ਸਮਾਂ ਪਹਿਲਾਂ ਤ੍ਰਿਪੁਰਾ ਦੇ ਅਜਿਹੇ ਸਮੂਹ ਅਤੇ ਬਰੂ ਭਾਈਚਾਰੇ ਦੇ ਨਾਲ ਸਮਝੌਤਾ ਹੋਇਆ ਹੈ। ਉਨ੍ਹਾਂ ਨੇ ਅਸਾਮ ਵਿੱਚ ਹੀ ਰਹਿਣ ਦਾ ਫ਼ੈਸਲਾ ਕੀਤਾ ਹੈ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਵਿਸ਼ਵਾਸ਼ ਦਵਾਉਂਦੇ ਹਾਂ ਕਿ ਸਰਕਾਰ ਬੋਡੋ ਭਾਈਚਾਰੇ ਦੇ ਵਿਕਾਸ ਲਈ ਕੰਮ ਕਰੇਗੀ। ਇਸ ਸਮੌਤੇ ਤਹਿਤ ਅਸਾਮ ਦੀ ਵੰਡ ਹੋਣ ਦਾ ਖਦਸ਼ਾ ਖ਼ਤਮ ਹੋ ਗਿਆ ਹੈ।