May 24, 2026
#ਪ੍ਰਮੁੱਖ ਖ਼ਬਰਾਂ #ਭਾਰਤ

ਸੀ.ਏ.ਏ. ਅਤੇ ਐਨ.ਪੀ.ਆਰ ਦੇ ਵਿਰੋਧ ‘ਚ ਅੱਜ ਭਾਰਤ ਬੰਦ

ਨਵੀਂ ਦਿੱਲੀ – ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਅਤੇ ਰਾਸ਼ਟਰੀ ਜਨਸੰਖਿਆ ਰਜਿਸਟਰ (ਐੱਨ.ਪੀ.ਆਰ.) ਵਿਰੁੱਧ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨੇ 29 ਜਨਵਰੀ ਨੂੰ ਭਾਰਤ ਬੰਦ ਦੀ ਅਪੀਲ ਕੀਤੀ ਹੈ। ਇਸ ‘ਚ ਪ੍ਰਮੁੱਖ ਰੂਪ ਨਾਲ ਬਹੁਜਨ ਕ੍ਰਾਂਤੀ ਮੋਰਚਾ ਸ਼ਾਮਿਲ ਹੈ। ਬੰਦ ਦੇ ਸੰਦਰਭ ‘ਚ ਕਈ ਸੰਗਠਨਾਂ ਅਤੇ ਵਪਾਰੀਆਂ ਨੇ ਆਪਣਾ ਸਮਰਥਨ ਦਿੱਤਾ। ਮੁਸਲਿਮ ਸਮਾਜ ਨੇ ਵੀ ਆਪਣਾ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨੇ ਇੱਕ ਸੁਰ ‘ਚ ਫੈਸਲਾ ਕੀਤਾ ਹੈ ਕਿ 29 ਜਨਵਰੀ ਨੂੰ ਸੜਕਾਂ ਜਾਮ ਕੀਤੀਆਂ ਜਾਣਗੀਆਂ।