May 6, 2026
#ਦੇਸ਼ ਦੁਨੀਆਂ

ਅਮਰੀਕੀ ਸੰਸਦ ਨਵੇਂ ਗਵਾਹਾਂ ਦੀ ਮੰਗ ਤੇ ਵੋਟਿੰਗ ਲਈ ਤਿਆਰ

ਅਮਰੀਕੀ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮਹਾਦੋਸ਼ ਮੁਕੱਦਮੇ ਵਿਚ ਵਾਈਟ ਹਾਊਸ ਦੇ ਵਕੀਲਾਂ ਤੇ ਸਦਨ ਦੇ ਪ੍ਰੋਸੀਕਿਊਟਰਾਂ ਤੋਂ ਦੋ ਦਿਨ ਤੱਕ ਗਹਿਰੀ ਪੁੱਛਗਿੱਛ ਦੀ ਪ੍ਰਕਿਰਿਆ ਖਤਮ ਕਰ ਲਈ ਹੈ, ਜਿਸ ਤੋਂ ਬਾਅਦ ਸਦਨ ਨਵੇਂ ਗਵਾਹਾਂ ਨੂੰ ਪੇਸ਼ ਕਰਨ ਦੀ ਡੈਮੋਕ੍ਰੇਟਿਕਸ ਦੀ ਮੰਗ ‘ਤੇ ਸ਼ੁੱਕਰਵਾਰ ਨੂੰ ਹੋਣ ਵਾਲੀ ਵੋਟਿੰਗ ਲਈ ਪੂਰੀ ਤਰ੍ਹਾਂ ਤਿਆਰ ਹੋ ਗਿਆ ਹੈ।ਡੈਮੋਕ੍ਰੇਟਿਕ ਪਾਰਟੀ ਦੇ ਮੁੱਖ ਪ੍ਰੋਸੀਕਿਊਟਰ ਐਡਮ ਸ਼ਿਫ ਨੇ ਪ੍ਰਕਿਰਿਆ ਲੰਬੀ ਖਿਚਣ ਨੂੰ ਲੈ ਕੇ ਚੌਕਸ ਰਿਪਬਲਿਕਨ ਸੰਸਦ ਮੈਂਬਰਾਂ ‘ਤੇ ਜਿੱਤ ਦਾ ਆਖਰੀ ਦਾਅ ਚੱਲਦੇ ਹੋਏ ਨਵੇਂ ਗਵਾਹਾਂ ਦੀ ਗਵਾਹੀ ਲੈਣ ਦੇ ਲਈ ਇਕ ਹਫਤੇ ਦੇ ਸਮੇਂ ਦਾ ਪ੍ਰਸਤਾਵ ਰੱਖਿਆ ਹੈ। ਕੈਲੀਫੋਰਨੀਆ ਸੰਸਦ ਦੇ ਇਤਿਹਾਸਿਕ ਮੁਕੱਦਮੇ ਵਿਚ ਜਿਊਰੀ ਦੇ ਤੌਰ ‘ਤੇ ਮੌਜੂਦ 100 ਸੰਸਦ ਮੈਂਬਰਾਂ ਨੇ ਕਿਹਾ ਕਿ ਇਥੇ ਇਕ ਤਾਰਕਿਕ ਗੁੰਜਾਇਸ਼ ਬਰਕਰਾਰ ਰੱਖਦੇ ਹਾਂ। ਅਸੀਂ ਇਕ ਹਫਤੇ ਦਾ ਸਮਾਂ ਹੋਰ ਲਵਾਂਗੇ ਤੇ ਉਸ ਤੋਂ ਬਾਅਦ ਤੁਸੀਂ ਸੰਸਦੀ ਕੰਮਕਾਜ ਜਾਰੀ ਰੱਖ ਸਕਾਂਦੇ। ਹਾਲਾਂਕਿ ਟਰੰਪ ਦੀ ਬਚਾਅ ਟੀਮ ਨੇ ਹੋਰ ਗਵਾਹ ਬੁਲਾਉਣ ਦੀ ਡੈਮੋਕ੍ਰੇਟਿਕ ਮੰਗ ਨੂੰ ਇਹ ਕਹਿੰਦੇ ਹੋਏ ਖਾਰਿਜ ਕੀਤਾ ਕਿ ਵਾਈਟ ਹਾਊਸ ਇਸ ਕਦਮ ਨੂੰ ਚੁਣੌਤੀ ਦੇਵੇਗਾ, ਜਿਸ ਨਾਲ ਮਾਮਲਾ ਅਦਾਲਤ ਵਿਚ ਚਲਾ ਜਾਵੇਗਾ ਤੇ ਸੰਸਦ ਦਾ ਕੰਮ ਕਈ ਮਹੀਨਿਆਂ ਲਈ ਠੱਪ ਪੈ ਜਾਵੇਗਾ। ਵਾਈਟ ਹਾਊਸ ਦੇ ਉਪ ਵਕੀਲ ਪੈਟਰਿਕ ਫਿਲਬਿਨ ਨੇ ਕਿਹਾ ਕਿ ਉਹਨਾਂ ਨੇ ਕਈ ਹਫਤਿਆਂ ਤੱਕ ਕਿਹਾ ਕਿ ਇਹ ਮਾਮਲਾ ਸਪੱਸ਼ਟ ਹੈ।