May 6, 2026
#ਪੰਜਾਬ

ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਆਰੀਅਨਜ਼ ਫਾਰਮੇਸੀ ਕਾਨਫਰੰਸ ਦਾ ਪੋਸਟਰ ਜ਼ਾਰੀ ਕੀਤਾ

ਮੋਹਾਲੀ – ਐਮਆਰਐਸ-ਪੀਟੀਯੂ ਦੇ ਵਾਈਸ ਚਾਂਸਲਰ, ਪ੍ਰੋਫੈਸਰ ਐਮਪੀਐਸ ਈਸ਼ਰ ਨੇ ਆਰੀਅਨਜ਼ ਫਾਰਮੇਸੀ ਕਾਲਜ ਵੱਲੋਂ ”ਭਾਰਤ ਵਿੱਚ ਫਾਰਮੇਸੀ ਸਿੱਖਿਆ ਵਿੱਚ ਹਾਲ ਦੇ ਰੁਝਾਨਾਂ ਅਤੇ ਚੁਣੌਤੀਆਂ” ਵਿਸ਼ੇ ਤੇ ਆਰੀਅਨਜ਼ ਗਰੁੱਪ ਆਫ ਕਾਲਜ਼ਿਜ਼, ਰਾਜਪੁਰਾ, ਨੇੜੇ ਚੰਡੀਗੜ ਵਿੱਚ 29 ਫਰਵਰੀ ਨੂੰ ਆਯੋਜਿਤ ਹੋਣ ਵਾਲੇ ਰਾਸ਼ਟਰੀ ਸੰਮੇਲਨ ਦਾ ਪੋਸਟਰ ਜਾਰੀ ਕੀਤਾ।ਐਮਆਰਐਸ-ਪੀਟੀਯੂ, ਬਠਿੰਡਾਂ ਦੇ ਰਜਿਸਟਰਾਰ, ਡਾ. ਅਸੀਸ਼ ਬਾਲਦੀ; ਐਚ ਡੀ ਫਾਰਮੇਸੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ, ਡਾ. ਸੁਭੀਤ ਜੈਨ; ਜੁਆਇੰਟ ਡਾਇਰੇਕਟਰ, ਰਿਸਰਚ ਸੈਂਟਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ, ਫਰੀਦਕੋਟ, ਡਾ. ਪ੍ਰਵੀਨ ਬੰਸਲ; ਐਚ ਡੀ ਫਾਰਮੇਸੀ ਵਿਭਾਗ, ਐਮਆਰਐਸ-ਪੀਟੀਯੂ, ਬਠਿੰਡਾਂ, ਡਾ. ਰਾਹੁਲ ਦੇਸ਼ਮੁੱਖ; ਰਿਸਰਚ ਅਫਸਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ, ਫਰੀਦਕੋਟ, ਡਾ.ਵਿਕਾਸ ਗੁਪਤਾ ਆਦਿ ਵੀ ਇਸ ਮੋਕੇ ਤੇ ਹਾਜ਼ਿਰ ਸਨ।ਆਰੀਅਨਜ਼ ਫਾਰਮੇਸੀ ਕਾਲਜ ਦੇ ਪ੍ਰਿੰਸੀਪਲ ਸ਼੍ਰੀ ਕ੍ਰਿਸ਼ਨ ਸਿੰਗਲਾਂ ਨੇ ਕਿਹਾ ਕਿ ਫਾਰਮੇਸੀ ਸਿੱਖਿਆ ਨੂੰ ਇੱਕ ਵਿਸ਼ਵ ਵਿਆਪੀ ਏਜੰਡਾਂ ਬਣਾਉਣਾ ਪਵੇਗਾ ਜੋ ਸਮਾਜ ਦੀਆਂ ਜਰੂਰਤਾਂ ਅਤੇ ਉਮੀਦਾਂ ਨੂੰ ਪੁਰਾ ਕਰਨ ਦੇ ਲਈ ਬੇਸਿਕ, ਮੈਡੀਕਲ, ਫਾਰਮਾਸਿਊਟਿਕਲ ਸਾਇੰਸ ਦੀਆਂ ਸੇਵਾਂਵਾਂ ਨੂੰ ਸ਼ਾਮਿਲ ਕਰੇਗਾ ਅਤੇ ਹਾਲ ਹੀ ਵਿੱਚ ਇਸ ਖੇਤਰ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਲਾਗੂ ਕੀਤੀਆਂ ਗਈਆਂ ਹਨ। ਤਕਰੀਬਨ 15-20 ਬੁਲਾਰੇ ਕਾਨਫਰੰਸ ਵਿੱਚ ਪੇਪਰ ਪੇਸ਼ ਕਰਨਗੇ ਅਤੇ ਫਾਰਮੇਸੀ ਦੀ ਸਿੱਖਿਆ ਖੇਤਰ ਵਿੱਚ ਹੋਏ ਤਾਜ਼ਾ ਵਿਕਾਸ ਉੱਤੇ ਵਿਚਾਰ ਵਟਾਂਦਰਾਂ ਕਰਨਗੇ।