May 4, 2026
#ਦੇਸ਼ ਦੁਨੀਆਂ

ਕੋਰੋਨਾਵਾਇਰਸ ਨਾਲ ਨਜਿੱਠਣ ਲਈ ਚੀਨ ਨੇ ਅਮਰੀਕਾ ਤੋਂ ਮੰਗੀ ਮਦਦ

ਚੀਨ ਵਿਚ ਜਾਨਲੇਵਾ ਕੋਰੋਨਾਵਾਇਰਸ ਨਾਲ ਹੁਣ ਤੱਕ 425 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਇਹ ਮਹਾਮਾਰੀ ਦਾ ਰੂਪ ਲੈ ਚੁੱਕਾ ਹੈ।ਸਾਨੂੰ ਆਸ ਹੈ ਕਿ ਇਸ ਵਾਇਰਸ ਨਾਲ ਨਜਿੱਠਣ ਲਈ ਅਮਰੀਕਾ ਸਾਡੀ ਹਰ ਸੰਭਵ ਮਦਦ ਕਰੇਗਾ।” ‘ਚੀਨ ਸਰਕਾਰ ਅਤੇ ਉਸ ਦੇ ਨਾਗਰਿਕ ਮਿਲ ਕੇ ਇਸ ਜਾਨਲੇਵਾ ਕੋਰੋਨਾਵਾਇਰਸ ਨਾਲ ਨਜਿੱਠਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਅਸੀਂ ਇਸ ਬੀਮਾਰੀ ਦੇ ਫੈਲਣ ‘ਤੇ ਪੂਰੀ ਤਰ੍ਹਾਂ ਰੋਕ ਲਗਾਉਣ ਲਈ ਫੈਸਲਾਕੁੰਨ ਅਤੇ ਪ੍ਰਭਾਵੀ ਕਦਮ ਚੁੱਕੇ ਹਨ। ਸਾਡੀਆਂ ਰੋਕਥਾਮ ਅਤੇ ਕੰਟਰੋਲ ਦੀਆਂ ਕੋਸ਼ਿਸ਼ਾਂ ਹੌਲੀ-ਹੌਲੀ ਨਤੀਜੇ ਦੇ ਰਹੀਆਂ ਹਨ।” ਉਹਨਾਂ ਨੇ ਕਿਹਾ,”ਅਮਰੀਕਾ ਨੂੰ ਜ਼ਿਆਦਾ ਪ੍ਰਤਿਕਿਰਿਆ ਦੇਣ ਤੋਂ ਬਚਣਾ ਚਾਹੀਦਾ ਹੈ। ਅਜਿਹੇ ਵਿਚ ਚੀਨ ਇਸ ਵਾਇਰਸ ਨਾਲ ਜਲਦੀ ਤੋਂ ਜਲਦੀ ਨਜਿੱਠਣ ਲਈ ਅਮਰੀਕਾ ਤੋਂ ਮਦਦ ਦੀ ਆਸ ਕਰ ਰਿਹਾ ਹੈ। ਸਾਊਥ ਚੀਨ ਪੋਸਟ ਦੇ ਮੁਤਾਬਕ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਆ ਚੁਨਯਿੰਗ ਨੇ ਮੰਗਲਵਾਰ ਨੂੰ ਕਿਹਾ,”ਚੀਨ ਨੂੰ ਪਤਾ ਹੈ ਕਿ ਅਮਰੀਕਾ ਨੇ ਕਈ ਵਾਰ ਉਸ ਦੀ ਮਦਦ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਇਸ ਸਥਿਤੀ ਵਿਚ ਉਸ ਨੂੰ ਸ਼ਾਂਤ ਅਤੇ ਉਦੇਸ਼ਪੂਰਨ ਤਰੀਕੇ ਨਾਲ ਚੀਨ ਦੀ ਮਦਦ ਕਰਨੀ ਚਾਹੀਦੀ ਹੈ। ਕੋਰੋਨਾਵਾਇਰਸ ਦੇ ਪ੍ਰਕੋਪ ਨੂੰ ਰੋਕਣ ਦੇ ਲਈ ਅਮਰੀਕਾ ਨੂੰ ਚੀਨ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ।” ਇਸ ਤੋਂ ਪਹਿਲਾਂ ਸੋਮਵਾਰ ਨੂੰ ਅਮਰੀਕਾ ਵੱਲੋਂ ਚੀਨ ਦੇ ਯਾਤਰੀਆਂ ‘ਤੇ ਲਗਾਈਆਂ ਗਈਆਂ ਪਾਬੰਦੀਆਂ ਦੇ ਵਿਰੁੱਧ ਚੀਨ ਨੇ ਸਖਤ ਬਿਆਨ ਦਿੰਦੇ ਹੋਏ ਅਮਰੀਕਾ ‘ਤੇ ਮਦਦ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਅਮਰੀਕਾ ਮਦਦ ਦੀ ਬਜਾਏ ਦੁਨੀਆ ਵਿਚ ਦਹਿਸ਼ਤ ਦਾ ਮਾਹੌਲ ਬਣਾ ਰਿਹਾ ਹੈ। ਇਸ ਮਾਮਲੇ ਵਿਚ ਵ੍ਹਾਈਟ ਹਾਊਸ ਦੇ ਆਰਥਿਕ ਸਲਾਹਕਾਰ ਲੈਰੀ ਕੁਡਲੋ ਨੇ ਵੀ ਕਿਹਾ ਸੀ ਕਿ ਚੀਨ ਵਿਚ ਅਮਰੀਕੀ ਸਿਹਤ ਮਾਹਰਾਂ ਨੂੰ ਦੇਸ਼ ਵਿਚ ਮਦਦ ਕਰਨ ਦੀ ਇਜਾਜ਼ਤ ਦੇਣ ‘ਤੇ ਸਹਿਮਤੀ ਜ਼ਾਹਰ ਕੀਤੀ ਹੈ ਪਰ ਚੀਨ ਨੇ ਬਹੁਤ ਹੀ ਸੰਖੇਪ ਪ੍ਰਤੀਕਿਰਿਆ ਦਿੱਤੀ।