May 4, 2026
#ਭਾਰਤ

ਨੈਤਿਕ ਸਿਖਿਆ ਰਾਹੀਂ ਸਕੂਲੀ ਵਿਦਿਆਰਥੀਆਂ ਨੂੰ ਚੌਗਿਰਦੇ ਤੇ ਜਲ ਸਰੰਖਣ ਲਈ ਜਾਗਰੂਕ ਕੀਤਾ ਜਾਵੇਗਾ – ਸਿਖਿਆ ਮੰਤਰੀ

ਚੰਡੀਗੜ – ਹਰਿਆਣਾ ਦੇ ਸਿਖਿਆ ਮੰਤਰੀ ਕੰਵਰ ਪਾਲ ਨੇ ਕਿਹਾ ਕਿ ਰਾਜ ਵਿਚ ਨੈਤਿਕ ਸਿਖਿਆ ਰਾਹੀਂ ਸਕੂਲੀ ਵਿਦਿਆਰਥੀਆਂ ਨੂੰ ਚੌਗਿਰਦੇ ਤੇ ਜਲ ਸਰੰਖਣ ਲਈ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਉਹ ਆਉਣ ਵਾਲੀ ਚੁਣੌਤੀਆਂ ਨਾਲ ਨਿਪਟਣ ਵਿਚ ਸਮਰੱਥ ਬਣ ਸਕਣ|ਸਿਖਿਆ ਮੰਤਰੀ ਅੱਜ ਚੰਡੀਗੜ ਵਿਚ ਜੀਰੋ ਨਿਵੇਸ਼ ਨਵਾਚਾਰ ਕਿਤਾਬ ਦੀ ਘੁੰਡ ਚੁਕਾਈ ਅਤੇ ਅਧਿਆਪਕ ਸਨਮਾਨ ਸਮਾਰੋਹ ਵਿਚ ਬੋਲ ਰਹੇ ਸਨ| ਉਨਾਂ ਨੇ ਅਧਿਆਪਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਿਖਿਆ ਵਿਚ ਗੁਣਵੱਤਾ ਵਧਾਉਣ ਲਈ ਨਵੇਂ ਆਈਡਿਆ ਲੈ ਕੇ ਆਉਣ, ਰਾਜ ਸਰਕਾਰ ਅਜਿਹੇ ਆਈਡਿਆ ‘ਤੇ ਵਿਚਾਰ ਕਰ ਹਾਂ-ਪੱਖੀ ਕਦਮ ਚੁੱਕਣ ਦਾ ਯਤਨ ਕਰੇਗੀ|ਸਿਖਿਆ ਮੰਤਰੀ ਕੰਵਰ ਪਾਲ ਨੇ ਅੱਜ ਇੱਥੇ ਅਧਿਆਪਕ ਵਿਚ ਜੀਰੋ ਨਿਵੇਸ਼ ਨਵਾਚਾਰ ਕਿਤਾਬ ਦੀ ਘੁੰਡ ਚੁਕਾਈ ਕੀਤੀ ਅਤੇ ਇਸ ਕਿਤਾਬ ਵਿਚ ਸ਼ਾਮਿਲ ਆਈਡਿਆ ਵਾਲੇ 55 ਅਧਿਆਪਕਾਂ ਨੂੰ ਸਨਮਾਨਿਤ ਕੀਤਾ| ਉਨਾਂ ਨੇ ਇਸ ਮੌਕੇ ਸਨਮਾਨਿਤ ਕੀਤੇ ਗਏ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਬੱਚਿਆਂ ਨੂੰ ਸਭਿਆਚਾਰਕ ਬਣਾਉਨ, ਕਿਉਂਕਿ ਕਿਸੇ ਬੱਚੇ ‘ਤੇ ਸੱਭ ਤੋਂ ਵੱਧ ਅਰਸ ਉਸ ਦੇ ਅਧਿਆਪਕ ਦਾ ਪੈਂਦਾ ਹੈ| ਉਨਾਂ ਨੇ ਕਿਹਾ ਕਿ ਅਧਿਆਪਕ ਰਾਸ਼ਟਰ ਨਿਰਮਾਤਾ ਹੁੰਦਾ ਹੈ ਤੇ ਸਮਾਜ ਦਾ ਪੱਥ-ਪ੍ਰਦਰਸ਼ਕ ਕਹਿਲਾਉਂਦਾ ਹੈ| ਅਧਿਆਪਕ ਸਾਡੇ ਜੀਵਨ ਅਤੇ ਸਮਾਜ ਦੇ ਉਹ ਸੂਤਰਧਾਰ ਹਨ ਜਿਨਾਂ ਦਾ ਮਹਤੱਵ ਸਦਾ ਬਣਿਆ ਰਹਿੰਦਾ ਹੈ| ਉਨਾਂ ਨੇ ਕਿਹਾ ਕਿ ਉਨਾਂ ਦਾ ਮੰਨਣਾ ਹੈ ਕਿ ਜੋ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਉਨਾਂ ਦੇ ਅੰਦਰ ਛਿਪੀ ਪ੍ਰਤਿਭਾ ਅਤੇ ਸਮਰੱਥਾ ਦਾ ਪਰਿਚੈ ਕਰਵਾਉਂਦਾ ਵਿਚ ਸਫਲ ਉਹ ਜਾਂਦੇ ਹਨ, ਉਹ ਆਦਰਸ਼ ਅਧਿਆਪਕ ਹੁੰਦੇ ਹਨ|ਉਨਾਂ ਨੇ ਕਿਹਾ ਕਿ ਸਾਡੇ ਦੇਸ਼ ਦੇ ਸਭਿਆਚਾਰ ਵਿਚ ਗੁਰੂ ਦਾ ਸਥਾਨ ਸੱਭ ਤੋਂ ਉੱਪਰ ਹੈ| ਸਾਡਾ ਸੰਕਲਪ ਪੂਰੇ ਭਾਰਤ ਨੂੰ ਫਿਰ ਤੋਂ ਵਿਸ਼ਵ ਗੁਰੂ ਵਜੋਂ ਸਥਾਪਿਤ ਕਰਨਾ ਹੈ ਅਤੇ ਇਸ ਨੂੰ ਸਾਕਾਰ ਕਰਨ ਲਈ ਅਸੀਂ ਸਾਰੇ ਗੁਰੂਆਂ ਯਾਨੀ ਅਧਿਆਪਕਾਂ ਤੋਂ ਮਾਰਗਦਰਸ਼ਨ ਅਤੇ ਯੋਗਦਾਨ ਦੀ ਆਸ ਕਰਦੇ ਹਨ| ਯੁਵਾ ਉਰਜਾ ਅਤੇ ਵਿਚਾਰਾਂ ਨੂੰ ਰਾਸ਼ਟਰ ਨਿਰਮਾਣ ਲਈ ਰਚਨਾਤਮਕ ਦਿਸ਼ ਦੇਣ ਦੀ ਜਿਮੇਵਾਰੀ ਵੀ ਤੁਹਾਡੇ ਵਰਗੇ ਨਵਾਚਾਰ ਅਧਿਆਪਕਾਂ ‘ਤੇ ਹੈ|ਇਸ ਮੌਕੇ ‘ਤੇ ਸਿਖਿਆ ਵਿਚ ਜੀਰੋ ਨਿਵੇਸ਼ ਕਿਤਾਬ ਦਾ ਪ੍ਰਕਾਸ਼ਨ ਕਰਦੇ ਹੋਏ ਸੋਸਾਇਟੀ ਦੀ ਨਿਦੇਸ਼ਕ ਸਿਮੀ, ਰਾਜੇਸ਼ ਜਿੰਦਲ, ਪ੍ਰਸ਼ਾਂਤ, ਸੁਸ਼ੀਲ ਕੁਮਾਰ, ਪੁਸ਼ਪੇਂਦਰ ਕੁਮਾਰ, ਪੱਲਲਵ ਸਮੇਤ ਕਈ ਮੈਂਬਰ ਹਾਜ਼ਿਰ ਸਨ|