May 5, 2026
#ਭਾਰਤ

ਆਸਾਮ ‘ਚ ਐਨ.ਆਰ.ਸੀ. ਕਾਰਨ 100 ਤੇ ਪੱਛਮੀ ਬੰਗਾਲ ‘ਚ ਡਰ ਨਾਲ 31 ਮੌਤਾਂ ਹੋਈਆਂ : ਮਮਤਾ ਬੈਨਰਜੀ

ਨਦੀਆ – ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਅਤੇ ਐਨ.ਆਰ.ਸੀ. ਦੇ ਬਹਾਨੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ਹਮਲਾ ਬੋਲਦਿਆਂ ਕਿਹਾ ਕਿ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ‘ਤੇ ਗੋਲੀਆਂ ਚਲਾਈਆਂ ਗਈਆਂ। ਆਸਾਮ ‘ਚ ਐਨ.ਆਰ.ਸੀ. ਦੇ ਡਰ ਕਾਰਨ 100 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਪੱਛਮੀ ਬੰਗਾਲ ‘ਚ 31 ਲੋਕ ਮਾਰੇ ਗਏ। ਮੁੱਖ ਮੰਤਰੀ ਮਮਤਾ ਨੇ ਦੋਸ਼ ਲਗਾਇਆ ਕਿ ਭਾਜਪਾ ਉਸ ਨਾਲ ਅਸਹਿਮਤੀ ਰੱਖਣ ਵਾਲੇ ਹਰ ਵਿਅਕਤੀ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਰਾਜ ਦੇ ਨਦੀਆ ਜ਼ਿਲੇ ‘ਚ ਆਯੋਜਿਤ ਇੱਕ ਰੈਲੀ ‘ਚ ਮਮਤਾ ਬੈਨਰਜੀ ਨੇ ਕਿਹਾ ਕਿ ਆਸਾਮ ‘ਚ 100 ਤੋਂ ਵੱਧ ਲੋਕਾਂ ਦੀ ਐਨ.ਆਰ.ਸੀ. ਕਾਰਨ ਮੌਤ ਹੋ ਗਈ। ਪੱਛਮੀ ਬੰਗਾਲ ‘ਚ 31 ਲੋਕਾਂ ਦੀ ਐਨ.ਆਰ.ਸੀ. ਦੇ ਡਰ ਨਾਲ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਕਿ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ‘ਤੇ ਗੋਲੀਆਂ ਚਲਾਈਆਂ ਗਈਆਂ।