May 5, 2026
#ਪੰਜਾਬ

ਹਲਕਾ ਸਾਹਨੇਵਾਲ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ : ਬੀਬੀ ਸਤਵਿੰਦਰ ਕੌਰ ਬਿੱਟੀ

ਹਲਕੇ ਦੇ ਵਿਕਾਸ ਲਈ 25 ਕਰੋੜ ਦੀ ਰਾਸ਼ੀ ਭੇਜਣ ‘ਤੇ ਮੁੱਖ ਮੰਤਰੀ ਦਾ ਧੰਨਵਾਦ

ਕੂੰਮ ਕਲਾਂ – ਪੰਜਾਬ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਇਸ ਲਈ ਗਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਹਲਕਾ ਇੰਚਾਰਜ ਬੀਬੀ ਸਤਵਿੰਦਰ ਕੌਰ ਬਿੱਟੀ ਨੇ ਕੁਹਾੜਾ ਵਿਖੇ ਕਾਂਗਰਸ ਦੇ ਦਫਤਰ ਵਿਚ ਕਾਂਗਰਸੀ ਆਗੂਆਂ,ਸਰਪੰਚਾਂ ਤੇ ਕਾਂਗਰਸੀ ਵਰਕਰਾਂ ਨਾਲ ਇਕ ਮੀਟਿੰਗ ਦੌਰਾਨ ਗਲਬਾਤ ਕਰਦਿਆਂ ਕੀਤਾ। ਬੀਬੀ ਬਿੱਟੀ ਨੇ ਕਿਹਾ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਹਲਕਾ ਸਾਹਨੇਵਾਲ ਦੇ ਵਿਕਾਸ ਲਈ 25 ਕਰੋੜ ਰੂਪੈ ਦੀ ਰਾਸ਼ੀ ਭੇਜੀ ਹੈ। ਉਨ੍ਹਾਂ ਕਿਹਾ ਕਿ ਇਸ ਰਾਸ਼ੀ ਨਾਲ ਹਲਕਾ ਸਾਹਨੇਵਾਲ ਅਧੀਨ ਆਉਂਦੇ ਸ਼ਹਿਰਾਂ ਕਸਬਿਆਂ ਅਤੇ ਪਿੰਡਾਂ ਵਿੱਚ ਰਹਿੰਦੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾਵੇਗੀ ਅਤੇ ਪਹਿਲ ਦੇ ਆਧਾਰ ਤੇ ਬਿਨਾਂ ਭੇਦਭਾਵ ਦੇ ਸਾਰੇ ਕੰਮ ਪੂਰੇ ਹੋਣਗੇ। ਬੀਬੀ ਬਿੱਟੀ ਨੇ ਇਲਾਕੇ ਦੇ ਕਾਂਗਰਸੀ ਆਗੂਆਂ ਪਿੰਡਾਂ ਦੇ ਸਰਪੰਚਾਂ ਅਤੇ ਸ਼ਹਿਰਾਂ ਦੇ ਕੌਂਸਲਰ ਨੂੰ ਅਪੀਲ ਕੀਤੀ ਕਿ ਜੋ ਵੀ ਵਿਕਾਸ ਕਾਰਜ ਰਹਿੰਦੇ ਹਨ ਉਨ੍ਹਾਂ ਦੇ ਮਤੇ ਪਾ ਕੇ ਜਲਦੀ ਉਨ੍ਹਾਂ ਨੂੰ ਸੌਂਪੇ ਜਾਣ ਤਾਂ ਜੋ ਵਿਕਾਸ ਕਾਰਜਾਂ ਤੇ ਇਸ ਪੈਸੇ ਨੂੰ ਸਮੇਂ ਅੰਦਰ ਵਰਤਿਆ ਜਾ ਸਕੇ । ਬੀਬੀ ਸਤਵਿੰਦਰ ਕੌਰ ਬਿੱਟੀ ਨੇ ਕਿਹਾ ਕਿ 8 ਫਰਵਰੀ ਨੂੰ ਕੂੰਮ ਖੁਰਦ (ਮੁੱਖ ਦਫਤਰ) ਵਿਚ ਮੀਟਿੰਗ ਰੱਖੀ ਗਈ ਹੈ,ਜਿਹੜੇ ਕੰਮ ਹੋਣ ਵਾਲੇ ਹਨ ਉਸ ਦਿਨ ਉਹਨਾਂ ਦਾ ਵੇਰਵਾ ਲਿਖਤੀ ਤੌਰ ਤੇ ਲਿਆਂਦਾ ਜਾਵੇ। ਇਸ ਸਮੇਂ ਇਹਨਾਂ ਨਾਲ ਬਲਾਕ ਸੰਮਤੀ ਲੁਧਿਆਣਾ 2 ਦੇ ਚੇਅਰਮੈਨ ਬਲਵੀਰ ਸਿੰਘ ਬੁੱਢੇਵਾਲ ,ਸਰਪੰਚ ਕੋਹਾੜਾ ਸਤਵੰਤ ਸਿੰਘ ਗਰਚਾ ,ਹਰਪਰੀਤ ਹੈਪੀ ਢਿੱਲੋਂ ਭਾਗਪੁਰ,ਸੀਨੀ.ਕਾਂਗਰਸੀ ਮਲਕੀਤ ਸਿੰਘ ਗਿੱਲ, ਇਕਬਾਲ ਸਿੰਘ ਜੰਡਿਆਲੀ,ਰਵਿੰਦਰ ਸਿੰਘ ਕੋਹਾੜਾ ਜਮਾਲਪੁਰ ਹਾਜ਼ਰ ਸਨ।