May 5, 2026
#ਖੇਡਾਂ

ਸਪਿੰਨਰਾਂ ਨੂੰ ਨਿਸ਼ਾਨਾ ਬਣਾਵਾਂਗੇ: ਗੁਪਟਿਲ

ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਨੇ ਅੱਜ ਕਿਹਾ ਕਿ ਉਹ ਭਾਰਤ ਖ਼ਿਲਾਫ਼ ਦੂਜੇ ਇੱਕ ਰੋਜ਼ਾ ਵਿੱਚ ਹਮਲਾਵਰ ਹੋ ਕੇ ਖੇਡਣਗੇ ਤਾਂ ਕਿ ਲੜੀ ਦਾ ਫ਼ੈਸਲਾ ਸ਼ਨਿੱਚਰਵਾਰ ਨੂੰ ਹੀ ਹੋ ਜਾਵੇ। ਗੁਪਟਿਲ ਨੇ ਕਿਹਾ ਕਿ ਸਪਿੰਨਰਾਂ ਖ਼ਿਲਾਫ਼ ਚੰਗਾ ਪ੍ਰਦਰਸ਼ਨ ਜਿੱਤ ਦੀ ਕੁੰਜੀ ਰਿਹਾ। ਕਿਵੀ ਬੱਲੇਬਾਜ਼ਾਂ ਨੇ ਰਵਿੰਦਰ ਜਡੇਜਾ ਅਤੇ ਕੁਲਦੀਪ ਯਾਦਵ ਨੂੰ ਚੰਗਾ ਨਿਸ਼ਾਨਾ ਬਣਾਇਆ। ਉਸ ਨੇ ਕਿਹਾ, ‘‘ਇੱਥੇ ਹਾਲਾਤ ਵੱਖਰੇ ਹਨ। ਸਾਨੂੰ ਹੋਰ ਹਮਲਾਵਰ ਹੋ ਕੇ ਖੇਡਣਾ ਹੋਵੇਗਾ। ਇੱਥੇ ਗੇਂਦ ਓਨੀ ਸਪਿੰਨ ਨਹੀਂ ਲਵੇਗੀ। ਅਸੀਂ ਪਹਿਲੇ ਮੈਚ ਵਿੱਚ ਭਾਰਤੀ ਸਪਿੰਨਰਾਂ ਨੂੰ ਬਖ਼ੂਬੀ ਖੇਡਿਆ ਅਤੇ ਉਸ ਲੈਅ ਨੂੰ ਕਾਇਮ ਰੱਖਾਂਗੇ।’’ ਉਸ ਨੇ ਹਾਲਾਂਕਿ ਕਿਹਾ ਕਿ ਭਾਰਤੀ ਟੀਮ ਨੂੰ ਹਲਕੇ ਵਿੱਚ ਨਹੀਂ ਲੈ ਸਕਦੇ। ਉਸ ਨੇ ਕਿਹਾ, ‘‘ਭਾਰਤ ਨੂੰ ਹਲਕੇ ਵਿੱਚ ਲੈਣਾ ਭਾਰੀ ਭੁੱਲ ਹੋਵੇਗੀ।