ਰਾਹੁਲ ਨੂੰ ਰਾਜਨੀਤੀ ਦੇ ਪਲੇਅਸਕੂਲ ਭੇਜਿਆ ਜਾਵੇ ਨਕਵੀ
ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਅੱਜ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਆਪਣੇ ਪੁੱਤਰ ਰਾਹੁਲ ਗਾਂਧੀ ਨੂੰ ‘ਰਾਜਨੀਤੀ ਦੇ ਪਲੇਅਸਕੂਲ’ ਵਿੱਚ ਭੇਜਣਾ ਚਾਹੀਦਾ ਹੈ ਤਾਂ ਜੋ ਉਹ ਬੋਲਣ ਦਾ ਸਲੀਕਾ ਸਿੱਖ ਸਕੇ।ਨਕਵੀ ਵਲੋਂ ਇੱਥੇ ਮੱਧ ਪ੍ਰਦੇਸ਼ ਵਿੱਚ ਕਾਂਗਰਸ ਦੇ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਵਲੋਂ ਕੀਤੀ ਟਿੱਪਣੀ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਬੇਰੁਜ਼ਗਾਰੀ ਦੇ ਮੁੱਦੇ ’ਤੇ ਕਦਮ ਨਾ ਚੁੱਕੇ ਤਾਂ ਅਗਲੇ ਛੇ ਮਹੀਨਿਆਂ ਵਿੱਚ ਨੌਜਵਾਨ ਉਨ੍ਹਾਂ ਨੂੰ ਡੰਡੇ ਮਾਰਨਗੇ, ਬਾਰੇ ਸਵਾਲ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਕਿਹਾ, ‘‘ਕਾਂਗਰਸੀ ਆਗੂ ਆਪਣੇ ਹੱਥਾਂ ਵਿੱਚ ਕੁਹਾੜਾ ਲੈ ਕੇ ਤੁਰਦੇ ਹਨ ਅਤੇ ਜਦੋਂ ਵੀ ਮੌਕਾ ਮਿਲਦਾ ਹੈ ਤਾਂ ਆਪਣੇ ਹੀ ਪੈਰ ’ਤੇ ਮਾਰ ਲੈਂਦੇ ਹਨ। ਮੈਂ ਕਾਂਗਰਸ ਆਗੂਆਂ ਵਿਸ਼ੇਸ਼ ਤੌਰ ’ਤੇ ਸੋਨੀਆ ਗਾਂਧੀ ਨੂੰ ਸਲਾਹ ਦੇਣੀ ਚਾਹੁੰਦਾ ਤਾਂ ਕਿ ‘ਪੱਪੂਜੀ’ ਨੂੰ ਰਾਜਨੀਤੀ ਦੇ ਪਲੇਅਸਕੂਲ ਭੇਜਿਆ ਜਾਵੇ ਤਾਂ ਜੋ ਉਹ ਸਿਆਸਤ ਦੀ ਏਬੀਸੀਡੀ, ਸ਼ਿਸ਼ਟਾਚਾਰ ਅਤੇ ਗੱਲਬਾਤ ਕਰਨ ਦਾ ਸਲੀਕਾ ਸਿੱਖ ਸਕੇ।






