May 5, 2026
#ਭਾਰਤ

ਸੁਪਰੀਮ ਕੋਰਟ ਵਿੱਚ 17 ਫਰਵਰੀ ਤੋਂ ਰੋਜ਼ਾਨਾ ਹੋਵੇਗੀ ਸੁਣਵਾਈ ਸਬਰੀਮਾਲਾ ਮਾਮਲੇ ਤੇ

ਨਵੀਂ ਦਿੱਲੀ – ਸਬਰੀਮਾਲਾ ਮਾਮਲੇ ਵਿੱਚ ਸੁਪਰੀਮ ਕੋਰਟ ਦੀ 5 ਜੱਜਾਂ ਦੀ ਬੈਚ ਨੇ ਅੱਜ ਫੈਸਲਾ ਸੁਣਾਉਂਦਿਆ ਕਿਹਾ ਹੈ ਕਿ ਸਬਰੀਮਾਲਾ ਮਾਮਲੇ ਵਿੱਚ ਮੁੜ ਵਿਚਾਰ ਅਧਿਕਾਰ ਖੇਤਰ ਤਹਿਤ ਕਾਨੂੰਨ ਦੇ ਸਵਾਲਾਂ ਨੂੰ ਵੱਡੀ ਬੈਚ ਕੋਲ ਭੇਜਿਆ ਜਾ ਸਕਦਾ ਹੈ| ਚੀਫ ਜਸਟਿਸ ਐਸ.ਏ ਬੋਬੜੇ ਦੀ ਅਗਵਾਈ ਵਾਲੀ ਬੈਚ ਨੇ ਸੰਵਿਧਾਨ ਤਹਿਤ ਧਾਰਮਿਕ ਸੁਤੰਤਰਤਾ ਅਤੇ ਆਸਥਾ ਸਬੰਧੀ ਮਾਮਲਿਆਂ ਤੇ 7 ਸਵਾਲ ਤਿਆਰ ਕੀਤੇ, ਜਿਨ੍ਹਾਂ ਦੀ ਅਗਵਾਈ 9 ਜੱਜਾਂ ਦੀ ਸੰਵਿਧਾਨਿਕ ਬੈਚ ਕਰੇਗੀ| ਬੈਚ ਨੇ ਕਿਹਾ ਹੈ ਕਿ ਉਸ ਦੀ 9 ਜੱਜਾਂ ਦੀ ਬੈਚ ਸੰਵਿਧਾਨ ਦੀ ਧਾਰਾ 25 ਤਹਿਤ ਧਾਰਮਿਕ ਸੁਤੰਰਤਾ ਦੇ ਅਧਿਕਾਰ ਅਤੇ ਵੱਖ-ਵੱਖ ਧਾਰਮਿਕ ਭਾਈਚਾਰੇ ਦੇ ਅਧਿਕਾਰ ਨਾਲ ਇਸਦੇ ਆਪਸੀ ਤਾਲਮੇਲ ਪ੍ਰਭਾਵ ਅਤੇ ਸੰਬੰਧ ਨਾਲ ਜੁੜੇ ਮਾਮਲਿਆਂ ਤੇ ਸੁਣਵਾਈ ਕਰੇਗੀ| ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਲਿੰਗ ਅਤੇ ਵਿਸ਼ਵਾਸ਼ ਮਾਮਲੇ ਵਿੱਚ ਮੁੱਦੇ ਨੂੰ ਸਾਹਮਣੇ ਰੱਖਿਆ| ਸੁਪਰੀਮ ਕੋਰਟ ਨੇ ਵੱਖ-ਵੱਖ ਧਰਮਾਂ ਵਿੱਚ ਧਾਰਮਿਕ ਸੁਤੰਤਰਤਾ ਦੇ ਦਾਇਰੇ ਸਬੰਧੀ ਪੱਖਾਂ ਨੂੰ ਲੈ ਕੇ 17 ਫਰਵਰੀ ਤੋਂ ਹਰ ਰੋਜ਼ ਸੁਣਵਾਈ ਕਰਨ ਦਾ ਪ੍ਰਸਤਾਵ ਰੱਖਿਆ ਹੈ| ਚੀਫ ਜਸਟਿਸ ਸ਼ਰਦ ਅਰਵਿੰਦ ਬੋਬੜੇ ਦੀ ਪ੍ਰਧਾਨਗੀ ਵਾਲੀ ਸੁਪਰੀਮ ਕੋਰਟ ਦੀ 9 ਜੱਜਾਂ ਦੀ ਬੈਚ ਨੇ ਐੱਸ.ਸੀ. ਦੇ ਪਹਿਲੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ 50 ਤੋਂ ਜ਼ਿਆਦਾ ਮੁੜ ਵਿਚਾਰ ਪਟੀਸ਼ਨਾਂ ਤੇ ਫੈਸਲਾ ਸੁਣਾਇਆ|