May 5, 2026
#ਪੰਜਾਬ

ਬਠਿੰਡਾ ਸ਼ਹਿਰ ਦੇ ਸੁੰਦਰੀਕਰਨ ਅਤੇ ਮੁੱਢਲੀਆਂ ਸਹੂਲਤਾਂ ਨੂੰ ਲੈ ਕੇ ਮਨਪ੍ਰੀਤ ਸਿੰਘ ਬਾਦਲ ਗੰਭੀਰ

ਬਠਿੰਡਾ – ਬਠਿੰਡਾ ਸ਼ਹਿਰ ਦੇ ਸੁੰਦਰੀਕਰਨ ਅਤੇ ਮੁਢਲੀਆਂ ਸਹੂਲਤਾਂ ਨੂੰ ਲੈ ਕੇ ਅੱਜ ਸ੍ਰ. ਮਨਪ੍ਰੀਤ ਬਾਦਲ ਨੇ ਜਿੱਥੇ ਚੱਲ ਰਹੇ ਕੰਮਾਂ ਬਾਰੇ ਜਾਣਕਾਰੀ ਲਈ ਉਥੇ ਨਾਲ ਹੀ ਹੋਰ ਨਵੇ ਕੰਮਾਂ ਦੀ ਸ਼ੁਰੂਆਤ ਵੀ ਕੀਤੀ । ਉਨ੍ਹਾਂ ਵੱਖ ਵੱਖ ਮਹਿਕਮਿਆਂ ਦੇ ਸਬੰਧਤ ਅਧਿਕਾਰੀਆਂ ਨੂੰ ਲੋਕਾਂ ਲਈ ਅਰੰਭੇ ਕੰਮਾਂ ਨੂੰ ਗੰਭੀਰਤਾ ਨਾਲ ਨਿੱਜੀ ਦਿਲਚਸਪੀ ਲੈ ਕੇ ਜਲਦ ਤੋਂ ਜਲਦ ਨੇਪਰੇ ਚਾੜਨ ਲਈ ਕਿਹਾ। ਵਿੱਤ ਮੰਤਰੀ ਨੇ ਅੱਜ ਤੜਕਸਾਰ ਹੀ ਆਪਣਾ ਸਾਰੇ ਦਿਨ ਦਾ ਦੌਰਾ ਸ਼ੁਰੂ ਕੀਤਾ। ਜਿਸ ਵਿੱਚ ਸਭ ਤੋਂ ਪਹਿਲਾਂ ਉਨਾਂ ਨੇ ਇੰਡਸਟ੍ਰੀਆਲ ਗਰੋਥ ਸੈਂਟਰ ਵਿਖੇ ਬਣੇ ਪਾਣੀ ਦੇ ਸਟੋਰੇਜ ਟੈਂਕਾਂ ਦੀ ਸਫਾਈ ਦੇ ਕੰਮ ਦਾ ਜਾਇਜ਼ਾ ਲਿਆ । ਉਨਾਂ ਕਿਹਾ ਕਿ ਸ਼ਹਿਰ ਦੇ ਤਕਰੀਬਨ 20 ਪ੍ਰਤੀਸ਼ਤ ਇਲਾਕੇ ਨੂੰ ਪੀਣ ਵਾਲਾ ਪਾਣੀ ਇਸ ਇਥੇ ਬਣੇ ਵਾਟਰ ਵਰਕਸ ਰਾਹੀਂ ਦਿੱਤਾ ਜਾਂਦਾ ਹੈ ਅਤੇ ਗਰਮੀਆਂ ਸ਼ੁਰੂ ਹੋਣ ਤੋਂ ਪਹਿਲਾਂ ਪਾਣੀ ਦੇ ਰਿਜ਼ਰਵਾਇਰਾਂ ਨੂੰ ਸਾਫ ਕਰਨਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ । ਵਿੱਤ ਮੰਤਰੀ ਨੇ ਇਸ ਉਪਰੰਤ ਕਨਾਲ ਕਲੋਨੀ ਵਿਖੇ ਬਣੇ ਆਦਰਸ਼ ਸਕੂਲ ਦੀ ਬਿਲਡਿੰਗ ਅਤੇ ਹੋਰ ਸਹੂਲਤਾਂ ਲਈ 40 ਲੱਖ ਰੁਪਏ ਦੀ ਗ੍ਰਾਂਟ ਵੀ ਤਕਸੀਮ ਕੀਤੀ । ਇਸੇ ਤਰ੍ਹਾਂ ਸੰਗੂਆਣਾ ਬਸਤੀ ਵਿਖੇ ਬਣੇ ਸਰਕਾਰੀ ਸਕੂਲ ਨੂੰ ਵੀ ਉਨਾਂ 20 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਬੱਚਿਆਂ ਦੀ ਪੜਾਈ ਵੱਲ ਸਰਕਾਰ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ ਜਾ ਸਕੇ । ਇਸ ਤੋਂ ਇਲਾਵਾ ਵਿੱਤ ਮੰਤਰੀ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ, ਆਰੀਆ ਗਰਲਜ ਸਕੂਲ, ਗੰਨ ਟ੍ਰੇਨਿੰਗ ਰੇਂਜ ਗੋਨਿਆਣਾ ਰੋਡ, ਐਨ ਐਫ ਐਲ ਸਕੂਲ, ਐਸ.ਐਸ.ਡੀ. ਸਕੂਲ, ਮਾਲਵਾ ਹੈਰੀਟੇਜ, ਡਿਊਨਜ ਕਲੱਬ ਗਏ ਅਤੇ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਦੀ ਮਿਟੰਗ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਅਰੁਣ ਵਿਧਾਵਨ, ਸ਼ਹਿਰ ਦੇ ਮੁਹਤਬਰ ਵਿਅਕਤੀ ਤੇ ਹੋਰ ਪਤਵੰਤੇ ਸੱਜਣ ਸ਼ਾਮਿਲ ਸਨ।