June 19, 2026
#ਦੇਸ਼ ਦੁਨੀਆਂ

ਚੀਨ ਕੋਰੋਨਾ ਵਾਇਰਸ ਪ੍ਰਭਾਵਿਤ ਖੇਤਰਾਂ ਦੇ 84 ਹਜ਼ਾਰ ਕਰੋੜ ਤੋਂ ਵੱਧ ਦੇ ਨੋਟ ਕਰੇਗਾ ਨਸ਼ਟ

ਬੀਜਿੰਗ – ਕੋਰੋਨਾਵਾਇਰਸ ਕਾਰਨ ਹੁਣ ਤੱਕ ਪੂਰੀ ਦੁਨੀਆ ਵਿਚ 71,326 ਵਿਅਕਤੀ ਬਿਮਾਰ ਹਨ, ਇਹਨਾਂ ਵਿੱਚ 70,548 ਵਿਅਕਤੀ ਸਿਰਫ ਚੀਨ ਵਿੱਚ ਹਨ| ਪੂਰੀ ਦੁਨੀਆ ਵਿੱਚ ਕੋਰੋਨਾਵਾਇਰਸ ਕਾਰਨ 1,775 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਇਹਨਾਂ ਵਿੱਚ 1,770 ਤਾਂ ਸਿਰਫ ਚੀਨ ਦੇ ਹੀ ਹਨ ਪਰ ਹੁਣ ਚੀਨ ਦੇ ਸਾਹਮਣੇ ਇਕ ਨਵੀਂ ਸਮੱਸਿਆ ਹਜ਼ਾਰਾਂ ਕਰੋੜਾਂ ਇਨਫੈਕਟਿਡ ਨੋਟਾਂ ਨੂੰ ਖਤਮ ਕਰਨ ਦੀ ਹੈ| ਚੀਨ ਦੀ ਸਰਕਾਰ ਹੁਣ ਪ੍ਰਭਾਵਿਤ ਲੋਕਾਂ ਦੇ ਹੱਥਾਂ ਵਿਚੋਂ ਹੁੰਦੇ ਹੋਏ ਬਾਜ਼ਾਰ ਵਿੱਚ ਫੈਲੇ ਇਨਫੈਕਟਿਡ ਨੋਟਾਂ ਨੂੰ ਠੀਕ ਕਰਨ ਵਿਚ ਜੁਟੀ ਹੈ| ਚੀਨ ਨੇ ਲੱਖਾਂ ਕਰੋੜਾਂ ਦੇ ਨੋਟ ਬਦਲ ਦਿੱਤੇ ਹਨ| ਹੁਣ ਜਾਣਕਾਰੀ ਮਿਲੀ ਹੈ ਕਿ ਕਾਗਜ਼ ਦੇ ਉਹ ਨੋਟ ਜਿਹੜੇ ਹਸਪਤਾਲਾਂ, ਬਾਜ਼ਾਰਾਂ ਅਤੇ ਆਵਾਜਾਈ ਸੇਵਾਵਾਂ ਜ਼ਰੀਏ ਆਏ ਹਨ ਉਹਨਾਂ ਨੂੰ ਨਸ਼ਟ ਕਰ ਦਿੱਤਾ ਜਾਵੇਗਾ| ਚੀਨ ਦੇ ਸੈਂਟਰਲ ਬੈਂਕ ਦੀ ਗੁਆਂਗਝੋਉ ਬ੍ਰਾਂਚ ਦੇ ਅਧਿਕਾਰੀ ਨੇ ਕਿਹਾ ਹੈ ਕਿ ਉਹ ਬਾਜ਼ਾਰ ਤੋਂ ਆਏ ਕਾਗਜ਼ ਦੇ ਸਾਰੇ ਨੋਟ ਨਸ਼ਟ ਕਰ ਦੇਵੇਗੀ| ਪੀਪਲਜ਼ ਬੈਂਕ ਆਫ ਚਾਈਨਾ ਨੇ ਵੀ ਕਾਗਜ਼ਾਂ ਨਾਲ ਬਣੇ ਸਾਰੇ ਨੋਟਾਂ ਨੂੰ ਖਤਮ ਕਰਨ ਦਾ ਆਦੇਸ਼ ਦਿੱਤਾ ਹੈ| ਭਾਵੇਂਕਿ ਹੁਣ ਤੱਕ ਇਹ ਪਤਾ ਨਹੀਂ ਚੱਲਿਆ ਹੈ ਕਿ ਚੀਨ ਦਾ ਸੈਂਟਰਲ ਬੈਂਕ ਕਿੰਨੀ ਰਾਸ਼ੀ ਦੇ ਬੈਂਕ ਨੋਟ ਨਸ਼ਟ ਕਰੇਗੀ| ਸੈਂਟਰਲ ਬੈਂਕ ਦੇ ਡਿਪਟੀ ਗਵਰਨਰ ਫੈਨ ਯਿਫੇਈ ਨੇ ਕਿਹਾ ਹੈਕਿ ਸੈਂਟਰਲ ਬੈਕ ਨੇ 17 ਜਨਵਰੀ ਤੋਂ ਹੁਣ ਤੱਕ ਪੂਰੇ ਦੇਸ਼ ਵਿਚ 600 ਬਿਲੀਅਨ ਯੁਆਨ (ਕਰੀਬ 6.11 ਲੱਖ ਕਰੋੜ ਰੁਪਏ) ਦੇ ਨਵੇਂ ਨੋਟ ਪੂਰੇ ਦੇਸ਼ ਵਿੱਚ ਜਾਰੀ ਕੀਤੇ ਹਨ| ਇਹਨਾਂ ਵਿਚ 4 ਬਿਲੀਅਨ ਯੁਆਨ (ਕਰੀਬ 28,581 ਕਰੋੜ ਰੁਪਏ) ਦੇ ਨਵੇਂ ਨੋਟ ਤਾਂ ਸਿਰਫ ਵੁਹਾਨ ਵਿੱਚ ਭੇਜੇ ਗਏ ਹਨ| ਸੈਂਟਰਲ ਬੈਂਕ ਨੇ ਕਿਹਾ ਹੈ ਕਿ ਪਹਿਲਾਂ ਤੋਂ ਬਾਜ਼ਾਰ ਵਿੱਚ ਸਰਕੁਲੇਟਿਡ ਕਾਗਜ਼ ਦੇ ਨੋਟ ਨਸ਼ਟ ਕਰਨੇ ਹੋਣਗੇ ਜਦਕਿ ਜਨਵਰੀ ਦੇ ਬਾਅਦ ਤੋਂ ਬਾਜ਼ਾਰ ਵਿਚ ਭੇਜੇ ਗਏ ਨੋਟਾਂ ਨੂੰ ਇਕੱਠਾ ਕਰ ਕੇ ਕਵਾਰੰਟੀਨ ਕੀਤਾ ਜਾਵੇਗਾ| ਇਸ ਲਈ ਨੋਟਾਂ ਦੀ ਅਲਟਰਾਵਾਇਲੇਟ ਕਿਰਨਾਂ ਨਾਲ ਸਫਾਈ ਹੋਵੇਗੀ| ਨੋਟਾਂ ਨੂੰ 14 ਦਿਨਾਂ ਤੱਕ ਕਵਾਰੰਟੀਨ ਵਿੱਚ ਰੱਖਿਆ ਜਾਵੇਗਾ| ਫਿਰ ਬਾਜ਼ਾਰ ਵਿੱਚ ਭੇਜਿਆ ਜਾਵੇਗਾ| ਜਦਕਿ ਬਾਜ਼ਾਰ ਨਾਲ ਜੁੜੇ ਮਾਹਰਾਂ ਦਾ ਮੰਨਣਾ ਹੈ ਕਿ ਚੀਨ ਵਿੱਚ ਵੁਹਾਨ ਅਤੇ ਚੀਨ ਦੇ ਦੱਖਣੀ ਰਾਜਾਂ ਵਿਚ ਜਿਹੜੇ 84,321 ਕਰੋੜ ਰੁਪਏ ਦੇ ਕਾਗਜ਼ ਦੇ ਨੋਟ ਭੇਜੇ ਗਏ ਹਨ, ਉਹ ਉਹਨਾਂ ਨੂੰ ਨਸ਼ਟ ਕਰੇਗੀ| ਇਹਨਾਂ ਵਿਚ ਦੱਖਣੀ ਰਾਜਾਂ ਵਿਚ 55,740 ਕਰੋੜ ਰੁਪਏ ਭੇਜੇ ਗਏ ਸਨ| ਸਭ ਤੋਂ ਵੱਡਾ ਮੁੱਦਾ ਇਹ ਹੈਕਿ ਸੈਂਟਰਲ ਬੈਂਕ ਨੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਰੇ ਪੁਰਾਣੇ ਕਾਗਜ਼ ਦੇ ਨੋਟ ਬੈਂਕ ਵਿਚ ਜਮਾਂ ਕਰਵਾ ਦੇਣ ਤਾਂ ਜੋ ਉਹਨਾਂ ਨੂੰ ਨਸ਼ਟ ਕੀਤਾ ਜਾ ਸਕੇ ਜਾਂ ਕਵਾਰੰਟੀਨ ਕੀਤਾ ਜਾ ਸਕੇ ਮਤਲਬ ਵੱਡੀ ਮਾਤਰਾ ਵਿੱਚ ਪੁਰਾਣੇ ਨੋਟ ਨਸ਼ਟ ਕੀਤੇ ਜਾ ਸਕਦੇ ਹਨ|