May 6, 2026
#ਪੰਜਾਬ

ਨੌਜਵਾਨਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਯੂਥ ਡਿਵੈਲਪਮੈਂਟ ਬੋਰਡ ਅਰੰਭੇਗਾ ਹਰ ਮਹੀਨੇ ਜ਼ਿਲਾਵਾਰ ਮੀਟਿੰਗਾਂ ਦਾ ਸਿਲਸਿਲਾ

ਜ਼ਿਲਾ ਲੁਧਿਆਣਾ ਤੋਂ ਹੋਵੇਗੀ ਸ਼ਿਕਾਇਤ ਨਿਵਾਰਣ ਮੀਟਿੰਗਾਂ ਦੀ ਸ਼ੁਰੂਆਤ; ਮਾਰਚ ਦੇ ਦੂਜੇ ਹਫ਼ਤੇ ਚੇਅਰਮੈਨ ਸੁਖਵਿੰਦਰ ਬਿੰਦਰਾ ਸੁਣਨਗੇ ਨੌਜਵਾਨਾਂ ਦੀਆਂ ਸ਼ਿਕਾਇਤਾਂ ਤੇ ਲੈਣਗੇ ਸੁਝਾਅ

ਚੰਡੀਗੜ – ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਹੈ ਕਿ ਨੌਜਵਾਨਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਬੋਰਡ ਹਰ ਮਹੀਨੇ ਜ਼ਿਲਾ ਵਾਰ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰੇਗਾ। ਇਨਾਂ ਸ਼ਿਕਾਇਤ ਨਿਵਾਰਣ ਮੀਟਿੰਗਾਂ ਦੀ ਸ਼ੁਰੂਆਤ ਜ਼ਿਲਾ ਲੁਧਿਆਣਾ ਤੋਂ ਹੋਵੇਗੀ ਅਤੇ ਮਾਰਚ ਦੇ ਦੂਜੇ ਹਫ਼ਤੇ ਉਹ (ਚੇਅਰਮੈਨ) ਨੌਜਵਾਨਾਂ ਦੀਆਂ ਸ਼ਿਕਾਇਤਾਂ ਸੁਣਨਗੇ ਤੇ ਸੁਝਾਅ ਲੈਣਗੇ।ਇੱਥੇ ਪੰਜਾਬ ਭਵਨ ਵਿੱਚ ਬੋਰਡ ਮੈਂਬਰਾਂ ਤੇ ਪੰਜਾਬ ਭਰ ਤੋਂ ਆਏ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਨਾਲ ਮੀਟਿੰਗ ਦੌਰਾਨ ਸ੍ਰੀ ਬਿੰਦਰਾ ਨੇ ਇਨਾਂ ਜ਼ਿਲਾਵਾਰ ਮੀਟਿੰਗਾਂ ਦੌਰਾਨ ਮੌਕੇ ਉਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਜਾਵੇਗੀ ਕਿ ਉਹ ਇਨਾਂ ਮੁਸ਼ਕਲਾਂ ਦਾ ਜਿੰਨੀ ਛੇਤੀ ਸੰਭਵ ਹੋਵੇ, ਉਨੀ ਛੇਤੀ ਹੱਲ ਕਰਨ। ਉਨਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਬੋਰਡ ਪੰਜਾਬ ਦੇ ਨੌਜਵਾਨਾਂ ਦੀ ਆਵਾਜ਼ ਬਣ ਕੇ ਕੰਮ ਕਰੇਗਾ।ਚੇਅਰਮੈਨ ਸ੍ਰੀ ਬਿੰਦਰਾ ਨੇ ਪੰਜਾਬ ਭਰ ਦੇ ਸਹਾਇਕ ਡਾਇਰੈਕਟਰ ਯੁਵਕ ਨੂੰ ਕਿਹਾ ਕਿ ਉਹ ਆਪਣੇ-ਆਪਣੇ ਜ਼ਿਲਿਆਂ ਵਿੱਚ ਯੂਥ ਕਲੱਬਾਂ ਨੂੰ ਮੁੜ ਸਰਗਰਮ ਕਰਨ ਅਤੇ ਜਿੱਥੇ ਕਲੱਬਾਂ ਦੇ ਅਹੁਦੇਦਾਰਾਂ ਦੀ ਚੋਣ ਲੰਬਿਤ ਹੈ, ਉਹ ਛੇਤੀ ਕਰਵਾਈ ਜਾਵੇ। ਉਨਾਂ ਯੁਵਕ ਸੇਵਾਵਾਂ ਵਿਭਾਗ ਦੇ ਕੈਂਪਾਂ ਲਈ ਗ਼ੈਰ ਸਰਕਾਰੀ ਸੰਸਥਾਵਾਂ (ਐਨ.ਜੀ.ਓ.) ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇ।ਮੀਟਿੰਗ ਵਿੱਚ ਬੋਰਡ ਮੈਂਬਰ ਪੂਨਮ ਠਾਕੁਰ, ਆਕਾਸ਼ਦੀਪ ਸਿੰਘ ਲਾਲੀ, ਨਿਰਮਲ ਸਿੰਘ ਦੁਲੱਟ, ਡਾ. ਆਂਚਲ ਅਰੋੜਾ ਤੇ ਸਵਿੰਦਰ ਸਿੰਘ ਧੁੰਨਾ, ਵਿਸ਼ੇਸ਼ ਸਕੱਤਰ-ਕਮ-ਡਾਇਰੈਕਟਰ ਖੇਡਾਂ ਤੇ ਯੁਵਕ ਸੇਵਾਵਾਂ ਸ੍ਰੀ ਸੰਜੈ ਪੋਪਲੀ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮਾਨਸਾ ਰਘਵੀਰ ਸਿੰਘ ਮਾਨ, ਡਿਪਟੀ ਡਾਇਰੈਕਟਰ ਯੁਵਕ ਸੇਵਾਵਾਂ ਡਾ. ਕਮਲਜੀਤ ਸਿੰਘ ਸਿੱਧੂ, ਸਹਾਇਕ ਡਾਇਰੈਕਟਰ ਮੁੱਖ ਦਫ਼ਤਰ ਚੰਡੀਗੜ ਚਰਨਜੀਤ ਸਿੰਘ ਅਤੇ ਸਮੂਹ ਜ਼ਿਲਾ ਯੁਵਕ ਸੇਵਾਵਾਂ ਦੇ ਅਧਿਕਾਰੀ ਹਾਜ਼ਰ ਸਨ।