May 5, 2026
#ਪ੍ਰਮੁੱਖ ਖ਼ਬਰਾਂ #ਭਾਰਤ

ਨਿਰਭੈਆ ਦੇ ਦੋਸ਼ੀਆਂ ਖ਼ਿਲਾਫ਼ ਨਵਾਂ ਡੈਥ ਵਾਰੰਟ ਜਾਰੀ

3 ਮਾਰਚ ਸਵੇਰੇ 6 ਵਜੇ ਹੋਵੇਗੀ ਫ਼ਾਂਸੀ

ਨਵੀਂ ਦਿੱਲੀ – ਨਿਰਭੈਆ ਗੈਂਗਰੇਪ ਮਾਮਲੇ ‘ਚ ਚਾਰਾਂ ਦੋਸ਼ੀਆਂ ਖ਼ਿਲਾਫ਼ ਅੱਜ ਪਟਿਆਲਾ ਹਾਊਸ ਕੋਰਟ ਨੇ ਨਵਾਂ ਡੈਥ ਵਾਰੰਟ ਜਾਰੀ ਕੀਤਾ ਹੈ। ਇਸ ਮਾਮਲੇ ‘ਚ ਚਾਰਾਂ ਦੋਸ਼ੀਆਂ ਨੂੰ 3 ਮਾਰਚ ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ। ਗੌਰਤਲਬ ਹੈ ਕਿ ਪਹਿਲਾਂ 7 ਜਨਵਰੀ ਨੂੰ ਕੋਰਟ ਨੇ ਚਾਰਾਂ ਦੋਸ਼ੀਆਂ ਨੂੰ 22 ਜਨਵਰੀ ਨੂੰ ਫਾਂਸੀ ਦੇ ਨਿਰਦੇਸ਼ ਦਿੱਤੇ ਸੀ, ਦੂਜੀ ਵਾਰ 17 ਜਨਵਰੀ ਨੂੰ ਪਟਿਆਲਾ ਹਾਊਸ ਕੋਰਟ ਨੇ ਨਵਾਂ ਡੈਥ ਵਾਰੰਟ ਜਾਰੀ ਕੀਤਾ ਸੀ। ਇਸਦੇ ਤਹਿਤ ਨਿਰਭਯਾ ਦੇ ਚਾਰਾਂ ਦੋਸ਼ੀਆਂ ਪਵਨ ਗੁਪਤਾ, ਵਿਨੈ ਸ਼ਰਮਾ, ਮੁਕੇਸ਼ ਤੇ ਅਕਸ਼ੈ ਸਿੰਘ ਨੂੰ 1 ਫਰਵਰੀ ਦੀ ਸਵੇਰੇ 6 ਵਜੇ ਫਾਂਸੀ ਹੋਣੀ ਸੀ।