Skip to content

ਭਾਰਤ ਭੂਸ਼ਨ ਆਸ਼ੂ ਵੱਲੋਂ ਸਮਾਰਟ ਕਾਰਡਾਂ ਦੀ ਅਪਡੇਸ਼ਨ ਦੇ ਕਾਰਜ ਦਾ ਰੀਵਿਊ

Share this story

25 ਫਰਵਰੀ ਤੱਕ ਕਾਰਡ ਅਪਡੇਸ਼ਨ ਕਰਨ ਦੇ ਆਦੇਸ਼
ਚੰਡੀਗੜ – ਪੰਜਾਬ ਰਾਜ ਦੇ ਖੁਰਾਕ ਸਿਵਲ ਸਪਲਾਈਜ਼ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਵੱਲੋਂ ਸਮਾਰਟ ਕਾਰਡਾਂ ਦੀ ਅਪਡੇਸ਼ਨ ਦੇ ਕਾਰਜ ਦਾ ਅੱਜ ਇੱਥੇ ਰੀਵਿਊ ਕੀਤਾ ਗਿਆ। ਰੀਵਿਊ ਕਾਰਜ ਦੌਰਾਨ ਉਹਨਾਂ ਹੁਕਮ ਦਿੱਤਾ ਕੀ ਇਸ ਕਾਰਜ ਨੂੰ 25 ਫਰਵਰੀ ਤੱਕ ਮੁਕੰਮਲ ਕਰ ਲਿਆ ਜਾਵੇ।ਅੱਜ ਇੱਥੇ ਚੰਡੀਗੜ ਸਥਿਤ ਅਨਾਜ ਭਵਨ ਵਿਖੇ ਸਮਾਰਟ ਰਾਸ਼ਨ ਕਾਰਡ ਦੀ ਪ੍ਰਗਤੀ ਸਬੰਧੀ ਪੰਜਾਬ ਰਾਜ ਦੇ 12 ਜ਼ਿਲਿਆ ਅੰਮ੍ਰਿਸਤਰ, ਬਠਿੰਡਾ, ਹੁਸ਼ਿਆਰਪੁਰ, ਫਾਜ਼ਿਲਕਾ, ਗੁਰਦਾਸਪੁਰ, ਲੁਧਿਆਣਾ, ਮੋਗਾ, ਰੋਪੜ, ਸ਼ਹੀਦ ਭਗਤ ਸਿੰਘ ਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਤਰਨਤਾਰਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਉਹਨਾਂ ਕਿਹਾ ਕਿ ਜਿਨਾਂ ਲਾਭਪਾਤਰੀਆਂ ਦੇ ਨਾਮ ਵਿਭਾਗੀ ਪੋਰਟਲ ਤੇ ਦਰਜ ਹੋ ਚੁੱਕੇ ਹਨ ਉਹਨਾਂ ਨੂੰ ਰਾਸ਼ਨ ਦੀ ਵੰਡ ਜਲਦ ਤੋਂ ਜਲਦ ਕਰ ਦਿੱਤੀ ਜਾਵੇ।ਸ੍ਰੀ ਆਸ਼ੂ ਨੇ ਕਿਹਾ ਕਿ ਉਹਨਾਂ ਕੋਲ ਕੁਝ ਇੰਸਪੈਕਟਰਾਂ ਦੀ ਕਾਰਜ ਪ੍ਰਣਾਲੀ ਸਬੰਧੀ ਸ਼ਿਕਾਇਤਾ ਪ੍ਰਾਪਤ ਹੋਈਆਂ ਹਨ। ਉਹਨਾਂ ਨੇ ਹੁਕਮ ਦਿੱਤੇ ਹਨ ਕਿ ਸਮੂਹ ਇੰਸਪੈਕਟਰਾਂ ਦੀ ਕਾਰਜ ਪ੍ਰਣਾਲੀ ਦੀ ਸਮੀਖਿਆ ਕੀਤੀ ਜਾਵੇ। ਇਸ ਮੌਕੇ ਉਹਨਾਂ ਅਨਾਜ ਵੰਡ ਦਾ ਵੀ ਮੁਲਾਂਕਣ ਕੀਤਾ। ਇਸ ਦੌਰਾਨ ਕੁਝ ਅਧਿਕਾਰੀਆਂ ਨੇ ਵੰਡ ਵਿੱਚ ਟਰਾਂਸਪੋਰਟ ਦੀ ਸਮੱਸਿਆ, ਪੁਰਾਣੀ ਅਦਾਇਗੀ ਨਾ ਹੋਣ ਸਬੰਧੀ ਅਤੇ ਜਿਹੜੇ ਲਾਭ ਪਾਤਰੀਆਂ ਦੇ ਨਾਮ ਸਿਸਟਮ ਵਿੱਚੋਂ ਡੀਲੀਟ ਹੋਣੇ ਹਨ, ਉਹ ਨਾ ਹੋਣ ਬਾਰੇ ਧਿਆਨ ਵਿੱਚ ਲਿਆਂਦਾ ਗਿਆ ਤਾ ਉਹਨਾਂ ਸਬੰਧਤ ਅਧਿਕਾਰੀਆਂ ਨੂੰ ਇਸ ਸਬੰਧੀ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ।ਖੁਰਾਕ ਤੇ ਸਿਵਲ ਸਪਲਾਈ ਮੰਤਰੀ ਵੱਲੋਂ ਇਸ ਮੌਕੇ ਝੋਨੇ ਦੀ ਮੀਲਿੰਗ ਦੀ ਸਥਿਤੀ ਦਾ ਵੀ ਜਾਇਜਾ ਲਿਆ ਗਿਆ ਅਤੇ ਅਗਾਮੀ ਖਰੀਦ ਸੀਜਨ ਦੀਆਂ ਤਿਆਰੀਆਂ ਸਬੰਧੀ ਵੀ ਵਿਚਾਰ ਚਰਚਾ ਕੀਤੀ ਗਈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਖੁਰਾਕ ਸਿਵਲ ਸਪਲਾਈਜ਼ ਸ੍ਰੀਮਤੀ ਅਨਿੰਦਤਾ ਮਿੱਤਰਾ ਵੀ ਹਾਜਰ ਸਨ।

Share this story
WRITTEN BY

BREAKING