May 2, 2026
#ਖੇਡਾਂ

3 ਸਾਲ ਕ੍ਰਿਕਟ ਦੇ ਤਿੰਨਾਂ ਫਾਰਮੈਟ ਵਿੱਚ ਖੇਡਣ ਲਈ ਤਿਆਰ ਹਾਂ: ਵਿਰਾਟ ਕੋਹਲੀ

ਨਵੀਂ ਦਿੱਲੀ – ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਖੇਡ ਵਿਚ ਵੱਧ ਵਰਕਲੋਡ ਨੂੰ ਲੈ ਕੇ ਬਿਆਨ ਦਿੱਤਾ ਹੈ| ਉਸ ਦਾ ਕਹਿਣਾ ਹੈ ਕਿ ਉਹ ਘੱਟ ਤੋਂ ਘੱਟ 3 ਸਾਲ ਕ੍ਰਿਕਟ ਦੇ ਤਿੰਨਾਂ ਫਾਰਮੈਟ (ਟੈਸਟ, ਵਨ ਡੇ ਅਤੇ ਟੀ-20) ਵਿੱਚ ਖੇਡਣ ਲਈ ਤਿਆਰ ਹਨ| ਇਸ ਤੋਂ ਬਾਅਦ ਉਹ ਵਰਕਲੋਡ ਦਾ ਮੁਲਾਂਕਣ ਕਰ ਕਿਸੇ ਇਕ ਫਾਰਮੈਟ ਨੂੰ ਛੱਡਣ ਤੇ ਵਿਚਾਰ ਕਰ ਸਕਦੇ ਹਨ| ਕੋਹਲੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ 2 ਦਿਨ ਬਾਅਦ ਭਾਰਤੀ ਕ੍ਰਿਕਟ ਨਿਊਜ਼ੀਲੈਂਡ ਖਿਲਾਫ ਆਪਣੀ 2 ਮੈਚਾਂ ਦੀ ਟੈਸਟ ਸੀਰੀਜ਼ ਦੀ ਸ਼ੁਰੂਆਤ ਕਰਨ ਵਾਲੀ ਹੈ| ਪਹਿਲਾ ਟੈਸਟ 21 ਫਰਵਰੀ ਤੋਂ ਵੈਲਿੰਗਟਨ ਵਿਚ ਖੇਡਿਆ ਜਾਣਾ ਹੈ|ਉਹਨਾਂ ਕਿਹਾ ਕਿ, ”ਮੈਂ ਭਾਰਤੀ ਕ੍ਰਿਕਟ ਨੂੰ ਲੈ ਕੇ ਬਹੁਤ ਅੱਗੇ ਦੀ ਸੋਚ ਰਿਹਾ ਹਾਂ| ਅਗਲੇ 3 ਸਾਲਾਂ ਵਿਚ 2 ਟੀ-20 ਅਤੇ ਇਕ ਵਨ ਡੇ ਵਰਲਡ ਕੱਪ ਦਾ ਆਯੋਜਨ ਹੋਣਾ ਹੈ|” ਵਰਕਲੋਡ ਨੂੰ ਲੈ ਕੇ ਕੋਹਲੀ ਨੇ ਸਾਫ ਕੀਤਾ ਹੈ ਕਿ ਇਹ ਕੋਈ ਗੱਲਬਾਤ ਨਹੀਂ ਹੈ, ਜਿਸ ਨੂੰ ਤੁਸੀਂ ਕਿਸੇ ਵੀ ਤਰੀਕੇ ਨਾਲ ਲੁਕਾ ਸਕਦੇ ਹੋ| ਮੈਨੂੰ ਕ੍ਰਿਕਟ ਖੇਡਦਿਆਂ ਲੱਗਭਗ 8 ਸਾਲ ਹੋ ਚੁੱਕੇ ਹਨ| ਮੈਂ ਸਾਲ ਵਿਚ 300 ਦਿਨ ਖੇਡ ਰਿਹਾ ਹਾਂ| ਇਸ ਵਿੱਚ ਯਾਤਰਾ ਅਤੇ ਅਭਿਆਸ ਸੈਸ਼ਨ ਵੀ ਸ਼ਾਮਲ ਹਨ| ਵਰਕਲੋਡ ਹਰ ਸਮੇਂ ਇਕੋਂ ਜਿਹਾ ਹੀ ਹੈ| ਇਹ ਹੌਲੀ-ਹੌਲੀ ਤੁਹਾਨੂੰ ਨੁਕਸਾਨ ਪਹੁੰਚਾਉਂਦਾ ਹੈ| ਉਸ ਨੇ ਕਿਹਾ ਕਿ ਜਦੋਂ ਮੇਰਾ ਸਰੀਰ ਅਤੇ ਦਬਾਅ ਨਹੀਂ ਸਹਿਣ ਕਰ ਸਕੇਗਾ, ਜਦੋਂ ਮੈਂ 34-35 ਸਾਲ ਦਾ ਹੋ ਜਾਵਾਂਗਾ ਤਦ ਅਸੀਂ ਇਸ ਬਾਰੇ ਗੱਲ ਕਰ ਸਕਾਂਗੇ| ਅਗਲੇ 2-3 ਸਾਲ ਤਕ ਕੋਈ ਸਮੱਸਿਆ ਨਹੀਂ ਹੈ|”ਨਵੰਬਰ 2020 ਵਿਚ 31 ਸਾਲ ਦੇ ਹੋਣ ਵਾਲੇ ਕੋਹਲੀ ਨੇ ਮੰਨਿਆ ਕਿ ਸਮੇਂ-ਸਮੇਂ ਤੇ ਬ੍ਰੇਕ ਨੇ ਉਸ ਦੇ ਲਈ ਚੰਗਾ ਕੰਮ ਕੀਤਾ ਹੈ| ਕ੍ਰਿਕਟ ਤੋਂ ਸਮੇਂ ਸਮੇਂ ਤੇ ਬ੍ਰੇਕ ਲੈਣ ਦੀ ਗੱਲ ਤੇ ਉਸ ਨੇ ਕਿਹਾ, ”ਅਜਿਹਾ ਨਹੀਂ ਹੈ ਕਿ ਖਿਡਾਰੀ ਹਰ ਸਮੇਂ ਇਸ ਦੇ ਬਾਰੇ ਵਿਚ ਨਹੀਂ ਸੋਚ ਰਹੇ ਹਨ|