ਚੀਨ ਵਿੱਚ ਗੰਦਗੀ ਕਾਰਨ ਕਈ ਹੋਰ ਬਿਮਾਰੀਆਂ ਦੇ ਫੈਲਣ ਦਾ ਖਦਸ਼ਾ
ਬੀਜਿੰਗ – ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆ ਵਿਚ ਹੁਣ ਤੱਕ 75,275 ਵਿਅਕਤੀਆਂ ਪ੍ਰਭਾਵਿਤ ਹੋ ਚੁੱਕੇ ਹਨ| ਇਹਨਾਂ ਵਿੱਚ 74,576 ਵਿਅਕਤੀ ਸਿਰਫ ਚੀਨ ਵਿੱਚ ਹੀ ਹਨ| ਹੁਣ ਤੱਕ ਕੁੱਲ 2,126 ਵਿਅਕਤੀਆਂ ਦੀ ਮੌਤ ਹੋ ਚੁੱਕੀ| ਇਹਨਾਂ ਵਿਚੋਂ 2,118 ਸਿਰਫ ਚੀਨ ਵਿੱਚ ਮਾਰੇ ਗਏ ਹਨ| ਚੀਨ ਵਿੱਚ ਗੰਦਗੀ ਅਤੇ ਪ੍ਰਦੂਸ਼ਣ ਦਾ ਪੱਧਰ ਇੰਨਾ ਜ਼ਿਆਦਾ ਹੈ ਕਿ ਉਹ ਖੁਦ ਹੀ ਕਈ ਬੀਮਾਰੀਆਂ ਦਾ ਕਾਰਨ ਬਣ ਜਾਵੇ| ਫੁਜਿਯਾਨ ਸੂਬੇ ਦੇ ਸ਼ੈਂਗਹੈਂਗ ਵਿੱਚ ਤਾਂ ਪੂਰਾ ਸ਼ਹਿਰ ਬਦਬੂ ਨਾਲ ਪਰੇਸ਼ਾਨ ਹੋ ਗਿਆ ਜਦੋਂ ਸ਼ਹਿਰ ਦਾ ਸੀਵਰੇਜ ਸਿਸਟਮ ਲੀਕ ਕਰ ਗਿਆ| ਇਕ ਜਗ੍ਹਾ ਤੇ ਸ਼ਹਿਰ ਦਾ ਪੂਰਾ ਸੀਵਰੇਜ ਬਾਹਰ ਜਮਾਂ ਹੋ ਗਿਆ|ਚੀਨ ਦੇ ਅਨਹੁਈ ਸੂਬੇ ਦੇ ਹੇਫੇਈ ਵਿਚ ਸਥਿਤ ਛਾ ਓਹੁ ਝੀਲ ਦੇ ਪਾਣੀ ਵਿਚ ਇੰਨੀ ਜ਼ਿਆਦਾ ਮਾਤਰਾ ਵਿੱਚ ਕਾਈ ਜਾਂ ਐਲਗੀ ਜਮਾਂ ਹੋ ਗਈ ਕਿ ਹੁਣ ਇੱਥੋਂ ਮਛੇਰਿਆਂ ਨੂੰ ਮੱਛੀਆਂ ਮਿਲਣੀਆਂ ਬੰਦ ਹੋ ਗਈਆਂ ਹਨ|ਝੇਜਿਯਾਂਗ ਸੂਬੇ ਦੇ ਜਿਯਾਸਿੰਗ ਵਿਚ ਵੱਗਦੀ ਇਸ ਨਦੀ ਦਾ ਪਾਣੀ ਉਦਯੋਗਿਕ ਪ੍ਰਦੂਸ਼ਣ ਦੇ ਕਾਰਨ ਪੀਲਾ ਪੈ ਚੁੱਕਾ ਹੈ| ਇਸ ਵਿਚੋਂ ਹੁਣ ਗੰਦੀ ਬਦਬੂ ਆਉਂਦੀ ਰਹਿੰਦੀ ਹੈ|ਚੀਨ ਦੇ ਲਿਯਾਓਨਿੰਗ ਸੂਬੇ ਵਿਚ ਸਥਿਤ ਦਾਲਿਯਾਨ ਬੰਦਰਗਾਹ ਵੀ ਪ੍ਰਦੂਸ਼ਣ ਦਾ ਕੇਂਦਰ ਬਣ ਚੁੱਕਾ ਹੈ| ਇਸ ਬੰਦਰਗਾਹ ਤੇ ਰੋਜ਼ਾਨਾ ਦਰਜਨਾਂ ਜਹਾਜ਼ ਆਉਂਦੇ ਹਨ ਪਰ ਉਹਨਾਂ ਕਾਰਨ ਹੋਣ ਵਾਲੇ ਪ੍ਰਦੂਸ਼ਣ ਦੀ ਹਾਲਤ ਅਜਿਹੀ ਹੈ ਕਿ ਰੋਜ਼ਾਨਾ ਤੇਲ ਸਾਫ ਕਰਨਾ ਪੈਂਦਾ ਹੈ|ਚੀਨ ਦੀ ਕੰਧ ਨੇੜੇ ਬਣੀ ਪਾਈਪਲਾਈਨ ਦੇ ਆਲੇ-ਦੁਆਲੇ ਇੰਨੀ ਗੰਦਗੀ ਹੈ ਕਿ ਇੱਥੋਂ ਦੀ ਨਦੀ ਗੁਲਾਬੀ ਹੋ ਚੁੱਕੀ ਹੈ| ਇਸੇ ਗੰਦਗੀ ਵਿਚੋਂ ਰੋਜ਼ਾਨਾ ਕੁਝ ਲੋਕ ਪਲਾਸਟਿਕ ਚੁਣ ਕੇ ਲਿਜਾਂਦੇ ਹਨ ਤਾਂ ਜੋ ਉਹਨਾਂ ਦਾ ਗੁਜਾਰਾ ਹੋ ਸਕੇ|ਯੁੰਨਾਨ ਸੂਬੇ ਦੀ ਫੀਆਨ ਕਾਊਂਟੀ ਵਿਚ ਲੋਕਾਂ ਲਈ ਪੀਣ ਵਾਲੇ ਪਾਣੀ ਦੀ ਸਮੱਸਿਆ ਹੈ| ਪ੍ਰਦੂਸ਼ਣ ਕਾਰਨ ਪੀਣ ਯੋਗ ਪਾਣੀ ਨਾ ਦੇ ਬਰਾਬਰ ਹੈ| ਅਜਿਹੀ ਹਾਲਤ ਵਿੱਚ ਗਰੀਬ ਬੱਚੇ ਇਹ ਗੰਦਾ ਪਾਣੀ ਪੀਣ ਲਈ ਮਜਬੂਰ ਹਨ|ਹੇਨਾਨ ਸੂਬੇ ਦੀ ਜਿਯਾਨ ਨਦੀ ਨੂੰ ਲਾਲ ਖੂਨੀ ਨਦੀ ਵੀ ਕਹਿੰਦੇ ਹਨ ਕਿਉਂਕਿ ਇਸ ਵਿਚ ਆਤਿਸ਼ਬਾਜ਼ੀ ਅਤੇ ਪਟਾਕਿਆਂ ਦੇ ਰੈਪਰ ਅਤੇ ਬਾਰੂਦ ਮਿਲਿਆ ਹੋਇਆ ਹੈ| ਹਰੇਕ ਸਾਲ ਇਸ ਨਦੀ ਦਾ ਪਾਣੀ ਹੋਰ ਗਾੜ੍ਹਾ ਲਾਲ ਹੁੰਦਾ ਜਾ ਰਿਹਾ ਹੈ|ਸ਼ਾਂਗਡੋਂਗ ਦੇ ਜਲਸਰੋਤ ਵਿਚ ਕਾਈ ਜਾਂ ਐਲਗੀ ਇਸ ਤਰ੍ਹਾਂ ਨਾਲ ਜੰਮ ਗਈ ਹੈ ਕਿ ਪੂਰਾ ਸ਼ਹਿਰ ਇਸ ਦੀ ਬਦਬੂ ਨਾਲ ਪਰੇਸ਼ਾਨ ਰਹਿੰਦਾ ਹੈ ਪਰ ਕੁਝ ਬੱਚੇ ਇਸੇ ਵਿਚ ਡੁਬਕੀ ਲਗਾ ਕੇ ਮੱਛੀਆਂ ਫੜਦੇ ਹਨ ਤਾਂ ਜੋ ਕੁਝ ਕਮਾਈ ਕੀਤੀ ਜਾ ਸਕੇ|ਸਿਚੁਆਨ ਸੂਬੇ ਵਿੱਚ ਵਹਿਣ ਵਾਲੀ ਯਾਂਗਜੀ ਨਦੀ ਵਿਚ ਇੰਨਾ ਪ੍ਰਦੂਸ਼ਣ ਹੈ ਕਿ ਕਈ ਸਾਲਾਂ ਵਿਚ ਹਰ ਰੋਜ਼ ਇਸ ਦੀ ਸਫਾਈ ਚੱਲ ਰਹੀ ਹੈ ਪਰ ਇਹ ਸਾਫ ਨਹੀਂ ਹੋ ਰਹੀ|ਪਿੰਗਬਾ ਵਿਚ ਪ੍ਰਦੂਸ਼ਣ ਭਰਪੂਰ ਜਲਸਰੋਤ ਵਿਚ ਬੱਚੇ ਉਂਝ ਹੀ ਨਹਾਉਂਦੇ ਅਤੇ ਤੈਰਦੇ ਹਨ| ਚੀਨ ਦੀ ਸਰਕਾਰ ਦਾ ਇਸ ਦੀ ਸਫਾਈ ਵੱਲ ਕੋਈ ਧਿਆਨ ਨਹੀਂ ਹੈ|






