June 16, 2026
#ਭਾਰਤ

ਅਗੇਲ ਮਾਲੀ ਵਰੇ ਵਿਚ ਸ਼ਹਿਰੀ ਤੇ ਪੇਂਡੂ ਵਿਕਾਸ ਲਈ 80 ਕਰੋੜ ਰੁਪਏ ਦੀ ਰਕਮ ਮਿਲੇਗੀ – ਮੁੱਖ ਮੰਤਰੀ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ਬਿਨਾਂ ਭੇਦਭਾਅ ਤੇ ਬਰਾਬਰ ਵਿਕਾਸ ਦੀ ਨੀਤੀ ‘ਤੇ ਚਲਦੇ ਹੋਏ ਇਕ ਹੋਰ ਵੱਡੀ ਪਹਿਲ ਕਰਦੇ ਹੋਏ ਅਗਲੇ ਮਾਲੀ ਵਰੇ ਵਿਚ ਰਾਜ ਸਰਕਾਰ ਅਜਿਹੀ ਵਿਵਸਥਾ ਕਰਨ ਜਾ ਰਹੀ ਹੈ, ਜਿਸ ਦੇ ਤਹਿਤ ਸੂਬੇ ਦੀ ਹਰੇਕ ਵਿਧਾਨ ਸਭਾ ਖੇਤਰ ਨੂੰ ਇਕ ਸਾਲ ਦੌਰਾਨ ਸ਼ਹਿਰੀ ਤੇ ਪੇਂਡੂ ਵਿਕਾਸ ਲਈ 80 ਕਰੋੜ ਰੁਪਏ ਦੀ ਰਕਮ ਮਿਲੇਗੀ|ਮੱਖ ਮੰਤਰੀ ਨੇ ਇਹ ਗੱਲ ਅੱਜ ਜਿਲਾ ਪਲਵਲ ਦੇ ਹਥੀਨ ਵਿਚ ਹਰਿਆਣਾ ਪ੍ਰਗਤੀ ਰੈਲੀ ਨੂੰ ਸੰਬੋਧਤ ਕਰਦੇ ਹੋਈ ਕਹੀ|ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਨਵੇਂ ਮਾਲੀ ਵਰੇ ਵਿਚ ਪਹਿਲੀ ਵਾਰ ਸਾਲ ਭਰ ਦੀ ਸ਼ਹਿਰੀ ਤੇ ਪੇਂਡੂ ਵਿਕਾਸ ਦੀ ਗ੍ਰਾਂਟ ਨੂੰ ਫਿਕਸ ਕਰਨ ਦੀ ਯੋਜਨਾਂ ਬਣਾਈ ਜਾ ਰਹੀ ਹੈ, ਜਿਸ ਦੇ ਤਹਿਤ ਅਪੈਲ ਤੋਂ ਮਾਰਚ ਤਕ ਦੇ ਮਾਲੀ ਵਰੇ ਵਿਚ ਹਰ ਮਹੀਨੇ ਬਜਟ ਐਲਾਟ ਹੋਵੇਗਾ| ਇਸ ਕੜੀ ਵਿਚ ਜਿਲਾ ਪਲਵਲ ਦੇ ਤਿੰਨਾਂ ਵਿਧਾਨ ਸਭਾ ਖੇਤਰਾਂ ਨੂੰ ਅਗਲੇ ਮਾਲੀ ਵਰੇ ਲਈ ਕੁਲ 240 ਕਰੋੜ ਰੁਪਏ ਮਿਲਣਗੇ|ਪ੍ਰਗਤੀ ਰੈਲੀ ਵਿਚ ਜਨਤਾ ਨਾਲ ਸਿੱਧੀ ਗਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਆਮ ਜਨਤ ਨਾਲ ਹੀ ਹਰ ਵਰਗ ਦੇ ਸੁਝਾਵਾਂ ਦੇ ਆਂਧਾਰ ‘ਤੇ ਅਗਲਾ ਬਜਟ ਪੇਸ਼ ਕਰੇਗੀ| ਉਨਾਂ ਦਸਿਆ ਕਿ ਸਾਂਸਦ ਤੋਂ ਲੈ ਕੇ ਵਿਧਾਹਿਕ, ਉਦਮੀ, ਕਿਸਾਨਾਂ, ਮਹਿਲਾਵਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸਾਂਝੇ ਵਿਚਾਰ ਲੈਣ ਨਾਲ ਹੀ ਬਜਟ ਦੀ ਰੂਪ-ਰੇਖਾ ਤਿਆਰ ਕੀਤੀ ਹੈ| ਉਨਾਂ ਦਸਿਆ ਕਿ ਆਮ ਸਹੂਲਤ ਦੇ ਆਧਾਰ ‘ਤੇ ਹੁਣ ਅਗਲੇ ਬਜਟ ਦੇ ਪੇਸ਼ ਹੋਣ ਨਾਲ ਪੇਂਡੂ ਤੇ ਸ਼ਹਿਰ ਖੇਤਰ ਦੇ ਵਿਕਾਸ ਲਈ ਵਿਸ਼ੇਸ਼ ਤੌਰ ‘ਤੇ ਗ੍ਰਾਂਟ ਫਿਕਸ ਕਰ ਦਿੱਤੀ ਜਾਵੇਗੀ| ਇਸ ਦੇ ਤਹਿਤ ਪਿੰਡ ਪੰਚਾਇਤ, ਜਿਲਾ ਪਰਿਸ਼ਦ, ਨਗਰ ਪਰਿਸ਼ਦ ਤੇ ਨਗਰ ਪਾਲਿਕਾ ਦੇ ਤਹਿਤ ਹੋਣ ਵਾਲੇ ਵਿਕਾਸ ਕੰਮਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾਵੇਗਾ| ਇੰਨਾਂ ਵਿਕਾਸ ਕੰਮਾਂ ਨੂੰ ਕਰਵਾਉਣ ਲਈ ਸਮਾਂ ਅਨੁਸਾਰ ਰਕਮ ਸਬੰਧਤ ਮਦ ਲਈ ਖਰਚ ਕੀਤੀ ਜਾ ਸਕੇਗੀ|ਉਨਾਂ ਕਿਹਾ ਕਿ ਸਾਬਕਾ ਸਰਕਾਰਾਂ ਦੇ ਸਮੇਂ ਵਿਚ ਜੋ ਅਣਦੇਖੀ ਪਲਵਲ ਨਾਲ ਹੋਈ ਹੈ, ਉਹ ਉਨਾਂ ਦੇ ਸਮੇਂ ਵਿਚ ਨਹੀਂ ਹੋਣ ਦਿੱਤੀ ਜਾ ਰਹੀ| ਉਨਾਂ ਦਸਿਆ ਕਿ ਪਿਛਲੇ ਪੰਜ ਸਾਲ ਦੇ ਸਮੇਂ ਜਿਲਾ ਪਲਪਲ ਦੀ ਤਿੰਨਾਂ ਵਿਧਾਨ ਸਭਾ ਖੇਤਰਾਂ ਵਿਚ ਹੁਣ ਤਕ ਕਰੀਬ 1100 ਕਰੋੜ ਰੁਪਏ ਵਿਕਾਸ ਕੰਮਾਂ ‘ਤੇ ਖਰਚ ਹੋ ਚੁੱਕੇ ਹਨ| ਅਜਿਹੇ ਵਿਚ ਵਿਕਾਸ ਦਾ ਇਹ ਕ੍ਰਮ ਲਗਾਤਾਰ ਜਾਰੀ ਰੱਖਦੇ ਹੋਏ ਉਹ ਜਿਲਾ ਪਲਵਲ ਦੇ ਵਿਕਾਸ ਵਿਚ ਕੋਈ ਕਮੀ ਨਹੀਂ ਆਉਣ ਦੇਵੇਗੀ| ਮੁੱਖ ਮੰਤਰੀ ਨੇ ਕਿਹਾ ਕਿ ਸਾਬਕਾ ਸਰਕਾਰਾਂ ਨੇ ਸਿਰਫ ਨਿੱਜੀ ਹਿੱਤਾਂ ਨੂੰ ਸੱਭ ਤੋਂ ਉੱਚਾ ਰੱਖਿਆ, ਜਦੋਂ ਕਿ ਸਾਡੀ ਸਰਕਾਰ ਨੇ ਸੇਵਕ ਦੀ ਭੂਮਿਕਾ ਨਿਭਾਉਦੇ ਹੋਏ ਵਿਵਸਥਾ ਬਦਲ ਲਿਆ ਕੇ ਵਿਕਾਸ ਵੱਲ ਸਖਤ ਕਦਮ ਵੱਧਾਏ ਹਨ|ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਦੂਜੀ ਪਾਰੀ ਦੇ 100 ਦਿਨ ਵਿਚ ਸਰਕਾਰ ਵੱਲੋਂ ਜਨਤਾ ਸੇਵਾ ਨੂੰ ਸਪਰਪਿਤ ਫੈਸਲੇ ਕੀਤੇ ਗਏ ਹਨ| ਸਰਕਾਰ ਵੱਲੋਂ ਤਾਲਾਬ ਅਥਾਰਿਟੀ ਗਠਤ ਕੀਤੀ ਗਈ ਹੈ ਅਤੇ ਇਸ ਦੇ ਤਹਿਤ ਜਲ ਸਰੰਖਣ ਦੀ ਦਿਸ਼ਾ ਵਿਚ ਅੱਗੇ ਵੱਧਦੇ ਹੋਏ ਸੂਬੇ ਦੇ ਸਾਰੇ ਤਾਲਾਬਾਂ ਨੂੰ ਸਾਫ ਤੇ ਸੁੰਦਰ ਬਣਾਉਣ ਦਾ ਕੰਮ ਕੀਤਾ ਜਾਵੇਗਾ| ਉਨਾਂ ਦਸਿਆ ਕਿ ਸੂਬੇ ਦੀ ਸਬਜੀ ਮੰਡੀਆਂ ਤੇ ਖੰਡ ਮਿਲ ਵਿਚ ਕਿਸਾਨਾਂ ਦੀ ਸਹੂਲਤ ਲਈ 10 ਰੁਪਏ ਪ੍ਰਤੀ ਥਾਲੀ ਦੀ ਦਰ ਨਾਲ ਭੋਜਨ ਮਹੁੱਇਆ ਕਰਵਾਉਣ ਲਈ ਹੁਣ ਤਕ 25 ਕੈਂਟਿਨ ਸ਼ੁਰੂ} ਕੀਤੀ ਗਈ ਹੈ ਅਤੇ ਬਾਕੀ ਜਿਲਿਆਂ ਵਿਚ ਵੀ ਜਲਦ ਅਜਿਹੀ ਕੈਂਟਿੰਗ ਖੋਲੀ ਜਾਵੇਗੀ|
ਉਨਾਂ ਕਿਹਾ ਕਿ ਸੂਬੇ ਦੇ ਪੇਂਡੂ ਖੇਤਰ ਦੇ ਵਿਕਾਸ ਵਿਚ ਕਦਮ ਵੱਧਾਉਣ ਹੋਏ ਸੂਬੇ ਦੇ ਸਾਰੇ ਪਿੰਡਾਂ ਨੂੰ ਲਾਲ ਡੋਰਾ ਮੁਕਤ ਕੀਤਾ ਜਾਵੇਗਾ ਅਤੇ ਉਸ ਪਿੰਡ ਦੇ ਹਰ ਘਰ ਦਾ ਪੂਰਾ ਮਾਲੀਆ ਰਿਕਾਰਡ ਵੀ ਹੋਵੇਗਾ| ਫਲ ਤੇ ਸਬਜੀਆਂ ਦਾ ਉਤਪਾਦਨ ਕਰਨ ਵਾਲੇ ਕਿਸਾਨਾਂ ਨੂੰ ਭਾਵਾਂਤਰ ਭਰਪਾਈ ਯੋਜਨਾ ਦਾ ਲਾਭ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ| ਉਨਾਂ ਕਿਹਾ ਕਿ ਸਾਲ 2022 ਤਕ ਹਰਿਆਣਾ ਦੇ ਹਰੇਕ ਘਰ ਵਿਚ ਨਲ ਨਾਲ ਜਲ ਪਹੁੰਹਾਉਣ ਦਾ ਟੀਚੇ ਨਾਲ ਸਰਕਾਰ ਅੱਗੇ ਵੱਧ ਰਹੀ ਹੈ| ਮੁੱਖ ਮੰਤਰੀ ਪਰਿਵਾਰ ਸਮਰਿਧੀ ਯੋਜਨਾ ਦੇ ਤਹਿਤ ਪਾਤਰ ਪਰਿਵਾਰਾਂ ਦਾ ਰਜਿਸਟਰੇਸ਼ਨ ਕਰਦੇ ਹੋਏ ਉਨਾਂ ਨੂੰ ਸਮਾਜਿਕ ਸੁਰੱਖਿਆ ਯੋਜਨਾ ਨਾਲ ਲਾਭਵੰਦ ਕੀਤਾ ਜਾਵੇਗਾ|ਹਰਿਆਣਾ ਪ੍ਰਗਤੀ ਰੈਲੀ ਵਿਚ ਕੇਂਦਰੀ ਰਾਜ ਮੰਤਰੀ ਕ੍ਰਿਸ਼ਣ ਪਾਲ ਗੁਜਰ ਨੇ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਇਆ ਕਿ ਪਿਛਲੀ ਪੰਜ ਸਾਲਾਂ ਵਿਚ ਇਸ ਜਿਲਾ ਵਿਚ ਨਹਿਰਾਂ ਨੂੰ ਪੱਕਾ ਕਰਨ ਦਾ ਕੰਮ ਹੋਇਆ ਹੈ| ਇੰਨਾਂ ਹੀ ਨਹੀਂ ਹਰੇਕ ਵਰਗ ਦੀ ਭਲਾਈ ਲਈ ਸਰਕਾਰ ਨੇ ਭਲਾਈ ਯੋਜਨਾਵਾਂ ਨਾਲ ਇਸ ਜਿਲਾ ਦੀ ਜਨਤਾ ਨੂੰ ਲਾਭਵੰਦ ਕੀਤਾ ਹੈ|ਇਸ ਮੌਕੇ ‘ਤੇ ਹਰਿਆਣਾ ਦੇ ਟਰਾਂਸਪੋਰਟ ਮੰਤਰੀ ਮੂਲ ਚੰਦ ਸ਼ਰਮਾ, ਸਹਿਕਾਰਤਾ ਮੰਤਰੀ ਡਾ. ਬਨਵਾਰੀ ਲਾਲ ਅਤੇ ਜਿਲਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਹਾਜਿਰ ਸਨ|