ਵੇਲਿੰਗਟਨ ਟੈਸਟ ਵਿੱਚ ਨਿਊਜ਼ੀਲੈਂਡ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ
ਵੇਲਿੰਗਟਨ – ਨਿਊਜ਼ੀਲੈਂਡ ਨੇ ਭਾਰਤ ਨੂੰ ਪਹਿਲਾ ਟੈਸਟ ਮੈਚ ਵਿੱਚ ਅੱਜ ਇੱਥੇ ਚੌਥੇ ਦਿਨ ਹੀ ਦਸ ਵਿਕਟਾਂ ਨਾਲ ਕਰਾਰੀ ਹਾਰ ਦੇ ਕੇ ਦੋ ਮੈਚਾਂ ਦੀ ਸੀਰੀਜ਼ ਵਿੱਚ 1-0 ਨਾਲ ਬੜ੍ਹਤ ਬਣਾਈ| ਨਿਊਜ਼ੀਲੈਂਡ ਦੇ ਸਾਹਮਣੇ ਜਿੱਤ ਲਈ 9 ਦੌੜਾਂ ਦਾ ਟੀਚਾ ਸੀ ਜੋ ਉਸ ਨੇ 1.4 ਓਵਰਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ ਹਾਸਲ ਕਰ ਲਿਆ| ਭਾਰਤ ਨੇ ਮੈਚ ਦੇ ਚੌਥੇ ਦਿਨ ਆਪਣੀ ਦੂਜੀ ਪਾਰੀ ਚਾਰ ਵਿਕਟਾਂ ਤੇ 144 ਦੌੜਾਂ ਤੋਂ ਅੱਗੇ ਵਧਾਈ ਪਰ ਉਸਦੀ ਪੂਰੀ ਟੀਮ 191 ਦੌੜਾਂ ਤੇ ਆਊਟ ਹੋ ਗਈ| ਭਾਰਤ ਨੇ ਆਪਣੀ ਪਹਿਲੀ ਪਾਰੀ ਵਿੱਚ 165 ਦੌੜਾਂ ਬਣਾਈਆਂ ਸਨ ਜਿਸ ਦੇ ਜਵਾਬ ਵਿੱਚ ਨਿਊਜ਼ੀਲੈਂਡ ਨੇ 348 ਦੌੜਾਂ ਬਣਾ ਕੇ 183 ਦੌੜਾਂ ਦੀ ਬੜ੍ਹਤ ਹਾਸਲ ਕੀਤੀ ਸੀ| ਨਿਊਜ਼ੀਲੈਂਡ ਕੋਲੋਂ ਮਿਲੀ 183 ਦੌੜਾਂ ਬੜ੍ਹਤ ਤੋਂ ਬਾਅਦ ਟੀਮ ਇੰਡੀਆ ਨੇ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਕੀਤੀ| ਦੂਜੀ ਪਾਰੀ ਵਿੱਚ ਵੀ ਟੀਮ ਇੰਡੀਆ ਦੀ ਖਰਾਬ ਸ਼ੁਰੂਆਤ ਰਹੀ ਅਤੇ ਇਕ ਵਾਰ ਫਿਰ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ ਸਸਤੇ ਵਿੱਚ ਹੀ ਪਵੇਲੀਅਨ ਪਰਤ ਗਿਆ| ਦੂਜੀ ਪਾਰੀ ਵਿੱਚ ਸ਼ਾਹ ਨੇ 30 ਗੇਂਦਾਂ ਵਿੱਚ ਸਿਰਫ 14 ਦੌੜਾਂ ਬਣਾਇਆ ਅਤੇ ਬੋਲਟ ਦਾ ਸ਼ਿਕਾਰ ਬਣ ਗਿਆ| ਪ੍ਰਿਥਵੀ ਦੇ ਆਊਟ ਹੋਣ ਮਗਰੋਂ ਸਲਾਮੀ ਬੱਲੇਬਾਜ਼ ਮਯੰਕ ਅਤੇ ਪੁਜਾਰਾ ਨੇ ਸੰਭਲ ਕੇ ਖੇਡਦੇ ਹੋਏ ਪਾਰੀ ਨੂੰ ਅੱਗੇ ਵਧਾਇਆ| ਦੂਜੀ ਵਿਕਟ ਲਈ ਇਕ ਚੰਗੀ ਅਰਧ ਸੈਂਕੜੇ ਵਾਲੀ ਸਾਂਝੇਦਾਰੀ ਤੋਂ ਬਾਅਦ ਪੁਜਾਰਾ ਬੋਲਟ ਦੀ ਗੇਂਦ ਵਿੱਤੇ ਆਊਟ ਹੋ ਗਿਆ| ਪੁਜਾਰਾ ਨੇ ਦੂਜੀ ਪਾਰੀ ਵਿੱਚ 81 ਗੇਂਦਾਂ ਖੇਡੀਆਂ ਅਤੇ ਸਿਰਫ 11 ਦੌੜਾਂ ਹੀ ਬਣਾ ਸਕਿਆ| ਦੂਜੇ ਪਾਸੇ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਸਲਾਮੀ ਬੱਲੇਬਾਜ਼ ਮਯੰਕ ਨੂੰ ਸਾਊਥੀ ਨੇ ਆਊਟ ਕਰ ਭਾਰਤ ਨੂੰ ਵੱਡਾ ਝਟਕਾ ਦਿੱਤਾ| ਮਯੰਕ ਨੇ ਦੂਜੀ ਭਾਰਤੀ ਦੀ ਦੂਜੀ ਪਾਰੀ ਵਿੱਚ 99 ਗੇਂਦਾਂ ਵਿੱਚ 58 ਦੌੜਾਂ ਬਣਾਈਆਂ| ਇਸ ਤੋਂ ਬਾਅਦ ਕਪਤਾਨ ਕੋਹਲੀ ਵੀ ਇਕ ਵਾਰ ਫਿਰ ਆਪਣੇ ਖਰਾਬ ਪ੍ਰਦਰਸ਼ਨ ਕਾਰਨ ਸਭ ਨੂੰ ਨਰਾਜ਼ ਕੀਤਾ| ਕੋਹਲੀ ਦੂਜੀ ਪਾਰੀ ਵਿੱਚ ਵੀ ਕੁਝ ਖਾਸ ਕਮਾਲ ਨਾ ਦਿੱਖਾ ਸਕਿਆ ਅਤੇ 43 ਗੇਂਦਾਂ ਤੇ 19 ਦੌੜਾਂ ਬਣਾ ਕੇ ਬੋਲਟ ਦੀ ਗੇਂਦ ਤੇ ਕੈਚ ਆਊਟ ਹੋ ਗਏ|






