August 20, 2026
#ਦੇਸ਼ ਦੁਨੀਆਂ

ਭਾਰਤ ਦੌਰਾ ਬਹੁਤ ਸਫ਼ਲ ਰਿਹਾ ਟਰੰਪ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ‘ਭਾਰਤ ਮਹਾਨ ਮੁਲਕ ਹੈ’ ਅਤੇ ਉਸ ਦਾ ਭਾਰਤ ਫੌਰਾ ‘ਬਹੁਤ ਸਫ਼ਲ’ ਰਿਹਾ। ਉਹ 24 ਤੇ 25 ਫਰਵਰੀ ਨੂੰ ਦੋ ਦਿਨਾਂ ਦੌਰੇ ’ਤੇ ਭਾਰਤ ਆਏ ਸਨ। ਉਨ੍ਹਾਂ ਦੇ ਨਾਲ ਪ੍ਰਥਮ ਮਹਿਲਾ ਮੇਲਾਨੀਆ ਤੇ ਉੱਚ ਪੱਧਰੀ ਵਫ਼ਦ ਵੀ ਸੀ, ਜਿਸ ਵਿੱਚ ਸੀਨੀਅਰ ਅਮਰੀਕੀ ਪ੍ਰਸ਼ਾਸਨਿਕ ਅਧਿਕਾਰੀ ਅਤੇ ਕੌਮੀ ਸੁਰੱਖਿਆ ਸਲਾਹਕਾਰ ਰੌਬਰਟ ਓ ਬ੍ਰਾਇਨ ਵੀ ਸ਼ਾਮਲ ਸਨ। ਵਾਸ਼ਿੰਗਟਨ ਪਰਤਣ ਤੋਂ ਪਹਿਲਾਂ ਉਹ ਅਹਿਮਦਾਬਾਦ, ਆਗਰਾ ਅਤੇ ਦਿੱਲੀ ਵੀ ਗਏ। ਭਾਰਤ ਦੇ 36 ਘੰਟਿਆਂ ਦੇ ਦੌਰੇ ਉਪਰੰਤ ਵਾਸ਼ਿੰਗਟਨ ਪਹੁੰਚੇ ਟਰੰਪ ਨੇ ਟਵੀਟ ਕੀਤਾ ਕਿ ਉਨ੍ਹਾਂ ਦਾ ਭਾਰਤ ਦਾ ਦੌਰਾ ਬਹੁਤ ਸਫ਼ਲ ਰਿਹਾ।