ਪ੍ਰਸ਼ਾਂਤ ਕਿਸ਼ੋਰ ਦੇ ਖਿਲਾਫ ਪਟਨਾ ਵਿੱਚ ਐਫ. ਆਈ. ਆਰ. ਦਰਜ
ਪਟਨਾ – ਜੇ.ਡੀ.ਯੂ ਦੇ ਸਾਬਕਾ ਰਾਸ਼ਟਰੀ ਉਪ ਪ੍ਰਧਾਨ ਅਤੇ ਰਾਜਨੀਤਿਕ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਇਕ ਵਾਰ ਫਿਰ ਵਿਵਾਦਾਂ ਵਿੱਚ ਫਸਦੇ ਨਜ਼ਰ ਆ ਰਹੇ ਹਨ| ਪ੍ਰਾਪਤ ਜਾਣਕਾਰੀ ਅਨੁਸਾਰ ਜੇ.ਡੀ.ਯੂ ਵਿੱਚ ਬਰਖਾਸਤ ਪ੍ਰਸ਼ਾਂਤ ਕਿਸ਼ੋਰ ਵਿਰੁੱਧ ਪਟਨਾ ਵਿੱਚ ਐਫ.ਆਈ.ਆਰ ਦਰਜ ਕਰਵਾਈ ਗਈ ਹੈ| ਪੂਰਬੀ ਚੰਪਾਰਣ ਜ਼ਿਲੇ ਦੇ ਰਹਿਣ ਵਾਲੇ ਇਕ ਇੰਜੀਨੀਅਰ ਨੇ ਪ੍ਰਸ਼ਾਤ ਕਿਸ਼ੋਰ ਤੇ ਉਨ੍ਹਾਂਦੀ ਮੁਹਿੰਮ ‘ਬਿਹਾਰ ਕੀ ਬਾਤ’ ਦੀ ਚੋਰੀ ਦਾ ਦੋਸ਼ ਲਾਇਆ ਹੈ| ਇਸ ਸਬੰਧ ਵਿੱਚ ਪੁਲੀਸ ਨੇ ਧਾਰਾ 420 ਤਹਿਤ ਇਕ ਮੁਕੱਦਮਾ ਦਰਜ ਕੀਤਾ ਗਿਆ ਹੈ| ਪਟਨਾ ਪੁਲੀਸ ਨੂੰ ਦਿੱਤੀ ਗਈ ਐਫ.ਆਈ.ਆਰ ਵਿੱਚ ਪ੍ਰਸ਼ਾਂਤ ਕਿਸ਼ੋਰ ਤੋਂ ਇਲਾਵਾ ਇਕ ਹੋਰ ਨੌਜਵਾਨ ਦਾ ਨਾਂ ਵੀ ਸ਼ਾਮਲ ਹੈ, ਜਿਸ ਤੇ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਇਹ ਕੰਟੇਂਟ ਪ੍ਰਸ਼ਾਂਤ ਕਿਸ਼ੋਰ ਦੇ ਹਵਾਲੇ ਕੀਤਾ ਫਿਲਹਾਲ ਪਟਨਾ ਪੁਲੀਸ ਮਾਮਲੇ ਦੀ ਜਾਂਚ ਵਿੱਚ ਜੁੱਟੀ ਹੈ|ਜਿਕਰਯੋਗ ਹੈ ਕਿ ਪਿਛਲੇ ਦਿਨੀਂ ਪ੍ਰਸ਼ਾਂਤ ਕਿਸ਼ੋਰ ਨੇ ਪੂਰੇ ਬਿਹਾਰ ਵਿੱਚ ਇਕ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ| ਪ੍ਰਸ਼ਾਂਤ ਨੇ ਕਿਹਾ ਸੀ ਕਿ 20 ਫਰਵਰੀ ਤੋਂ ਮੈਂ ਇਕ ਨਵਾਂ ਪ੍ਰੋਗਰਾਮ ‘ਬਾਤ ਬਿਹਾਰ ਕੀ’ ਸ਼ੁਰੂ ਕਰਨ ਜਾ ਰਿਹਾ ਹਾਂ| ਮੈਂ ਕਿਸੇ ਗਠਜੋੜ ਜਾਂ ਕਿਸੇ ਰਾਜਨੀਤਿਕ ਪਾਰਟੀ ਨਾਲ ਨਹੀਂ ਜੁੜਨ ਜਾ ਰਿਹਾ ਹਾਂ, ਮੈਂ ਸਿਰਫ ਲੋਕਾਂ ਨੂੰ ਜੋੜਨਾ ਚਾਹੁੰਦਾ ਹਾਂ, ਜੋ ਬਿਹਾਰ ਨੂੰ ਪ੍ਰਮੁੱਖ ਸੂਬਿਆਂ ਦੀ ਦੌੜ ਵਿੱਚ ਸ਼ਾਮਿਲ ਕਰਨਾ ਚਾਹੁੰਦਾ ਹਾਂ|






