ਆਰੀਅਨਜ਼ ਗਰੁੱਪ ਵਿਖੇ 13ਵੀ ਐਥਲੈਟਿਕ ਮੀਟ ਦਾ ਆਯੋਜਨ
ਮੋਹਾਲੀ – ਆਰੀਅਨਜ਼ ਗਰੁੱਪ ਆਫ ਕਾਲਜਿਜ਼, ਰਾਜਪੁਰਾ, ਨੇੜੇ ਚੰਡੀਗੜ ਨੇ ਆਪਣੇ ਕੈਪਸ ਵਿੱਚ 13ਵੀ ਐਥਲੈਟਿਕ ਮੀਟ ਦਾ ਆਯੋਜਨ ਕੀਤਾ। ਇਸ ਮੋਕੇ ਤੇ ਇੰਜਨੀਅਰਿੰਗ, ਲਾਅ, ਮੈਨੇਜ਼ਮੈਟ, ਨਰਸਿੰਗ, ਫਾਰਮੇਸੀ, ਐਗਰੀਕਲਚਰ, ਬੀ.ਐੱਡ ਆਦਿ ਦੇ ਵਿਦਿਆਰਥੀਆਂ ਨੇ ਵੱਖ-ਵੱਖ ਇਨਡੋਰ ਅਤੇ ਆਊਟਡੋਰ ਖੇਡਾਂ ਵਿੱਚ ਹਿੱਸਾ ਲਿਆ।ਪੂਰੇ ਪ੍ਰੋਗਰਾਮ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੀ- ਇਨਡੋਰ ਗੇਮਜ਼, ਆਊਟਡੋਰ ਗੇਮਜ਼ ਅਤੇ ਫਨ ਗੇਮਜ਼। ਆਊਟਡੋਰ ਗੇਮਜ਼ ਵਿੱਚ 100 ਮੀਟਰ ਅਤੇ 200 ਮੀਟਰ ਦੌੜ, ਵਾਲੀਬਾਲ, ਕਬੱਡੀ, ਖੋ-ਖੋ, ਲੌਗ ਜੰਪ, ਹਾਈ ਜੰਪ, ਜੈਵਲਿਨ ਥਰੋ, ਡਿਸਕ ਥਰੋ ਆਦਿ ਸ਼ਾਮਿਲ ਸਨ। ਇਨਡੋਰ ਗੇਮਜ਼ ਵਿੱਚ ਚੈਸ, ਕੈਰਮ ਬੋਰਡ ਅਤੇ ਬੈਡਮਿੰਟਨ ਸ਼ਾਮਿਲ ਸਨ। ਫਨ ਗੇਮਜ਼ ਵਿੱਚ 3 ਲੈਗਡ ਰੇਸ, ਟੱਗ ਆਫ ਵਾਰ, ਸੈਕ ਰੇਸ, ਈਟਿੰਗ ਨੂਡਲਸ, ਫਾਇੰਡਿੰਗ ਬਾਲਸ ਇਨ ਮੱਡ, ਪੌਟੇਟੋ ਰੇਸ ਅਤੇ ਫਨ ਕ੍ਰਿਕੇਟ ਆਦਿ ਸ਼ਾਮਿਲ ਸਨ।ਆਰੀਅਨਜ਼ ਗਰੁੱਪ ਦੇ ਡਾਇਰੇਕਟਰ, ਬੀ.ਐਸ.ਸਿੱਧੂ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਸਰੀਰਿਕ ਅਤੇ ਮਾਨਸਿਕ ਤੰਦਰੁਸਤੀ ਲਈ ਖੇਡ ਗਤੀਵਿਧੀਆਂ ਤੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਅਕਾਦਮਿਕ ਅਤੇ ਖੇਡ ਗਤੀਵਿਧੀਆਂ ਵਿੱਚ ਸੰਤੁਲਨ ਬਣਾਈ ਰੱਖਣ ਦੀ ਲੋੜ ਤੇ ਜੋਰ ਦਿੱਤਾ।ਸਿੱਧੂ ਨੇ ਅੱਗੇ ਕਿਹਾ ਕਿ ਇੱਕ ਵਿਦਿਆਰਥੀ ਦੀ ਸਮੁੱਚੀ ਸ਼ਖਸੀਅਤ ਦੇ ਵਿਕਾਸ ਵਿੱਚ ਖੇਡਾਂ ਮਹੱਤਵਪੂਰਣ ਭੂਮਿਕਾ ਨਿਭਾਉਦਿਆਂ ਹਨ। ਵੱਖ-ਵੱਖ ਉੱਘੀਆਂ ਖੇਡ ਸ਼ਖਸੀਅਤਾਂ ਦੀ ਉਦਾਹਰਣ ਦਿੰਦੀਆਂ ਉਹਨਾਂ ਵਿਦਿਆਰਥੀਆਂ ਨੂੰ ਖੇਡਾਂ ਨੂੰ ਪੇਸ਼ੇ ਵਜੋ ਅਪਨਾਉਣ ਲਈ ਪ੍ਰੇਰਿਆ।ਅਥਲੈਟਿਕ ਮੀਟ ਦੇ ਨਤੀਜੇਆਊਟ ਡੋਰ ਸ਼੍ਰੇਣੀ ਵਿੱਚ ਹਾਈ ਜੰਪ ਵਿੱਚ ਵਿਸ਼ਾਲ (ਬੀ.ਐਸਸੀ ਐਗਰੀ), ਸੋਨੂੰ (ਬੀ.ਫਾਰਮਾ) ਨੇ ਪਹਿਲਾ ਸਥਾਨ ਅਤੇ ਜੇਮਜ਼ ਹਿਜ਼ਮ (ਬੀ.ਐਸਸੀ ਐਗਰੀ), ਸੁਜੀਤ (ਬੀ.ਫਾਰਮਾ) ਨੇ ਦੂਜਾ ਸਥਾਨ ਪ੍ਰਾਪਤ ਕੀਤਾ; ਕਬੱਡੀ ਵਿੱਚ ਚਿਰਾਗ ਸੋਨੀ, ਲਵਿਸ਼ ਬਾਲੀ ਅਤੇ ਟੀਮ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ; 100 ਮੀਟਰ ਦੌੜ (ਲੜਕੇ) ਪਹਿਲਾਂ ਸਥਾਨ ਵਿਸ਼ਾਲ ਕੁਮਾਰ, ਦੂਜਾ ਸਥਾਨ ਸਤਿਆ ਪ੍ਰਕਾਸ਼, ਤੌਕੀਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ; 100 ਮੀਟਰ ਦੌੜ ਲੜਕੀਆਂ ਵਿੱਚ ਸਾਕਸ਼ੀ ਨੇ ਪਹਿਲਾਂ ਸਥਾਨ, ਗੁੜੀਆ ਨੇ ਦੂਜਾ ਸਥਾਨ, ਦੀਕਸ਼ਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ; 200 ਮੀਟਰ ਦੌੜ ਵਿੱਚ ਸੁਜੀਤ ਨੇ ਪਹਿਲਾਂ ਸਥਾਨ, ਰਾਜ ਨਾਰਾਇਣ ਨੇ ਦੂਜਾ ਸਥਾਨ, ਇਹਤਿਸ਼ਾਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ; ਖੋ-ਖੋ (ਲੜਕੀਆਂ) ਵਿੱਚ ਹਿਕਲੀ ਐਨ ਸ਼ੀਏ, ਵਿਲਿਬੋ ਕੇਟੀ ਅਤੇ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ; ਡਿਸਕਸ ਥਰੋ ਵਿੱਚ ਮੋਹਨ ਕੁਮਾਰ (ਬੀ.ਫਾਰਮਾ) ਨੇ ਪਹਿਲਾਂ ਸਥਾਨ, ਅਮਨ ਸ਼ਾਹ (ਬੀ.ਟੈਕ ਸੀਐਸਸੀ) ਨੇ ਦੂਜਾ ਸਥਾਨ ਪ੍ਰਾਪਤ ਕੀਤਾ; ਜੈਵਲਿਨ ਥਰੋ ਵਿੱਚ ਸੋਨੂੰ (ਬੀ.ਫਾਰਮਾ) ਨੇ ਪਹਿਲਾ ਸਥਾਨ, ਸਰੋਜ ਕੁਮਾਰ (ਬੀ.ਐਸਸੀ ਐਗਰੀ), ਨੇ ਦੂਜਾ ਸਥਾਨ ਪ੍ਰਾਪਤ ਕੀਤਾ; ਵਾਲੀਬਾਲ ਵਿੱਚ ਵਾਹਿਦ ਇਕਬਾਲ, ਸੁਲੇਸ਼ ਕੁਮਾਰ ਅਤੇ ਟੀਮ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ; ਲੋਗ ਜੰਪ ਵਿੱਚ ਜਸਵਿੰਦਰ ਸਿੰਘ (ਬੀਸੀਏ) ਨੇ ਪਹਿਲਾਂ ਸਥਾਨ, ਸ਼ੁਭਮ ਵਰਮਾ (ਬੀ.ਟੈਕ ਸੀਐਸਸੀ) ਨੇ ਦੂਜਾ ਸਥਾਨ, ਜੇਮਜ਼ ਹਿਜ਼ਮ (ਬੀ.ਐਸਸੀ ਐਗਰੀ) ਨੇ ਤੀਜਾ ਸਥਾਨ ਪ੍ਰਾਪਤ ਕੀਤਾ; ਟੱਗ ਆਫ ਵਾਰ ਵਿੱਚ ਲਵਿਸ਼ ਬਾਲੀ, ਰਾਹੁਲ ਦੀ ਟੀਮ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ; ਫਾਇਡਿੰਗ ਬਾਲਸ ਇਨ ਮੱਡ ਵਿੱਚ ਹਰਪ੍ਰੀਤ ਸਿੰਘ (ਬੀਸੀਏ) ਨੇ ਰਾਹੁਲ (ਜੀਐਨਐਮ) ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ।ਇਨਡੋਰ ਖੇਡਾਂ ਵਿੱਚ ਕੈਰਮ ਬੋਰਡ ਵਿੱਚ ਆਮਿਰ ਅਹਿਮਦ (ਬੀਬੀਏ) ਨੇ ਪਹਿਲਾਂ ਸਥਾਨ, ਸਈਅਦ ਵਸੀਮ (ਬੀ.ਟੈਕ ਸਿਵਿਲ) ਨੇ ਦੂਜਾ ਸਥਾਨ ਪ੍ਰਾਪਤ ਕੀਤਾ; ਚੈਸ ਵਿੱਚ ਹਾਈਮਨ ਵਿਲਿੰਗ (ਬੀ.ਐਸਸੀ ਐਗਰੀ) ਨੇ ਪਹਿਲਾਂ ਸਥਾਨ; ਐਜਾਦ ਅਹਿਮਦ (ਐਮਬੀਏ) ਨੇ ਦੂਜਾ ਸਥਾਨ, ਉਮੇਰ (ਐਮਬੀਏ) ਨੇ ਤੀਜਾ ਸਥਾਨ ਪ੍ਰਾਪਤ ਕੀਤਾ; ਬੈਡਮਿੰਟਨ (ਲੜਕੇ) ਸਿੰਗਲਜ਼ ਵਿੱਚ ਹੰਗਾਲੂ ਜੇਮਜ਼ (ਬੀ.ਟੈਕ ਐਮਈ) ਨੇ ਪਹਿਲਾਂ ਸਥਾਨ, ਆਸ਼ੂਤੋਸ਼ ਨੇ ਦੂਜਾ ਸਥਾਨ, ਐਜਾਦ ਅਹਿਮਦ (ਐਮਬੀਏ) ਨੇ ਤੀਜਾ ਸਥਾਨ ਪ੍ਰਾਪਤ ਕੀਤਾ; ਬੈਡਮਿੰਟਨ ਸਿੰਗਲਜ਼ (ਲੜਕੇਆਂ) ਵਿੱਚ ਜੂਹੀ (ਬੀ.ਐਸਸੀ ਐਗਰੀ) ਨੇ ਪਹਿਲਾਂ ਸਥਾਨ, ਯਾਨਿੰਗ (ਜੀਐਨਐਮ) ਨੇ ਦੂਜਾ ਸਥਾਨ, ਜੋਤੀ (ਬੀ.ਐਸਸੀ ਐਗਰੇ) ਨੇ ਤੀਜਾ ਸਥਾਨ ਪ੍ਰਾਪਤ ਕੀਤਾ; ਬੈਡਮਿੰਟਨ ਡਬਲਸ ਵਿੱਚ ਜਾਹਿਦ ਐਡ ਮੁਜਾਮਿਲ ਨੇ ਪਹਿਲਾਂ ਸਥਾਨ, ਸਰੋਜ ਅਤੇ ਸ਼ਹਿਬਾਜ ਨੇ ਦੂਜਾ ਸਥਾਨ, ਕੁੰਦਨ ਅਤੇ ਅਸ਼ਵਨੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ;ਫਨ ਗੇਮਸ ਵਿੱਚ ਈਟਿੰਗ ਨੂਡਲਸ ਵਿੱਚ ਰਾਹੁਲ (ਜੀਐਨਐਮ) ਨੇ ਪਹਿਲਾਂ ਸਥਾਨ, ਉਮਰ ਨਵੀ (ਬੀ.ਟੈਕ) ਨੇ ਦੂਜਾ ਸਥਾਨ , ਲਵਿਸ਼ ਬਾਲੀ (ਬੀਏ.ਐਲਐਲਬੀ) ਨੇ ਤੀਜਾ ਸਥਾਨ ਪ੍ਰਾਪਤ ਕੀਤਾ; ਥ੍ਰੀ ਲੈਗ ਰੇਸ ਵਿੱਚ ਸ਼ੈਲਜਾ (ਬੀ.ਐਸਸੀ ਐਗਰੇ), ਸ਼ਿਵਾਂਗੀ (ਬੀ.ਐਸਸੀ ਐਗਰੀ) ਨੇ ਪਹਿਲਾਂ ਸਥਾਨ, ਰਜਤ (ਬੀ.ਫਾਰਮਾ), ਐਜਾਦ ਅਹਿਮਦ (ਐਮਬੀਏ) ਨੇ ਦੂਜਾ ਸਥਾਨ, ਹਿੰਮਾਸ਼ੂ (ਜੀਐਨਐਮ), ਸੁਭਾਸ਼ (ਜੀਐਨਐਮ) ਨੇ ਤੀਜਾ ਸਥਾਨ ਪ੍ਰਾਪਤ ਕੀਤਾ; ਸੈਕ ਰੇਸ (ਲੜਕੀਆਂ) ਵਿੱਚ ਯਾਪਿਕ, (ਜੀਐਨਐਮ) ਨੇ ਪਹਿਲਾਂ ਸਥਾਨ, ਸੁਮਨ (ਜੀਐਨਐਮ) ਨੇ ਦੂਜਾ ਸਥਾਨ, ਮਨਪ੍ਰੀਤ (ਐਮਬੀਏ) ਨੇ ਤੀਜਾ ਸਥਾਨ ਪ੍ਰਾਪਤ ਕੀਤਾ; ਸੈਕ ਰੇਸ (ਲੜਕੇ) ਇਹਤਿਸ਼ਮ (ਪੋਲੀਟੈਕਨਿਕ) ਨੇ ਪਹਿਲਾਂ ਸਥਾਨ, ਇਰਫਾਜ਼ (ਸਿਵਿਲ) ਨੇ ਦੂਜਾ ਸਥਾਨ, ਉਜੇਰ (ਈਈ) ਨੇ ਤੀਜਾ ਸਥਾਨ ਪ੍ਰਾਪਤ ਕੀਤਾ; ਪੋਟੇਟੋ ਰੇਸ ਵਿੱਚ ਹਰਪ੍ਰੀਤ ਸਿੰਘ (ਬੀਸੀਏ) ਨੇ ਪਹਿਲਾਂ ਸਥਾਨ, ਮੁਕੰਦ (ਬੀ.ਟੈਕ ਈਸੀਈ) ਨੇ ਦੂਜਾ ਸਥਾਨ, ਰਾਹੁਲ (ਜੀਐਨਐਮ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।






