May 7, 2026
#ਭਾਰਤ

ਸ਼ੇਅਰ ਬਾਜ਼ਾਰ ਵਿੱਚ ਹਾਹਾਕਾਰ, ਸੈਂਸੈਕਸ 1448 ਅੰਕ ਤੇ ਨਿਫਟੀ 432 ਅੰਕ ਟੁੱਟਿਆ

ਮੁੰਬਈ – ਦੁਨੀਆ ਭਰ ਵਿੱਚ ਫੈਲ ਰਹੇ ਕੋਰੋਨਾ ਵਾਇਰਸ ਨਾਲ ਪੀੜਿਤ ਮਰੀਜਾਂ ਦੀ ਗਿਣਤੀ ਕਾਰਨ ਦੁਨੀਆ ਭਰ ਦੇ ਸ਼ੇਅਰ ਬਾਜ਼ਾਰ ਬੁਰੀ ਤਰ੍ਹਾਂ ਟੁੱਟ ਗਏ| ਭਾਰਤੀ ਸ਼ੇਅਰ ਬਾਜਾਰਾਂ ਵਾਸਤੇ ਅੱਜ ਦਾ ਦਿਨ ਬਲੈਕ ਫ੍ਰਾਈਡੇ ਸਾਬਿਤ ਹੋਇਆ ਅਤੇ ਬਾਜਾਰ ਵਿੱਚ ਸਾਢੇ ਤਿੰਨ ਫੀਸਦੀ ਦੀ ਗਿਰਾਵਟ ਆਈ| ਹਫਤੇ ਦੇ ਆਖਰੀ ਦਿਨ ਕੋਰੋਨਾ ਵਾਇਰਸ ਦੀ ਮਹਾਂਮਾਰੀ ਵਧਣ ਦੇ ਖਦਸ਼ੇ ਨਾਲ ਗਲੋਬਲ ਅਰਥਵਿਵਸਥਾ ਤੇ ਗੰਭੀਰ ਅਸਰ ਪੈਣ ਦੇ ਖਦਸ਼ੇ ਕਾਰਨ ਦੁਨੀਆ ਭਰ ਦੇ ਬਜ਼ਾਰਾਂ ਵਿੱਚ ਚਿੰਤਾ ਵੱਧ ਗਈ ਹੈ| ਅੱਜ ਸੈਂਸੈਕਸ 1,448.37 ਅੰਕ ਯਾਨੀ ਕਿ 3.64 ਫੀਸਦੀ ਦੀ ਗਿਰਾਵਟ ਦੇ ਨਾਲ 38297.29 ਅੰਕ ਦੇ ਪੱਧਰ ਤੇ ਬੰਦ ਹੋਇਆ ਜਦੋਂਕਿ ਨਿਫਟੀ 414.10 ਅੰਕ ਯਾਨੀ ਕਿ 3.56 ਅੰਕ ਡਿੱਗ ਕੇ 11219.20 ਅੰਕ ਤੇ ਬੰਦ ਹੋਇਆ|