Skip to content

ਹਾਕੀ ਦੇ ਹਰੇਕ ਵਿਭਾਗ ਵਿੱਚ ਚੰਗਾ ਪ੍ਰਦਰਸ਼ਨ ਜ਼ਰੂਰੀ: ਰੀਡ

Share this story

ਭਾਰਤੀ ਪੁਰਸ਼ ਟੀਮ ਦੇ ਕੋਚ ਗ੍ਰਾਹਮ ਰੀਡ ਨੇ ਅੱਜ ਕਿਹਾ ਕਿ ਜੇਕਰ ਉਸ ਨੇ ਟੋਕੀਓ ਓਲੰਪਿਕ ਵਿੱਚ ਪੋਡੀਅਮ ਸਥਾਨ ਹਾਸਲ ਕਰਨਾ ਹੈ ਤਾਂ ਉਸ ਨੂੰ ਸਾਰੇ ਮੈਚਾਂ ਵਿੱਚ ਅਤੇ ਖੇਡ ਦੇ ਹਰੇਕ ਵਿਭਾਗ ਵਿੱਚ ਲਗਾਤਾਰ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। ਉਹ ਹਾਲ ਹੀ ਵਿੱਚ ਨੀਦਰਲੈਂਡ, ਵਿਸ਼ਵ ਚੈਂਪੀਅਨ ਬੈਲਜੀਅਮ ਅਤੇ ਆਸਟਰੇਲੀਆ ਖ਼ਿਲਾਫ਼ ਐੱਫਆਈਐੱਚ ਪ੍ਰੋ-ਲੀਗ ਮੈਚਾਂ ਵਿੱਚ ਟੀਮ ਦੇ ਪ੍ਰਦਰਸ਼ਨ ਤੋਂ ਖ਼ੁਸ਼ ਸੀ।ਉਸ ਨੇ ਕਿਹਾ, ‘‘ਐੱਫਆਈਐੱਚ ਹਾਕੀ ਪ੍ਰੋ-ਲੀਗ ਵਿੱਚ ਸਭ ਤੋਂ ਚੰਗੀ ਗੱਲ ਇਹ ਰਹੀ ਕਿ ਅਸੀਂ ਸਾਬਤ ਕਰ ਦਿੱਤਾ ਕਿ ਅਸੀਂ ਦੁਨੀਆਂ ਦੀਆਂ ਸਰਵੋਤਮ ਟੀਮਾਂ ਖ਼ਿਲਾਫ਼ ਚੰਗਾ ਨਤੀਜਾ ਹਾਸਲ ਕਰ ਸਕਦੇ ਹਾਂ। ਇਹ ਹੌਸਲਾ ਵਧਾਉਣ ਵੱਲ ਅਗਲਾ ਕਦਮ ਹੈ।’’ਰੀਡ ਨੇ ਕਿਹਾ, ‘‘ਨਾਲ ਹੀ ਇਹ ਵਿਖਾਉਂਦਾ ਹੈ ਕਿ ਜਿਨ੍ਹਾਂ ਚੀਜ਼ਾਂ ’ਤੇ ਅਸੀਂ ਕੰਮ ਕਰ ਰਹੇ ਹਾਂ, ਉਸ ਦਾ ਫ਼ਾਇਦਾ ਹੋ ਰਿਹਾ ਹੈ। ਫਿਰ ਵੀ ਸਾਨੂੰ ਵੱਧ ਲਗਾਤਾਰਤਾ ਰੱਖਣੀ ਹੋਵੇਗੀ ਅਤੇ ਅਜਿਹਾ ਸਿਰਫ਼ ਮੈਚਾਂ ਵਿੱਚ ਹੀ ਨਹੀਂ, ਬਲਕਿ ਖੇਡ ਦੇ ਹਰ ਪਹਿਲੂ ਲਈ ਵੀ ਜ਼ਰੂਰੀ ਹੋਵੇਗਾ।’’ ਹਾਕੀ ਇੰਡੀਆ ਨੇ ਅੱਜ ਪੁਰਸ਼ ਕੌਮੀ ਕੈਂਪ ਲਈ 32 ਮੈਂਬਰੀ ਸੰਭਾਵੀ ਖਿਡਾਰੀਆਂ ਦੇ ਗਰੁੱਪ ਦਾ ਐਲਾਨ ਕੀਤਾ ਹੈ। ਇਹ ਕੈਂਪ ਸੋਮਵਾਰ ਤੋਂ ਬੰਗਲੌਰ ਦੇ ਭਾਰਤੀ ਖੇਡ ਅਥਾਰਟੀ (ਸਾਈ) ਵਿੱਚ ਸ਼ੁਰੂ ਹੋਵੇਗਾ।

Share this story
WRITTEN BY

BREAKING