ਇਨਸਾਨ ਦੇ ਜੀਵਨ ਵਿਖ ਮਾਂ ਦੀ ਭੁਮਿਕਾ ਅਹਿਮ ਹੁੰਦੀ ਹੈ – ਮੁੱਖ ਮੰਤਰੀ
ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਹਰ ਇਨਸਾਨ ਦੇ ਜੀਵਨ ਵਿਖ ਮਾਂ ਦੀ ਭੁਮਿਕਾ ਅਹਿਮ ਹੁੰਦੀ ਹੈ, ਇਹ ਬੱਚੇ ਨੂੰ ਉਂਗਲੀ ਫੱੜ ਕੇ ਜੀਵਨ ਦਾ ਪਾਠ ਸਿਖਾਉਂਦੀ ਹੈ| ਇਹ ਬੱਚੇ ਦੀ ਪਹਿਲੀ ਅਧਿਆਪਕ ਤੇ ਸਿਖਲਾਈਕਰਤਾ ਹੁੰਦੀ ਹੈ| ਇਕ ਮਾਂ ਆਪਣੇ ਬੱਚੇ ਨੂੰ ਖੇਡਨ ਦੇ ਨਾਲ-ਨਾਲ ਜੀਵਨ ਜੀਣ ਦੀ ਕਲਾ ਵੀ ਸਿਖਾਉਂਦੀ ਹੈ| ਇਸ ਉਦੇਸ਼ ਦੇ ਨਾਲ ਹਰਿਆਣਾ ਵਿਚ ਮਦਰਸ ਫਾਰ ਸਪੋਰਟਸ ਐਂਡ ਫਿਟਨੈਸ ਐਪ ਲਾਂਚ ਕੀਤੀ ਜਾ ਰਹੀ ਹੈ, ਜਿਸਦੇਰਾਹੀਂ ਮਾਤਾਵਾਂ ਨੂੰ ਆਪਣੇ ਘਰ ਦੇ ਨੇੜੇ ਖੇਡ ਅਤੇ ਫਿਟਨੇਸ ਦੀਆਂ ਸਹੂਲਤਾਂ ਦੀ ਜਾਣਕਾਰੀ ਮਿਲੇਗੀ ਤਾਂ ਕਿ ਉਹ ਆਪਣੇ ਬੱਚਿਆਂ ਨੂੰ ਸ਼ਰੀਰਕ, ਮਾਨਸਿਕ ਅਤੇ ਦਿਮਾਗੀ ਰੂਪ ਤੋਂ ਫਿਟ ਬਣਾਉਣ ਲਈ ਪ੍ਰੇਰਿਤ ਕਰ ਸਕਨ|ਮੁੱਖ ਮੰਤਰੀ ਅੱਜ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ‘ਤੇ ਗੁਰੂਗ੍ਰਾਮ ਦੇ ਸੇਕਟਰ-14 ਸਥਿਤ ਸਰਕਾਰੀ ਕੰਨਿਆ ਕਾਲਜ ਸਭਾਗਾਰ ਵਿੱਚ ਆਯੋਜਿਤ ਰਾਜ ਪੱਧਰ ਪਰੋਗ੍ਰਾਮ ਨੂੰ ਸੰਬੋਧਿਤ ਕਰ ਰਹੇ ਸਨ| ਇਸ ਤੋਂ ਪਹਿਲਾਂ, ਮੁੱਖ ਮੰਤਰੀ ਨੇ ਰਾਜਵਿਆਪੀ ਪੋਸ਼ਣ ਪਖਵਾੜਾ (08 ਮਾਰਚ ਤੋ 22 ਮਾਰਚ) ਦਾ ਉਦਘਾਟਨ ਕੀਤਾ ਅਤੇ ਪੋਸ਼ਣ ਪਖਵਾੜਾ ਨਾਲ ਸਬੰਧਿਤ ਜਾਗਰੂਕਤਾ ਬੁਕਲੇਟ ਦੀ ਘੁੰਡ ਚੁਕਾਈ ਵੀ ਕੀਤੀ| ਗੁਰੂਗ੍ਰਾਮ ਤੋਂ ਹੀ ਵੀਡੀਓ ਕਨਫ੍ਰੇਸਿੰਗ ਰਾਹੀਂ ਰਾਜ ਦੇ ਸਾਰੇ 22 ਜਿਲਿਆਂ ਵਿੱਚ ਪਸ਼ਣ ਮੁਹਿੰਮ ਦਾ ਸੰਕਲਪ ਵੀ ਮੁੱਖ ਮੰਤਰੀ ਨੇ ਦਵਾਇਆ| ਇਸ ਮੌਕੇ ‘ਤੇ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਸ਼੍ਰੀਮਤੀ ਕਮਲੇਸ਼ ਢਾਂਡਾ ਵੀ ਮੌਜੂਦ ਸੀ|ਸ਼੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਵਿੱਚ ਬੇਟੀਆਂ ਅਤੇ ਮਹਿਲਾਵਾਂ ਦੇ ਮਜਬੂਤੀਕਰਣ ਦੀ ਦਿਸ਼ਾ ਵਿੱਚ ਸਰਕਾਰ ਵੱਲੋਂ ਵਰਨਣਯੋਗ ਕਦਮ ਵਧਾਏ ਜਾ ਰਹੇ ਹਨ| ਮਹਿਲਾ ਸੁਰੱਖਿਆ ਦੇ ਮੱਦੇਨਜਰ ਪੂਰੇ ਸੂਬੇ ਵਿੱਚ 3 ਲੱਖ 90 ਹਜਾਰ ਸਟ੍ਰੀਟ ਲਾਇਟ ਦੀਆਂ ਵਿਵਸਥਾ ਕੀਤੀ ਜਾਵੇਗੀ| ਇਸ ਤੋਂ ਇਲਾਵਾ, ਅਗਲੇਦੋ ਸਾਲ ਵਿੱਚ ਇੱਕ ਲੱਖ ਸੀਸੀਟੀਵੀ ਕੈਮਰੇ ਲਗਾਉਣ ਦਾ ਪ੍ਰਾਵਧਾਨ ਵੀ ਕੀਤਾ ਗਿਆ ਹੈ ਜਦੋਂ ਕਿ ਹੁਣ ਤੱਕ ਪੂਰੇ ਸੂਬੇ ਵਿੱਚ ਦੋ ਲੱਖ ਸੀਸੀਟੀਵੀ ਕੈਮਰੇ ਸਥਾਪਤ ਕੀਤੇ ਜਾ ਚੁੱਕੇ ਹਨ| ਉਨ੍ਹਾਂ ਨੇ ਦੱਸਿਆ ਕਿ ਵਿਦਿਆਰਥਣ ਟ੍ਰਾਂਸਪੋਰਟ ਸੁਰੱਖਿਆ ਯੋਜਨਾ ਦੇ ਤਹਿਤ ਵਿਦਿਅਕ ਸੰਸਥਾਨ ਤੱਕ ਪੁੱਜਣ ਲਈ ਵਾਹਨਾਂ ਦੀ ਸਹੂਲਤ ਉਪਲੱਬਧ ਕਰਾਈ ਜਾ ਰਹੀ ਹੈ| ਇੰਨਾ ਹੀ ਨਹੀਂ ਸੂਬੇ ਵਿੱਚ ਹਰ 20 ਕਿਲੋਮੀਟਰ ਦੇ ਦਾਇਰੇ ਵਿੱਚ ਮਹਿਲਾ ਕਾਲਜ ਖੋਲ੍ਹੇ ਜਾ ਰਹੇ ਹਨ| ਹੁਣ ਤੱਕ 31 ਨਵੇਂ ਮਹਿਲਾ ਕਾਲਜ ਖੋਲ੍ਹੇ ਜਾ ਚੁੱਕੇ ਹਨ ਅਤੇ ਅਗਲੀ ਇੱਕ ਸਾਲ ਵਿੱਚ ਹੀ 9 ਨਵੇਂ ਮਹਿਲਾ ਕਾਲਜ ਸੂਬੇ ਵਿੱਚ ਖੋਲ੍ਹਣ ਦੀ ਯੋਜਨਾ ਹੈ|ਉਨ੍ਹਾਂ ਨੇ ਕਿਹਾ ਕਿ ਸਾਡਾ ਸਭਿਆਚਾਰ ਨੂੰ ਜਿੰਦਾ ਰੱਖਣ ਵਿੱਚ ਬੇਟੀਆਂ ਅਤੇ ਮਹਿਲਾਵਾਂ ਦੀ ਅਹਿਮ ਭੂਮਿਕਾ ਹੈ, ਅਜਿਹੇ ਵਿੱਚ ਉਨ੍ਹਾਂ ਦੇ ਜਜਬੇ ਨੂੰ ਉਹ ਸਲਾਮ ਕਰਦੇ ਹਨ| ‘ਈਚ ਫਾਰ ਇਕਵੇਲ’ ਥੀਮ ਦੇ ਨਾਲ ਅੱਜ ਇਹ ਪਰੋਗ੍ਰਾਮ ਮਹਿਲਾਵਾਂ ਨੂੰ ਸਮਰਪਿਤ ਹੈ|ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਸ਼੍ਰੀਮਤੀ ਕਮਲੇਸ਼ ਢਾਂਡਾ ਨੇ ਪਰੋਗ੍ਰਾਮ ਵਿੱਚ ਮੌਜੂਦ ਨਾਰੀ ਸ਼ਕਤੀ ਨੂੰ ਮਹਿਲਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਮਹਿਲਾ ਅੱਜ ਹਰ ਖੇਤਰ ਵਿੱਚ ਅੱਗੇ ਵੱਧ ਰਹੀ ਹੈ| ਸੁਰਗਵਾਸੀ ਸੁਸ਼ਮਾ ਸਵਰਾਜ, ਕਲਪਨਾ ਚਾਵਲਾ, ਸਾਇਨਾ ਨੇਹਵਾਲ, ਸਾਕਸ਼ੀ ਮਲਿਕ, ਗੀਤਾ ਅਤੇ ਬਬੀਤਾ ਫੌਗਾਟ ਆਦਿ ਅਜਿਹੇ ਉਦਾਹਰਣ ਹਨ ਜਿਨ੍ਹਾਂ ‘ਤੇ ਅਸੀ ਮਾਣ ਕਰ ਸਕਦੇ ਹਨ| ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਹਰਿਆਣਾ ਦੇ ਪਾਣੀਪਤ ਤੋਂ 22 ਜਨਵਰੀ, 2015 ਨੂੰ ਬੇਟੀ ਬਚਾਓ-ਬੇਟੀ ਪੜਾਓ ਪਰੋਗ੍ਰਾਮ ਦੀ ਸ਼ੁਰੂਆਤ ਕੀਤੀ ਸੀ, ਜਿਸ ਦੇ ਫਲਸਰੂਪ ਰਾਜ ਵਿੱਚ ਲਿੰਗਾਨੁਪਾਤ 2011 ਦੇ 830 ਦੀ ਤੁਲਣਾ ਵਿੱਚ 2020 ਵਿੱਚ 923 ‘ਤੇ ਪਹੁਂਚ ਗਿਆ ਹੈ| ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਬਜਟ ਵਿੱਚ ਮਹਿਲਾ ਕਾਲਜਾਂ ਵਿੱਚ ਸੀਸੀਟੀਵੀ ਕੈਮਰੇ ਲਗਾਉਣ , ਬੀਪੀਏਲ ਮਹਿਲਾਵਾਂ ਨੂੰ ਸੇਨੇਟਰੀ ਨੇਪਕਿਨ ਵੰਡਣ, ਕਾਮਕਾਜੀ ਮਹਿਲਾਵਾਂ ਦੇ ਬੱਚਿਆਂ ਲਈ ਕਰੀਬ 500 ਕਰੇਚ ਖੋਲ੍ਹਣ ਅਨੇਕ ਅਨੇਕ ਚੰਗੇ ਕੰਮਾਂ ਦਾ ਐਲਾਨ ਕੀਤਾ| ਨਾਲ ਹੀ ਮਹਿਲਾਵਾਂ ਦੀ ਸੁਰੱਖਿਆ ਲਈ ਵਨ ਸਟਾਪ ਸੈਂਟਰ ਅਤੇ ਮਹਿਲਾ ਪੁਲਿਸ ਥਾਣੇ ਖੋਲ੍ਹਣ ਦੇ ਕਾਰਜ ਕੀਤੇ ਗਏ ਹਨ| ਉਨ੍ਹਾਂ ਨੇ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਮਹਿਲਾਵਾਂ ਆਪਣੇ ਪਰਿਵਾਰ ਦੀ ਦੇਖਭਾਲ ਕਰਣ ਦੇ ਨਾਲ-ਨਾਲ ਆਪਣੇ ਸਿਹਤ ‘ਤੇ ਧਿਆਨ ਦੇਣ|ਹਰਿਆਣਾ ਦੀ ਮੁੱਖ ਸਕੱਤਰ ਸ਼੍ਰੀਮਤੀ ਕੇਸ਼ਨੀ ਆਨੰਦ ਅਰੋੜਾ ਨੇ ਪਰੋਗ੍ਰਾਮ ਵਿੱਚ ਪੁੱਜਣ ‘ਤੇ ਮੁੱਖਮੰਤਰੀ ਅਤੇ ਹੋਰ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਅੱਜ ਰਾਜ ਦੀ ਸਾਰੇ ਪੰਚਾਇਤਾਂ ਵਿੱਚ ਮਹਿਲਾ ਦਿਵਸ ਨੂੰ ਸਮਰਪਿਤ ਗ੍ਰਾਮ ਸਭਾਵਾਂ ਅਤੇ ਸਾਰੇ ਜਿਲਾ ਮੁੱਖ ਦਫਤਰਾਂ ‘ਤੇ ਸੰਵਾਦ ਪਰੋਗ੍ਰਾਮ ਆਯੋਜਿਤ ਹੋਏ ਹਨ| ਉਨ੍ਹਾਂ ਨੇ ਪੋਸ਼ਣ ਪਖਵਾੜੇ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਅਗਲੇ 15 ਦਿਨਾਂ ਤੱਕ ਰਾਜ ਵਿੱਚ ਕਿਸ਼ੋਰੀਆਂ, ਗਰਭਵਤੀ ਮਹਿਲਾਵਾ ਅਤੇ ਨਵਜਾਤ ਬੱਚਿਆਂ ਨੂੰ ਕੁਪੋਸ਼ਣ ਤੋਂ ਮੁਕਤ ਬਣਾਉਣ ਲਈ ਸਿਹਤ ਜਾਂਚ ਕੈਂਪ, ਜਾਗਰੁਕਤਾ ਮੁਹਿੰਮ ਅਤੇ ਬੇਸਲਾਇਨ ਸਰਵੇਖਣ ਕੀਤਾ ਜਾਵੇਗਾ| ਉਨ੍ਹਾਂ ਨੇ ਮਹਿਲਾਵਾਂ ਦੀ ਸੁਰੱਖਿਆ ਲਈ ਪੁਲਿਸ ਵਿਭਾਗ ਵਿੱਚ ਸ਼ੁਰੂ ਕੀਤੇ ਗਏ ਦੁਰਗਾ ਸ਼ਕਤੀ ਐਪ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਹਰਿਆਣਾ ਵਿੱਚ ਮਹਿਲਾਵਾਂ ਬਿਨਾਂ ਡਰ ਦੇ ਇੱਕ ਸੁਰੱਖਿਅਤ ਮਾਹੌਲ ਵਿੱਚ ਘੁੰਮ ਸਕਣਗੀਆਂ|ਹਰਿਆਣਾ ਪੁਲਿਸ ਦੇ ਮਹਾਨਿਦੇਸ਼ਕ ਸ਼੍ਰੀ ਮਨੋਜ ਯਾਦਵ ਨੇ ਆਪਣੇ ਸੰਬੋਧਨ ਵਿੱਚ ਦੁਰਗਾ ਸ਼ਕਤੀ ਐਪ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਹਿਲਾਵਾਂ ਇਸ ਐਪ ਦਾ ਸੌਖੇ ਤਰੀਕੇ ਨਾਲ ਵਰਤੋ ਕਰ ਸਕਦੀਆਂ ਹਨ| 28 ਫਰਵਰੀ, 2020 ਤੱਕ 1.86 ਲੱਖ ਮਹਿਲਾਵਾਂ ਨੇ ਇਸ ਐਪ ਨੂੰ ਆਪਣੇ ਫੋਨ ਵਿੱਚ ਡਾਊਨਲੋਡ ਕੀਤਾ ਸੀ| ਇਸ ਦੇ ਬਾਅਦ ਮੁੱਖ ਮੰਤਰੀ ਦੇ ਆਦੇਸ਼ ‘ਤੇ ਇੱਕ ਹਫ਼ਤੇ ਪਹਿਲਾਂ ਰਾਜ ਵਿੱਚ ਮੁਹਿੰਮ ਚਲਾਕੇ ਮਹਿਲਾਵਾਂ ਨੂੰ ਇਸ ਐਪ ਦੇ ਇਸਤੇਮਾਲ ਲਈ ਪ੍ਰੇਰਿਤ ਕੀਤਾ ਗਿਆ, ਜਿਸਦੇ ਫਲਸਰੂਪ ਇੱਕ ਹਫ਼ਤੇ ਵਿੱਚ 31,874 ਮਹਿਲਾਵਾਂ ਨੇ ਇਸ ਐਪ ਨੂੰ ਡਾਊਨਲੋਡ ਕੀਤਾ| ਮਹਿਲਾ ਦਿਵਸ ਦੇ ਮੌਕੇ ‘ਤੇ ਇਸ ਐਪ ਨੂੰ ਡਾਊਨਲੋਡ ਕਰਨ ਲਈ ਰਾਜਵਿਆਪੀ ਵਿਸ਼ੇਸ਼ ਮੁਹਿੰਮ ਵੀ ਚਲਾਈ ਗਈ| ਉਨ੍ਹਾਂ ਨੇ ਦੱਸਿਆ ਕਿ ਅਗਲੀ ਇੱਕ ਮਹੀਨੇ ਦੇ ਅੰਦਰ ਰਾਜ ਵਿੱਚ 112 ਨੰਬਰ ਚਾਲੂ ਕਰ ਦਿੱਤਾ ਜਾਵੇਗਾ| ਇਸ ਨੰਬਰ ਦੇ ਚਾਲੂ ਹੋਣ ਨਾਲ ਮਹਿਲਾਵਾਂ ਲਈ ਇੱਕ ਹੋਰ ਸੁਰੱਖਿਅਤ ਮਾਹੌਲ ਦਾ ਨਿਰਮਾਣ ਹੋਵੇਗਾ| ਨਾਲ ਹੀ, 640 ਨਵੀਂ ਪੀਸੀਆਰ ਅਤੇ ਐਮਰਜੈਂਸੀ ਵਹੀਕਲ ਵੀ ਪੁਲਿਸ ਨੂੰ ਉਪਲੱਬਧ ਹੋਣਗੇ ਤਾਂ ਜੋ ਦੁਰਗਾ ਸ਼ਕਤੀ ਐਪ ਤੋਂ ਸੂਚਨਾ ਮਿਲਦੇ ਹੀ 10 ਮਿੰਟ ਦੇ ਅੰਦਰ ਪੁਲਿਸ ਘਟਨਾ ਥਾਂ ‘ਤੇ ਪਹੁਂਚ ਸਕੇ|






