Skip to content

ਹਾੜੀ ਸੀਜ਼ਨ ਦੇ ਖਰੀਦ ਸਬੰਧੀ ਪ੍ਰਬੰਧ ਸਮਾਂ ਰਹਿੰਦਿਆਂ ਮੁਕੰਮਲ ਕਰ ਲਏ ਜਾਣ : ਆਸ਼ੂ

Share this story

ਅਨਾਜ ਸੁਰੱÎਖਿਆ ਐਕਟ ਅਧੀਨ ਅਨਾਜ ਵੰਡ 20 ਮਾਰਚ ਤੱਕ ਮੁਕੰਮਲ ਕਰਨ ਦੇ ਆਦੇਸ਼

ਚੰਡੀਗੜ – ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਇੱਥੇ ਅਨਾਜ ਭਵਨ ਵਿਖੇ ਪੰਜਾਬ ਰਾਜ ਵਿੱਚ ਹਾੜੀ ਸੀਜ਼ਨ ਦੀ ਫ਼ਸਲ ਦੇ ਖਰੀਦ ਪ੍ਰਬੰਧਾਂ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ।ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਹਾੜੀ ਸੀਜ਼ਨ ਦੀ ਫ਼ਸਲ ਕਣਕ ਦੇ ਮੰਡੀ ਵਿੱਚ ਆਉਣ ਵਿੱਚ ਸਿਰਫ਼ ਮਹੀਨੇ ਕੁ ਦਾ ਸਮਾਂ ਹੀ ਬਾਕੀ ਰਹਿ ਗਿਆ ਹੈ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਸਮੁੱਚੇ ਪ੍ਰਬੰਧ ਹੁਣ ਤੋਂ ਹੀ ਕਰ ਲੈਣੇ ਚਾਹੀਦੇ ਹਨ ਤਾਂ ਜੋ ਮੰਡੀ ਵਿੱਚ ਆਪਣੀ ਜਿਣਸ ਵੇਚਣ ਆਏ ਕਿਸਾਨਾਂ ਨੂੰ ਕਿਸੇ ਤਰਾਂ ਦੀ ਦਿੱਕਤ ਪੇਸ਼ ਨਾ ਆਵੇ। ਇਸ ਮੌਕੇ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਅਨਿੰਦਿਤਾ ਮਿੱਤਰਾ ਵੀ ਹਾਜ਼ਰ ਸਨ।ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਇਸ ਮੌਕੇ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅਨਾਜ ਖ਼ਰੀਦ ਸਬੰਧੀ ਤਿਆਰ ਕਰਵਾਈ ਗਈ ਨਵੀਂ ਵੈੱਬਸਾਈਟ ਸਬੰਧੀ ਵੀ ਪੇਸ਼ਕਾਰੀ ਦਿੱਤੀ ਗਈ। ਇਸ ਵੈੱਬਸਾਈਟ ਉੱਤੇ ਕਿਸਾਨ ਖੁਦ/ਆੜਤੀ/ਇੰਸਪੈਕਟਰ ਕਿਸਾਨ ਨੂੰ ਰਜਿਸਟਰ ਕਰ ਸਕਦਾ ਹੈ ਅਤੇ ਉਸ ਸਬੰਧੀ ਵੇਰਵੇ ਜਿਵੇਂ ਕਿ ਕਿਸਾਨ ਦਾ ਮੋਬਾਇਲ ਨੰਬਰ, ਕਿਸਾਨ ਵੱਲੋਂ ਕਿਸ ਪਿੰਡ/ਹੱਦ ਬਸਤ ਵਿੱਚ ਅਤੇ ਕਿੰਨੇ ਖੇਤਰ ਵਿੱਚ ਕਿਹੜੀ ਫ਼ਸਲ ਬੀਜੀ ਗਈ ਹੈ, ਉਸ ਬਾਰੇ ਜਾਣਕਾਰੀ ਦਰਜ ਕੀਤੀ ਜਾਣੀ ਹੁੰਦੀ ਹੈ। ਇਸ ਤੋਂ ਇਲਾਵਾ ਕਿਸਾਨ ਨਾਲ ਸਬੰਧਤ ਜਾਣਕਾਰੀ ਜਿਵੇਂ ਕਿ ਉਸਦਾ ਬੈਂਕ ਖਾਤਾ ਨੰਬਰ, ਆਈ.ਐਫ.ਐਸ.ਸੀ. ਕੋਡ ਅਤੇ ਆੜਤੀਏ ਦਾ ਨਾਮ ਵੀ ਦਰਜ ਕੀਤਾ ਜਾਵੇਗਾ। ਇਸ ਵੈੱਬਸਾਈਟ ‘ਤੇ ਸਾਰੀ ਜਾਣਕਾਰੀ ਭਰਨ ਉਪਰੰਤ ਕਿਸਾਨ ਦਾ ਇੱਕ ਨੰਬਰ ਜਨਰੇਟ ਹੋ ਜਾਵੇਗਾ ਤੇ ਸਬੰਧਤ ਆੜਤੀ ਨੂੰ ਇਸਦੀ ਇੱਕ ਕਾਪੀ ਚਲੀ ਜਾਵੇਗੀ। ਸ੍ਰੀ ਆਸ਼ੂ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਕਿਸਾਨਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਜਲਦ ਤੋਂ ਜਲਦ ਸ਼ੁਰੂ ਕਰ ਦੇਣ ਤਾਂ ਜੋ ਕਿਸਾਨਾਂ ਨੂੰ ਮੌਕੇ ‘ਤੇ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਇਸ ਵਾਰ ਦੀ ਖ਼ਰੀਦ ਦੌਰਾਨ ਪੁਰਾਣੇ ਪੋਰਟਲ ਦੀ ਵਰਤੋਂ ਨਹੀਂ ਕੀਤੀ ਜਾਵੇਗੀ।ਇਸ ਮੌਕੇ ਉਨਾਂ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਆਦੇਸ਼ ਦਿੱਤੇ ਕਿ ਅਨਾਜ ਸੁਰੱਖਿਆ ਐਕਟ ਅਧੀਨ ਕੀਤੇ ਜਾਣ ਵਾਲੇ ਅਨਾਜ ਦੀ ਵੰਡ ਹਰ ਹਾਲਤ ਵਿੱਚ 20 ਮਾਰਚ ਤੱਕ ਮੁਕੰਮਲ ਕਰ ਲਈ ਜਾਵੇ।

Share this story
WRITTEN BY

BREAKING