May 5, 2026
#ਪੰਜਾਬ

ਥਾਣਾ ਗੋਰਾਇਆ ਦੀ ਪੁਲਿਸ ਵੱਲੋਂ 1 ਕਿੱਲੋ ਅਫੀਮ ਅਤੇ 765 ਪੇਟੀਆਂ ਸ਼ਰਾਬ ਬਰਾਮਦ-2 ਨਸ਼ਾ ਤਸਕਰ ਗ੍ਰਿਫਤਾਰ

ਜਲੰਧਰ – ਐੱਸ.ਐੱਸ.ਪੀ.ਦਿਹਾਤੀ ਸ਼੍ਰੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕੇ ਮਿਤੀ 10-03-2020 ਨੂੰ ਇੰਸਪੈਕਟਰ ਕੇਵਲ ਸਿੰਘ, ਮੁੱਖ ਅਫਸਰ ਥਾਣਾ ਗੋਰਾਇਆ ਦੌਰਾਨੇ ਚੈਕਿੰਗ ਕਾਹਨਾ ਢੇਸੀਆਂ ਪੁਲੀ ‘ਤੇ ਮੌਜੂਦ ਸੀ ਤਾਂ ਚੈਕਿੰਗ ਦੌਰਾਨ ਸ਼ੱਕੀ ਪੁਰਸ਼ਾਂ ਜਸਪਾਲ ਸਿੰਘ ਉਫਰ ਜੱਸਾ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਨਿੱਕੀ ਮਿਆਣੀ ਥਾਣਾ ਬੇਗੋਵਾਲ, ਕਪੂਰਥਲਾ ਨਾਮ ਦਾ ਵਿਅਕਤੀ ਪੈਦਲ ਆਯਾ ਜਿਸਨੂੰ ਰੋਕ ਕੇ ਉਸਦੀ ਤਲਾਸ਼ੀ ਲਈ ਉਸਦੇ ਕਬਜੇ ‘ਚੋਂ ਇੱਕ ਕਿੱਲੋ ਅਫੀਮ ਬਰਾਮਦ ਹੋਈ, ਜਿਸਤੇ ਮੁਕਦਮਾ ਨੰਬਰ 39, ਮਿਤੀ 10-03-2020 ਅ/ਧ 18/61/85 ਐੱਨ.ਡੀ.ਪੀ.ਐੱਸ. ਐਕਟ ਥਾਣਾ ਗੋਰਾਇਆ ਦਰਜ ਰਜਿਸਟਰ ਕਰਕੇ ਦੋਸ਼ੀ ਜਸਪਾਲ ਸਿੰਘ ਉਕਤ ਨੂੰ ਮੁਕੱਦਮਾ ਵਿਚ ਬਾਅਦ ਪੁੱਛਗਿੱਛ ਗ੍ਰਿਫਤਾਰ ਕੀਤਾ।ਇਸ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕਰਨ ਤੇ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਇਸੇ ਤਰ੍ਹਾਂ ਪ੍ਰੈੱਸ ਨੂੰ ਜਾਣਕਾਰੀ ਦੇਂਦਿਆਂ ਦੱਸਿਆ ਕੇ ਮਿਤੀ 10-03-2020 ਨੂੰ ਇੰਸਪੈਕਟਰ ਕੇਵਲ ਸਿੰਘ, ਮੁੱਖ ਅਫਸਰ ਥਾਣਾ ਗੋਰਾਇਆ ਸਮੇਤ ਪੁਲਿਸ ਪਾਰਟੀ ਦੌਰਾਨ ਗਸ਼ਤ ਹਾਈਵੇ ਮੇਨ ਜੀ.ਟੀ.ਰੋਡ, ਪਿੰਡ ਕੁਤਬੇਵਾਲ ਨੇੜੇ ਡੀ.ਕੇ.ਮੋਰਿਆ ਢਾਬਾ ਪਾਸ ਇੱਕ ਕੈਂਟਰ ਨੰਬਰੀ ਪੀ.ਬੀ.11-ਬੀ.ਕਿਉ-3897 ਨੋ ਰੋਕ ਕੇ ਡਰਾਈਵਰ ਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਗੁਰਦੀਪ ਸਿੰਘ ਪੁੱਤਰ ਸਦਾ ਰਾਮ ਵਾਸੀ ਨੇਕਪੁਰ ਥਾਣਾ ਸਦਰ ਰਾਜਪੁਰਾ ਪਟਿਆਲਾ ਦੱਸਿਆ,ਜਿਸਟ ਟੈਂਕਰ ਦੀ ਤਲਾਸ਼ੀ ਕੀਤੀ ਗਈ ਤਾਂ ਉਸ ਵਿਚੋਂ 765 ਪੇਟੀਆਂ ਸ਼ਰਾਬ ਮਾਰਕਾ ਰਾਜਧਾਨੀ ਬਰਾਮਦ ਹੋਈਆਂ,ਜਿਸਤੇ ਮੁਕੱਦਮਾ ਨੰਬਰ 40 ਮਿਤੀ 10-03-2020 ਅ/ਧ 61-01-14 ਆਬਕਾਰੀ ਐਕਟ ਥਾਣਾ ਗੋਰਾਇਆ ਦਰਜ ਰਜਿਸਟਰ ਕਰਕੇ ਦੋਸ਼ੀ ਗੁਰਦੀਪ ਸਿੰਘ ਉਕਤ ਨੂੰ ਮੁਕੱਦਮਾ ਵਿਚ ਬਾਅਦ ਪੁੱਛਗਿੱਛ ਗ੍ਰਿਫਤਾਰ ਕੀਤਾ ਗਿਆ.ਜਿਸ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕਰਨ ਤੇ ਹੋਰ ਵਡੇ ਖੁਲਾਸੇ ਹੋਣ ਦੀ ਉਮੀਦ ਹੈ.ਇਸੇ ਤਰਾਂ ਪ੍ਰੈਸ ਨੂੰ ਜਾਣਕਾਰੀ ਦੇਂਦਿਆਂ ਦੱਸਿਆ ਕੇ ਮਿਤੀ 10-03-2020 ਐੱਸ.ਆਈ ਸੁਰਿੰਦਰ ਕੁਮਾਰ ਖੱਖ ਅਫਸਰ ਥਾਣਾ ਸ਼ਾਹਕੋਟ ਸਮੇਤ ਪੁਲਿਸ ਪਾਰਟੀ ਬ੍ਰਾਏ ਚੈਕਿੰਗ ਫਲਾਈਓਵਰ ਜੀ.ਟੀ.ਰੋਡ ਮਲਸੀਆਂ ਮੋਗਾ ਨੇੜੇ ਆਈ.ਟੀ.ਆਈ,ਮਿਓਵਾਲ ਮੌਲਵੀਆਂ ਮਜੂਦ ਸੀ ਤਾਂ ਇੱਕ ਵਿਅਕਤੀ ਝੋਲਾ ਫੜੀ ਆਉਂਦਾ ਦਿਖਾਈ ਦਿੱਤਾ,ਉਸਦਾ ਨਾਮ ਪਤਾ ਪੁੱਛਣ ਤੇ ਉਸਨੇ ਆਪਣਾ ਨਾਮ ਪਵਨੀਤ ਸਿੰਘ ਉਰਫ ਜੋਨੀ ਪੁੱਤਰ ਜੋਗਿੰਦਰ ਸਿੰਘ ਵਾਸੀ ਮਕਾਨ ਨੰਬਰ 1870/15,ਦਰੇਸ਼ੀ ਰੋਡ ਨੇੜੇ ਵੇਦ ਮੰਦਿਰ ਲੁਧਿਆਣਾ ਦੱਸਿਆ,ਜਿਸਦੀ ਤਲਾਸ਼ੀ ਲੈਣ ਤੇ ਉਸ ਕੋਲੋਂ ਇੱਕ ਕਿਲੋ ਅਫੀਮ ਬਰਾਮਦ ਹੋਈ ਜਿਸਤੇ ਮੁਕਦਮਾ ਨੰਬਰ 44,ਮਿਤੀ 10-03-2020 ਅ/ਧ 18-61-85 ਐੱਨ.ਡੀ.ਪੀ.ਐੱਸ.ਐਕਟ ਥਾਣਾ ਸ਼ਾਹਕੋਟ ਦਰਜ ਰਜਿਸਟਰ ਕਰਕੇ ਦੋਸ਼ੀ ਪਵਨੀਤ ਸਿੰਘ ਉਰਫ ਜੌਨੀ ਨੂੰ ਉਕਤ ਮੁਕੱਦਮਾ ਵਿਚ ਬਾਅਦ ਪੁੱਛਗਿੱਛ ਗ੍ਰਿਫਤਾਰ ਕੀਤਾ,ਜਿਸ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕਰਨ ਤੇ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੀ।