ਰਾਜਵੰਤ ਸਿੰਘ ਭਗਤਾ ਦੀ ਮਾਰਕੀਟ ਕਮੇਟੀ ਦੇ ਚੇਅਰਮੈਨ ਵਜੋਂ ਹੋਈ ਤਾਜਪੋਸ਼ੀ
ਭਗਤਾ ਭਾਈ ਕਾ – ਸਥਾਨਕ ਮਾਰਕਿਟ ਕਮੇਟੀ ਦੇ ਨਵ ਨਿਯੁਕਤ ਚੇਅਰਮੈਨ ਰਾਜਵੰਤ ਸਿੰਘ ਭਗਤਾ ਦੀ ਤਾਜਪੋਸ਼ੀ ਸਮੇਂ ਮਾਰਕਿਟ ਕਮੇਟੀ ਵਿਖੇ ਇੱਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਪੰਜਾਬ ਦੇ ਪੁਨਰਵਾਸ ਅਤੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਿਸ਼ੇਸ਼ ਤੌਰ ‘ਤੇ ਹਾਜਰ ਹੋਏ। ਸ. ਕਾਂਗੜ ਨੇ ਰਾਜਵੰਤ ਸਿੰਘ ਭਗਤਾ ਦੇ ਚੇਅਰਮੈਨ ਅਤੇ ਸੁਖਮੰਦਰ ਸਿੰਘ ਜਲਾਲ ਦੇ ਵਾਈਸ ਚੇਅਰਮੈਨ ਵਜੋਂ ਅਹੁਦਾ ਸੰਭਾਲਣ ‘ਤੇ ਮੂੰਹ ਮਿੱਠਾ ਕਰਵਾਇਆ। ਇਸ ਸਮੇਂ ਗੱਲਬਾਤ ਕਰਦਿਆਂ ਸ. ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹਰ ਵਰਗ ਵਿਸ਼ੇਸ਼ ਕਰ ਕਿਸਾਨਾਂ ਨੂੰ ਹਰ ਸੰਭਵ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਇਸ ਕੜੀ ਵਜੋਂ ਉਨ੍ਹਾਂ ਨੂੰ ਸਹੂਲਤਾਂ ਦੇਣ ਅਤੇ ਪਾਰਟੀ ਦੇ ਜੁਝਾਰੂ ਵਰਕਰਾਂ ਨੂੰ ਮਾਣ ਸਨਮਾਨ ਦੇਣ ਲਈ ਅਜਿਹੀਆਂ ਨਿਯੁਕਤੀਆਂ ਕੀਤੀਆਂ ਜਾਂਦੀਆਂ ਹਨ। ਉਨਾਂ ਆਸ ਪ੍ਰਗਟ ਕੀਤੀ ਕਿ ਰਾਜਵੰਤ ਸਿੰਘ ਭਗਤਾ ਕਿਸਾਨੀ ਅਤੇ ਇਸ ਨਾਲ ਜੁੜ ਹੋਰਨਾਂ ਮਸਲਿਆਂ ‘ਤੇ ਗੰਭਰੀਤਾ ਨਾਲ ਕੰਮ ਕਰਨਗੇ। ਇਸ ਸਮੇਂ ਰਾਜਵੰਤ ਸਿੰਘ ਭਗਤਾ ਚੇਅਰਮੈਨ ਅਤੇ ਸੁਖਮੰਦਰ ਸਿੰਘ ਜਲਾਲ ਵਾਈਸ ਚੇਅਰਮੈਨ ਤੋਂ ਇਲਾਵਾ ਗੁਰਦੀਪ ਸਿੰਘ ਆਦਮਪੁਰਾ, ਕੇਵਲ ਸਿੰਘ ਕੋਠੇ ਭਾਈਆਣਾ, ਕ੍ਰਿਸ਼ਨ ਲਾਲ ਕਾਂਗੜ, ਚਮਕੌਰ ਸਿੰਘ ਘਣੀਆ, ਗੁਰੇਸਵਕ ਸਿੰਘ ਕੋਇਰ ਸਿੰਘ ਵਾਲਾ, ਸਰਬਜੀਤ ਸਿੰਘ ਜਲਾਲ, ਸਰਬਜੀਤ ਕੌਰ ਗੌਂਸਪੁਰਾ, ਇੰਦਰਜੀਤ ਮਹੇਸ਼ਵਰੀ ਭਗਤਾ, ਸੇਵਕ ਸਿੰਘ ਨਿਉਰ, ਹਰਦੀਪ ਸਿੰਘ ਹਮੀਰਗੜ, ਗੁਰਦੇਵ ਸਿੰਘ ਸਿਰੀਏਵਾਲਾ, ਸੁਖਦਵੇ ਸਿੰਘ ਭੋਡੀਪੁਰਾ ਅਤੇ ਰੇਸ਼ਮ ਸਿੰਘ ਮਲੂਕਾ ਮੈਂਬਰਾਨ ਚੁਣੇ ਗਏ। ਸ. ਗੁਰਪ੍ਰੀਤ ਸਿੰਘ ਕਾਂਗੜ ਕੈਬਨਿਟ ਮੰਤਰੀ ਪੰਜਾਬ ਨੇ ਰਾਜਵੰਤ ਸਿੰਘ ਭਗਤਾ ਚੇਅਰਮੈਨ ਅਤੇ ਸੁਖਮੰਦਰ ਸਿੰਘ ਜਲਾਲ ਵਾਈਸ ਚੇਅਰਮੈਨ ਸਮੇਤ ਚੁਣੇ ਗਏ ਮੈਂਬਰਾਂ ਨੂੰ ਵਧਾਈ ਦਿੱਤੀ। ਇਸ ਸਮੇਂ ਗਿਆਨ ਕੌਰ ਸਕੱਤਰ ਮਾਰਕੀਟ ਕਮੇਟੀ ਭਗਤਾ, ਰਮੇਸ਼ ਕੁਮਾਰ ਜੈਤੋ, ਜਗਜੀਤ ਸਿੰਘ ਬਰਾੜ ਪ੍ਰਧਾਨ ਯੂਥ ਕਾਂਗਰਸ ਫੂਲ, ਬੂਟਾ ਸਿੰਘ ਸਿੱਧੂ ਭਗਤਾ, ਇੰਦਰਜੀਤ ਸਿੰਘ ਮਾਨ, ਯਾਦਵਿੰਦਰ ਸਿੰਘ ਪੱਪੂ, ਜਰਨੈਲ ਸਿੰਘ ਮਸ਼ੀਨਾਂ ਵਾਲਾ, ਮਨੋਜ ਮੌਜੀ, ਸ਼ੰਮਾ ਸਿੱਧੂ, ਵਿਜੈ ਕੁਮਾਰ ਪੱਪੂ, ਨਿਰਮਲ ਸਿੰਘ ਆੜਤੀ, ਗੁਰਮੁਖ ਸਿੰਘ ਬਰਾੜ, ਰਕੇਸ਼ ਕੁਮਾਰ ਭਾਈਰੂਪਾ, ਪਰਮਜੀਤ ਸਿੰਘ ਬਿਦਰ, ਸੁਖਚੈਨ ਚੰਦ ਮੁੰਦਰੀ, ਸੁਰਿੰਦਰ ਕੁਮਾਰ ਕਾਲਾ, ਗੁਰਪ੍ਰਤਾਪ ਸਿੰਘ ਗੁੰਮਟੀ ਕਲਾਂ, ਹਰਿੰਦਰ ਸਿੰਘ ਬਰਾੜ, ਰਿੰਪਲ ਭੱਲਾ, ਗੋਰਾ ਸਿੰਘ ਕੋਇਰ ਸਿੰਘ ਵਾਲਾ ਕੁਲਦੀਪ ਸਿੰਘ ਚੱਠਾ, ਸ਼ਿੰਦਾ ਕਟਾਰੀਆ ਆਦਿ ਹਾਜ਼ਰ ਸਨ।






